13-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-03-2026

ਸੁਰੱਖਿਆ ਗਾਰਡ ਨੇ ਪੁਲਿਸ ਉੱਤੇ ਥੱਪੜ ਮਾਰਨ ਦੇ ਲਗਾਏ ਦੋਸ਼

ਅਜੀਤ ਡੈਸਕ 08-03-2026

ਪਟਿਆਲਾ, 7 ਮਾਰਚ (ਮਨਦੀਪ ਸਿੰਘ ਖਰੌੜ)-ਸਥਾਨਕ 22 ਨੰਬਰ ਫਾਟਕ ਉਤੇ ਇਕ ਸ਼ੋਅ ਰੂਮ ਦੇ ਸਿਕਿਉਰਿਟੀ ਗਾਰਡ ਨੇ ਪੁਲਿਸ ਚੌਕੀ ਮਾਡਲ ਟਾਊਨ ਦੇ ਥਾਣੇਦਾਰ ਵਲੋਂ ਉਸ ਦੇ ਥੱਪੜ ਮਾਰਨ ਦੇ ਦੋਸ਼ ਲਗਾਏ ਹਨ | ਇਸ ਸੰਬੰਧੀ ਸੁਰੱਖਿਆ ਗਾਰਡ ਬਲਬੀਰ ਚੰਦ ਨੇ ਦੱਸਿਆ ਕਿ ਉਹ ਮਾਡਲ ਟਾਊਨ ਚੌਕ ਲਾਗੇ ਇਕ ਸ਼ੋਅ ਰੂਮ ਸਾਹਮਣੇ ਆਪਣੀ ਡਿਊਟੀ ਦੇ ਰਿਹਾ ਸੀ ਇਸ ਦੌਰਾਨ ਦੋ ਥਾਣੇਦਾਰ ਆਏ ਤੇ ਬਿਨਾਂ ਕਿਸੇ ਵਜ੍ਹਾ ਗੱਡੀਆਂ ਖੜ੍ਹਵਾਉਣ ਦੇ ਮਾਮਲੇ ਵਿਚ ਇਕ ਥਾਣੇਦਾਰ ਨੇ ਥੱਪੜ ਮਾਰੇ | ਸੁਰੱਖਿਆ ਗਾਰਡ ਨੇ ਦੋਸ਼ ਲਗਾਇਆ ਕਿ ਉਸ ਦੀ ਗੱਡੀਆਂ ਪਾਰਕ ਕਰਵਾਉਣ ਦੀ ਜ਼ਿੰਮੇਵਾਰੀ ਸ਼ੋਅ ਰੂਮ ਦੇ ਬਾਹਰ ਪਰ ਬਿਨਾਂ ਵਜ੍ਹਾ ਪੁਲਿਸ ਵਾਲਿਆਂ ਨੇ ਉਸ ਨੂੰ ਥੱਪੜ ਮਾਰੇ | ਉਸ ਨੇ ਕਿਹਾ ਕਿ ਆਮ ਵਿਅਕਤੀ ਨੂੰ ਪੁਲਿਸ ਕਦੇ ਵੀ ਕੁੱਟ ਸਕਦੀ ਹੈ ਉਸ ਨੇ ਪ੍ਰਸ਼ਾਸਨ ਅੱਗੇ ਗੁਹਾਰ ਲਗਾਈ ਕਿ ਉਸ ਨੂੰ ਇਸ ਮਾਮਲੇ ਵਿਚ ਇਨਸਾਫ਼ ਮਿਲਣਾ ਚਾਹੀਦਾ ਹੈ | ਦੂਜੇ ਪਾਸੇ ਮਾਡਲ ਟਾਊਨ ਪੁਲਿਸ ਚੌਕੀ ਦੇ ਮੁਖੀ ਗੁਰਪਿੰਦਰ ਸਿੰਘ ਨੇ ਦੱਸਿਆ ਕਿ ਸੁਰੱਖਿਆ ਕਰਮਚਾਰੀ ਦੇ ਦੋਸ਼ ਬੇਬੁਨਿਆਦ ਹਨ ਅਜਿਹੀ ਕੋਈ ਗੱਲ ਨਹੀਂ ਥਾਣੇਦਾਰ ਨੇ ਸਿਰਫ਼ ਉਸ ਦੇ ਮੋਢੇ ਉੱਤੇ ਹੱਥ ਹੀ ਰੱਖਿਆ ਸੀ | ਚੌਕ ਲਾਗੇ ਗੱਡੀਆਂ ਖੜਨ ਕਾਰਨ ਸੜਕ ਉੱਤੇ ਜਾਮ ਲੱਗ ਜਾਂਦਾ ਹੈ ਅਤੇ ਸੁਰੱਖਿਆ ਗਾਰਡ ਨੂੰ ਸਹੀ ਗੱਡੀਆਂ ਪਾਰਕ ਕਰਵਾਉਣ ਸੰਬੰਧੀ ਕਿਹਾ ਗਿਆ ਸੀ |

ਪਿਛਲੀ ਖ਼ਬਰ ਹਾਦਸੇ 'ਚ ਜ਼ਖਮੀ ਦੀ ਇਲਾਜ ਦੌਰਾਨ ਮੌਤ ਅਗਲੀ ਖ਼ਬਰ ਫੂਡ ਵੈੱਲਫੇਅਰ ਐਸੋਸੀਏਸ਼ਨ ਵਲੋਂ ਕੋਤਵਾਲੀ ਮੁਖੀ ਦਾ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।