05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-03-2026

ਮਾਨ ਸਰਕਾਰ ਮੁਲਾਜ਼ਮ ਪੈਨਸ਼ਨਰਜ਼ ਵਰਗ ਦਾ ਡੀ.ਏ. ਜਾਰੀ ਕਰੇ : ਅਧਿਆਪਕ ਦਲ

ਪਿਸ਼ੋਰਾ ਸਿੰਘ ਧਾਲੀਵਾਲ <br/> 07-03-2026
ਨਾਭਾ, 6 ਮਾਰਚ (ਕਰਮਜੀਤ ਸਿੰਘ)-ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੱਤਾ ਸੰਭਲਣ ਤੋਂ ਪਹਿਲਾਂ ਮੁਲਾਜ਼ਮ ਵਰਗ ਤੇ ਪੈਨਸ਼ਨਰਜ ਵਰਗ ਨਾਲ ਬਹੁਤ ਵੱਡੇ ਵੱਡੇ ਵਾਅਦੇ ਕੀਤੇ ਸਨ | ਸੱਤਾ ਸੰਭਾਲਣ ਤੋਂ ਬਾਅਦ ਚਾਰ ਸਾਲਾ ਤੋਂ ਵੱਧ ਦਾ ਸਮਾਂ ਬੀਤ ਚੁੱਕਿਆ ਹੈ ਪਰ ਸਰਕਾਰ ਨੇ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ ਜਦੋ ਕਿ ਮੁਲਾਜ਼ਮ ਵਰਗ ਤੇ ਪੈਨਸ਼ਨਰਜ ਵਰਗ ਨੇ ਆਮ ਆਦਮੀ ਦੀ ਸਰਕਾਰ ਬਣਾਉਣ ਵਿਚ ਅਹਿਮ ਰੋਲ ਨਿਭਾਇਆ ਸੀ | ਅਧਿਆਪਕ ਦਲ ਪੰਜਾਬ ਦੇ ਮੁੱਖ ਸਲਾਹਕਾਰ ਪਿਸੌਰਾ ਸਿੰਘ ਧਾਲੀਵਾਲ ਸੀਨੀ. ਮੀਤ ਪ੍ਰਧਾਨ ਬਲਜੀਤ ਸਿੰਘ ਧਾਰੋਂਕੀ ਜ਼ਿਲ੍ਹਾ ਪ੍ਰਧਾਨ ਜਗਤਾਰ ਸਿੰਘ ਟਿਵਾਣਾ ਜਨ. ਸਕੱਤਰ ਪਰਵੀਨ ਕੁਮਾਰ ਮੀਤ ਪ੍ਰਧਾਨ ਜਗਦੇਵ ਸਿੰਘ ਬੌੜਾ ਤੇ ਨਰਿੰਦਰ ਸਿੰਘ ਰੋਣੀ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਸਾਲ 2026-27 ਦੇ ਆ ਰਹੇ ਪੰਜਾਬ ਸਰਕਾਰ ਦੇ ਬਜਟ ਵਿਚ ਮੁਲਾਜ਼ਮਾਂ ਦਾ ਪੈਡਿੰਗ ਪਿਆ 16 ਪ੍ਰਤੀਸ਼ਤ ਡੀ ਏ ਦਿੱਤਾ ਜਾਵੇ | 4-9-14 ਸਕੀਮ ਮੁੜ ਚਾਲੂ ਕੀਤੀ ਜਾਵੇ, ਪੁਰਾਣੀ ਪੈਨਸ਼ਨ ਸਕੀਮ ਚਾਲੂ ਕੀਤੀ ਜਾਵੇ, ਕੱਚੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇ | ਉਨ੍ਹਾਂ ਕਿਹਾ ਕਿ ਲੰਮੇਂ ਸਮੇਂ ਤੋਂ ਲਟਕ ਰਹੀ 646 ਪੀ.ਟੀ.ਆਈ. ਅਧਿਆਪਕਾਂ ਦੀ ਭਰਤੀ ਤੁਰੰਤ ਕੀਤੀ ਜਾਵੇ |


ਪਿਛਲੀ ਖ਼ਬਰ ਬਾਹਰਾ ਕਾਲਜ 'ਚ ਔਰਤ ਦਿਵਸ ਮਨਾਇਆ <br/> ਅਗਲੀ ਖ਼ਬਰ ਕੌਮੀ ਫਾਰਮੇਸੀ ਸਿੱਖਿਆ ਦਿਵਸ ਮੌਕੇ ਫਾਰਮੇਸੀ ਵਿਦਿਆਰਥੀਆਂ ਵਲੋਂ ਨਵੀਨਤਾ ਅਤੇ ਗਿਆਨ ਦਾ ਜਸ਼ਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।