05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-03-2026

ਬਾਹਰਾ ਕਾਲਜ 'ਚ ਔਰਤ ਦਿਵਸ ਮਨਾਇਆ <br/>

ਅਜੀਤ ਡੈਸਕ 07-03-2026
ਪਟਿਆਲਾ, 6 ਮਾਰਚ (ਧਰਮਿੰਦਰ ਸਿੰਘ ਸਿੱਧੂ)-ਬਾਹਰਾ ਕਾਲਜ ਆਫ਼ ਲਾਅ ਅਤੇ ਫਾਰਮੇਸੀ ਵਿਚ ਅੰਤਰਰਾਸ਼ਟਰੀ ਮਹਿਲਾ ਦਿਵਸ ਬੜੇ ਉਤਸ਼ਾਹ ਨਾਲ ਮਨਾਇਆ ਗਿਆ | ਇਸ ਸਮਾਗਮ ਦੀ ਮੁੱਖ ਮਹਿਮਾਨ ਜੈਇੰਦਰ ਕੌਰ ਬੀਜੇਪੀ ਪ੍ਰਧਾਨ ਮਹਿਲਾ ਮੋਰਚਾ ਸਨ | ਇਸ ਮੌਕੇ 'ਤੇ ਐਡਵੋਕੇਟ ਕੰਚਨ ਗੁਪਤਾ ਅਤੇ ਡਾ. ਰੀਚਾ ਮਦਾਨ ਨੇ ਵੀ ਵਿਸ਼ੇਸ਼ ਤੌਰ 'ਤੇ ਹਾਜ਼ਰੀ ਭਰੀ ਅਤੇ ਮਹਿਲਾਵਾਂ ਦੇ ਸਸ਼ਕਤੀਕਰਨ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ | ਸਮਾਗਮ ਦੌਰਾਨ ਵਿਦਿਆਰਥੀਆਂ ਵਲੋਂ ਕਈ ਸੰਸਕਿ੍ਤਿਕ ਪ੍ਰਦਰਸ਼ਨ ਪੇਸ਼ ਕੀਤੇ ਗਏ ਜਿਨ੍ਹਾਂ ਵਿਚ ਨਾਚ, ਕਵਿਤਾ ਅਤੇ ਨਾਟਕ ਸ਼ਾਮਲ ਸਨ | ਇਹ ਪ੍ਰਦਰਸ਼ਨ ਔਰਤਾਂ ਦੀ ਤਾਕਤ, ਸੰਘਰਸ਼ ਅਤੇ ਉਪਲਬਧੀਆਂ ਨੂੰ ਦਰਸਾਉਂਦੇ ਸਨ | ਬਾਹਰਾ ਕਾਲਜ ਆਫ਼ ਲਾਅ ਦੇ ਉਪ ਪਿ੍ੰਸੀਪਲ ਬਲਜਿੰਦਰ ਕੌਰ ਨੇ ਸਾਰੇ ਮਹਿਮਾਨਾਂ ਦਾ ਸਵਾਗਤ ਕੀਤਾ | ਸਮਾਗਮ ਦੇ ਅਖੀਰ 'ਚ ਕੈਂਪਸ ਡਾਇਰੈਕਟਰ, ਡਾ. ਸੰਜੀਵ ਸਿੰਘ ਅਤੇ ਸੰਸਥਾ ਦੇ ਸਰਪ੍ਰਸਤ ਪ੍ਰੀਤਮ ਸਿੰਘ ਜੌਹਲ ਨੇ ਸਾਰੇ ਮਹਿਮਾਨਾਂ, ਅਧਿਆਪਕਾਂ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ ਅਤੇ ਮਹਿਲਾ ਸਸ਼ਕਤੀਕਰਨ ਦੇ ਮਹੱਤਵ 'ਤੇ ਜ਼ੋਰ ਦਿੱਤਾ |

ਪਿਛਲੀ ਖ਼ਬਰ 'ਕਿਸਾਨ ਜਾਗਿ੍ਤੀ ਮਾਰਚ' ਅੱਜ ਪੰਜਾਬ ਵਿਚ ਹੋਇਆ ਦਾਖ਼ਲ- ਸਤਨਾਮ ਸਿੰਘ ਬਹਿਰੂ <br/> ਅਗਲੀ ਖ਼ਬਰ ਮਾਨ ਸਰਕਾਰ ਮੁਲਾਜ਼ਮ ਪੈਨਸ਼ਨਰਜ਼ ਵਰਗ ਦਾ ਡੀ.ਏ. ਜਾਰੀ ਕਰੇ : ਅਧਿਆਪਕ ਦਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।