13-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-03-2026

ਓਵਰਲੋਡ ਟਿੱਪਰਾਂ ਨੂੰ ਪੇਂਡੂ ਸੜਕਾਂ 'ਤੇ ਰੋਕਣ ਲਈ ਲਾਇਆ ਧਰਨਾ ਅੱਜ ਦੂਜੇ ਦਿਨ ਵੀ ਜਾਰੀ ਰਿਹਾ

ਅਜੀਤ ਡੈਸਕ 08-03-2026
ਬਨੂੜ, 7 ਮਾਰਚ (ਭੁਪਿੰਦਰ ਸਿੰਘ)-ਬਨੂੜ ਖੇਤਰ ਦੇ ਅੱਧੀ ਦਰਜਨ ਦੇ ਕਰੀਬ ਪਿੰਡਾਂ ਦੇ ਵਸਨੀਕਾਂ ਵਲੋਂ ਪੇਂਡੂ ਸੜਕਾਂ ਤੇ ਚਲ ਰਹੇ ਓਵਰਲੋਡ ਟਿੱਪਰਾਂ ਨੂੰ ਰੋਕਣ ਲਈ ਲਾਇਆ ਧਰਨਾ ਅੱਜ ਦੂਜੇ ਦਿਨ ਵੀ ਜਾਰੀ ਰਿਹਾ | ਜਿਸ ਕਾਰਨ ਪਿੰਡ ਅਮਲਾਲਾ ਦੀ ਘੱਗਰ ਨਦੀ ਵਿਚ ਡੀਸਿਲਟਿੰਗ ਦੇ ਨਾਂਅ ਤੇ ਹੋ ਰਹੀ ਨਾਜਾਇਜ ਮਾਇਨਿੰਗ ਵੀ ਬੰਦ ਰਹੀ | ਇਸ ਮੌਕੇ ਸਰਪੰਚ ਲਖਵੀਰ ਸਿੰਘ ਲੱਖੀ ਕਰਾਲਾ, ਸਰਪੰਚ ਬਲਜੀਤ ਸਿੰਘ ਰਾਜੋਮਾਜਰਾ, ਧਰਮਵੀਰ ਸ਼ੈਲੀ ਖਾਨਪੁਰ, ਪੱਪੀ ਕਰਾਲੀ, ਗੁਰਦੀਪ ਸਿੰਘ ਕਨੌੜ, ਰਤਨ ਸਿੰਘ ਫੌਜੀ ਅਮਲਾਲਾ, ਜਸਵਿੰਦਰ ਸਿੰਘ ਕਾਕਾ, ਗੁਰਪ੍ਰੀਤ ਸਿੰਘ ਕਰਾਲੀ ਆਦਿ ਪਿੰਡਾਂ ਦੇ ਵਸਨੀਕਾਂ ਨੇ ਕਿਹਾ ਕਿ ਡੀਸਿਲਟਿੰਗ ਦੇ ਨਾਂਅ ਤੇ ਹੋ ਰਹੀ ਨਾਜਇਜ ਮਾਇਨਿੰਗ ਬੰਦ ਕਰਾਉਣ ਲਈ ਰਾਜਪੁਰਾ ਅਤੇ ਡੇਰਾਬਸੀ ਦੇ ਵਿਧਾਇਕਾ ਤੋਂ ਇਲਾਵਾ ਜ਼ਿਲ੍ਹਾ ਪ੍ਰਸ਼ਾਸਨ ਨੂੰ ਮਿਲ ਚੁੱਕੇ ਹਾਂ, ਪ੍ਰੰਤੂ ਕੋਈ ਕਾਰਵਾਈ ਨਹੀ ਹੋਈ | ਪਿੰਡ ਮਨੌਲੀ ਸੂਰਤ ਦੇ ਸਾਬਕਾ ਸਰਪੰਚ ਨੈਬ ਸਿੰਘ ਨੇ ਕਿਹਾ ਕਿ ਮਾਇਨਿੰਗ ਵਿਭਾਗ ਦੇ ਅਧਿਕਾਰੀ ਪਿੰਡ ਵਾਸੀਆਂ ਨੂੰ ਡੀਸਿਲਟਿੰਗ ਬਾਰੇ ਕੋਈ ਐਗਰੀਮੈਂਟ ਜਾਂ ਕੋਈ ਪ੍ਰਵਾਨਗੀ ਪੱਤਰ ਵੀ ਨਹੀ ਵਿਖਾ ਸਕੇ | ਉਨ੍ਹਾਂ ਕਿਹਾ ਕਿ ਮਾਇਨਿੰਗ ਵਿਭਾਗ ਦੀ ਮਿਲੀਭੁਗਤ ਨਾਲ ਐਨਜੀਟੀ ਦੇ ਰੋਕਾਂ ਦੇ ਬਾਵਜੂਦ ਨਜਾਇਜ ਮਾਇਨਿੰਗ ਹੋ ਰਹੀ ਹੈ | ਜਿਸ ਕਾਰਨ ਲੋਕਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ | ਧਰਨੇ ਵਿਚ ਅੱਜ ਪੁੱਜੇ ਸਾਬਕਾ ਮੰਤਰੀ ਐਨ ਕੇ ਸ਼ਰਮਾਂ, ਅਕਾਲੀ ਦਲ ਦੇ ਰਾਜਪੁਰਾ ਵਿਧਾਨ ਸਭਾ ਹਲਕੇ ਦੇ ਇੰਚਾਰਜ ਜਥੇਦਾਰ ਸੁਰਜੀਤ ਸਿੰਘ ਗੜੀ, ਸੀਪੀਐਮ ਦੇ ਸੂਬਾ ਸਕੱਤਰੇਤ ਮੈਂਬਰ ਗੁਰਦਰਸਨ ਸਿੰਘ ਖਾਸਪੁਰ, ਅਕਾਲੀ ਦਲ ਦੇ ਸੀਨੀਅਰ ਆਗੂ ਸਾਧੂ ਸਿੰਘ ਖਲੋਰ, ਜਸਵਿੰਦਰ ਸਿੰਘ ਜੱਸੀ ਤੇ ਸਤਪਾਲ ਸਿੰਘ ਰਾਜੋਮਾਜਰਾ ਨੇ ਧਰਨਾਕਾਰੀਆਂ ਨੂੰ ਹਮਾਇਤ ਦੇਣ ਦਾ ਐਲਾਣ ਕੀਤਾ | ਧਰਨਾਕਾਰੀਆਂ ਨੇ ਕਿਹਾ ਕਿ ਘੱਗਰ ਨਦੀ ਵਿਚ ਹੋ ਰਹੀ ਮਾਇਨਿੰਗ ਦੀ ਜਾਂਚ ਕਰਾਈ ਜਾਵੇ ਅਤੇ ਐਨਜੀਟੀ ਦੇ ਹੁਕਮਾਂ ਨੂੰ ਲਾਗੂ ਕੀਤਾ ਜਾਵੇ | ਇਸ ਮੌਕੇ ਸਾਬਕਾ ਸਰਪੰਚ ਗੁਰਦੀਪ ਸਿੰਘ ਕਰਾਲਾ, ਸਫੀ ਮਹੁੰਮਦ, ਲਾਡੀ ਕਰਾਲੀ, ਜਗੀਰ ਸਿੰਘ ਹੰਸ਼ਾਲਾਂ, ਬਲਜਿੰਦਰ ਸਿੰਘ ਰਾਮਪੁਰ, ਹੈਪੀ ਬਨੂੜ, ਪਰਮਜੀਤ ਸਿੰਘ, ਦਵਿੰਦਰ ਸਿੰਘ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਜਸਦੇਵ ਸਿੰਘ ਸੰਧੂ ਕਾਲਜ ਆਫ਼ ਐਜੂਕੇਸ਼ਨ 'ਚ ਸਾਲਾਨਾ ਕਾਨਵੋਕੇਸ਼ਨ ਕਰਵਾਈ ਅਗਲੀ ਖ਼ਬਰ ਸਮਾਣਾ ਚੁੰਗੀ 'ਤੇ ਹੋ ਰਹੇ ਨਾਜਾਇਜ਼ ਕਬਜਿਆਂ 'ਤੇ 4 ਵਿਭਾਗਾਂ ਦੀ ਚੁੱਪੀ ਪੈਦਾ ਕਰ ਰਹੀ ਹੈ ਸਵਾਲੀਆ ਨਿਸ਼ਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।