05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-03-2026

ਰਣਜੋਧ ਸਿੰਘ ਹਡਾਣਾ ਦੇ ਯਤਨਾਂ ਸਦਕਾ 74 ਪਰਿਵਾਰਾਂ ਨੂੰ ਮਿਲੇ ਕੱਚੇ ਮਕਾਨਾਂ ਦੇ ਪ੍ਰਮਾਣ ਪੱਤਰ <br/>

ਅਜੀਤ ਡੈਸਕ 07-03-2026
ਦੇਵੀਗੜ੍ਹ, 6 ਮਾਰਚ (ਰਾਜਿੰਦਰ ਸਿੰਘ ਮੌਜੀ)-ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ ਹਰ ਲੋੜਵੰਦ ਨੂੰ ਆਪਣੀ ਛੱਤ ਮੁਹੱਈਆ ਕਰਵਾਉਣ ਦੇ ਮਕਸਦ ਤਹਿਤ ਵਿੱਢੀ ਗਈ ਮੁਹਿੰਮ ਨੂੰ ਉਸ ਵੇਲੇ ਵੱਡਾ ਹੁੰਗਾਰਾ ਮਿਲਿਆ, ਜਦੋਂ ਹਲਕਾ ਸਨੌਰ ਦੇ ਇੰਚਾਰਜ ਰਣਜੋਧ ਸਿੰਘ ਹਡਾਣਾ ਦੇ ਵਿਸ਼ੇਸ਼ ਯਤਨਾਂ ਸਦਕਾ ਨਗਰ ਪੰਚਾਇਤ ਦੇਵੀਗੜ੍ਹ ਦੇ ਪਿੰਡ ਕਪੂਰੀ ਅਤੇ ਅੱਡਾ ਦੇਵੀਗੜ੍ਹ ਦੇ 74 ਲਾਭਪਾਤਰੀਆਂ ਨੂੰ ਕੱਚੇ ਮਕਾਨਾਂ ਦੇ ਪ੍ਰਮਾਣ ਪੱਤਰ ਵੰਡੇ ਗਏ | ਇਹ ਸਮਾਗਮ ਨਗਰ ਪੰਚਾਇਤ ਦੇ ਸੀਨੀਅਰ ਮੀਤ ਪ੍ਰਧਾਨ ਲਖਵੀਰ ਸਿੰਘ ਕਪੂਰੀ ਦੀ ਦੇਖ-ਰੇਖ ਹੇਠ ਕਰਵਾਇਆ ਗਿਆ | ਸਮਾਗਮ ਦੌਰਾਨ ਸੰਬੋਧਨ ਕਰਦਿਆਂ ਸੀਨੀਅਰ ਮੀਤ ਪ੍ਰਧਾਨ ਲਖਵੀਰ ਸਿੰਘ ਕਪੂਰੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਗ਼ਰੀਬਾਂ ਅਤੇ ਮਜ਼ਲੂਮਾਂ ਦੀ ਆਪਣੀ ਸਰਕਾਰ ਹੈ | ਉਨ੍ਹਾਂ ਕਿਹਾ ਕਿ ਰਣਜੋਧ ਸਿੰਘ ਹਡਾਣਾ ਦਿਨ-ਰਾਤ ਹਲਕਾ ਸਨੌਰ ਦੇ ਲੋਕਾਂ ਦੀ ਸੇਵਾ ਵਿਚ ਜੁਟੇ ਹੋਏ ਹਨ ਅਤੇ ਉਨ੍ਹਾਂ ਦੀ ਅਣਥੱਕ ਮਿਹਨਤ ਸਦਕਾ ਹੀ ਅੱਜ ਇਨ੍ਹਾਂ ਪਰਿਵਾਰਾਂ ਦਾ ਆਪਣੇ ਪੱਕੇ ਘਰ ਦਾ ਸੁਪਨਾ ਪੂਰਾ ਹੋਣ ਜਾ ਰਿਹਾ ਹੈ | ਕਪੂਰੀ ਨੇ ਦੱਸਿਆ ਕਿ ਪਿੰਡ ਕਪੂਰੀ ਅਤੇ ਅੱਡਾ ਦੇਵੀਗੜ੍ਹ ਦੇ ਉਨ੍ਹਾਂ 74 ਪਰਿਵਾਰਾਂ ਦੀ ਨਿਸ਼ਾਨਦੇਹੀ ਕੀਤੀ ਗਈ ਸੀ, ਜੋ ਲੰਬੇ ਸਮੇਂ ਤੋਂ ਕੱਚੇ ਮਕਾਨਾਂ ਵਿਚ ਰਹਿ ਕੇ ਦੁਸ਼ਵਾਰੀਆਂ ਝੱਲ ਰਹੇ ਸਨ | ਇਸ ਮੌਕੇ ਵਿਸ਼ੇਸ਼ ਤੌਰ 'ਤੇ ਗੱਲਬਾਤ ਕਰਦਿਆਂ ਲਖਵੀਰ ਸਿੰਘ ਕਪੂਰੀ ਨੇ ਕਿਹਾ ਸਾਡਾ ਮੁੱਖ ਮਕਸਦ ਹਰ ਉਸ ਵਿਅਕਤੀ ਤੱਕ ਸਰਕਾਰੀ ਸਹੂਲਤਾਂ ਪਹੁੰਚਾਉਣਾ ਹੈ, ਜੋ ਸਹੀ ਮਾਅਨਿਆਂ ਵਿਚ ਇਸ ਦਾ ਹੱਕਦਾਰ ਹੈ | ਪਿਛਲੀਆਂ ਸਰਕਾਰਾਂ ਵੇਲੇ ਸਿਰਫ਼ ਸਿਆਸੀ ਰਸੂਖ਼ ਰੱਖਣ ਵਾਲਿਆਂ ਨੂੰ ਹੀ ਫ਼ਾਇਦੇ ਮਿਲਦੇ ਸਨ ਪਰ ਅੱਜ ਰਣਜੋਧ ਸਿੰਘ ਹਡਾਣਾ ਦੀ ਅਗਵਾਈ ਹੇਠ ਬਿਨਾਂ ਕਿਸੇ ਭੇਦਭਾਵ ਦੇ ਹਰ ਲੋੜਵੰਦ ਦੀ ਬਾਂਹ ਫੜੀ ਜਾ ਰਹੀ ਹੈ | 74 ਪਰਿਵਾਰਾਂ ਨੂੰ ਇਹ ਪ੍ਰਮਾਣ ਪੱਤਰ ਸੌਂਪਣਾ ਸਾਡੇ ਲਈ ਮਾਣ ਵਾਲੀ ਗੱਲ ਹੈ ਅਤੇ ਜਲਦੀ ਹੀ ਇਨ੍ਹਾਂ ਦੇ ਖਾਤਿਆਂ ਵਿਚ ਮਕਾਨ ਬਣਾਉਣ ਲਈ ਬਣਦੀ ਰਾਸ਼ੀ ਪਹੁੰਚ ਜਾਵੇਗੀ | ਸਮਾਗਮ ਵਿਚ ਹਾਜ਼ਰ ਕੌਂਸਲਰ ਸ਼ੁਭਮ ਲਾਂਬਾ, ਗੁਰਮੀਤ ਸਿੰਘ ਭੰਬੂਆਂ, ਹੈਪੀ ਜ਼ੁਲਕਾਂ ਅਤੇ ਦਾਨੂੰ ਲਾਂਬਾ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ | ਉਨ੍ਹਾਂ ਕਿਹਾ ਕਿ ਹਡਾਣਾ ਦੇ ਯਤਨਾਂ ਸਦਕਾ ਦੇਵੀਗੜ੍ਹ ਇਲਾਕੇ ਵਿਚ ਵਿਕਾਸ ਕਾਰਜਾਂ ਦੀ ਝੜੀ ਲੱਗੀ ਹੋਈ ਹੈ | ਪਿੰਡਾਂ ਦੀਆਂ ਗਲੀਆਂ, ਨਾਲੀਆਂ ਤੋਂ ਇਲਾਵਾ ਹੁਣ ਗ਼ਰੀਬਾਂ ਦੇ ਮਕਾਨਾਂ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ | ਲਾਭਪਾਤਰੀਆਂ ਨੇ ਸਰਕਾਰ ਅਤੇ ਰਣਜੋਧ ਸਿੰਘ ਹਡਾਣਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਹੁਣ ਉਨ੍ਹਾਂ ਨੂੰ ਬਰਸਾਤਾਂ ਦੇ ਦਿਨਾਂ ਵਿਚ ਮਕਾਨ ਡਿੱਗਣ ਦਾ ਡਰ ਨਹੀਂ ਸਤਾਏਗਾ | ਅੰਤ ਵਿਚ ਲਖਵੀਰ ਸਿੰਘ ਕਪੂਰੀ ਨੇ ਭਰੋਸਾ ਦਿਵਾਇਆ ਕਿ ਆਉਣ ਵਾਲੇ ਦਿਨਾਂ ਵਿਚ ਹੋਰ ਵੀ ਕਈ ਲੋਕ ਭਲਾਈ ਸਕੀਮਾਂ ਦਾ ਲਾਭ ਹਲਕਾ ਵਾਸੀਆਂ ਨੂੰ ਦਿੱਤਾ ਜਾਵੇਗਾ | ਇਸ ਮੌਕੇ ਵੱਡੀ ਗਿਣਤੀ ਵਿਚ ਪਿੰਡ ਵਾਸੀ ਅਤੇ ਪਾਰਟੀ ਵਰਕਰ ਹਾਜ਼ਰ ਸਨ, ਜਿਨ੍ਹਾਂ ਨੇ ਜੈਕਾਰਿਆਂ ਨਾਲ ਇਸ ਉਪਰਾਲੇ ਦਾ ਸਵਾਗਤ ਕੀਤਾ |

ਪਿਛਲੀ ਖ਼ਬਰ ਪਟਿਆਲਾ ਜ਼ਿਲ੍ਹੇ 'ਚ ਚੱਲ ਰਹੇ ਵਿਕਾਸ ਦੀਆਂ ਸਕੀਮਾਂ ਦਾ ਡੀ. ਸੀ. ਨੇ ਲਿਆ ਜਾਇਜ਼ਾ <br/> ਅਗਲੀ ਖ਼ਬਰ 'ਕਿਸਾਨ ਜਾਗਿ੍ਤੀ ਮਾਰਚ' ਅੱਜ ਪੰਜਾਬ ਵਿਚ ਹੋਇਆ ਦਾਖ਼ਲ- ਸਤਨਾਮ ਸਿੰਘ ਬਹਿਰੂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।