26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-02-2026

ਪੰਜਾਬੀ 'ਵਰਸਿਟੀ ਵਿਖੇ ਅੰਤਰਰਾਸ਼ਟਰੀ ਪੰਜਾਬੀ ਵਿਕਾਸ ਕਾਨਫ਼ਰੰਸ ਦੀ ਅੰਤਲੀ ਸ਼ਾਮ ਤਿੰਨ ਭਾਸ਼ਾਵਾਂ ਦੇ ਕਵੀਆਂ ਨੇ ਬੰਨਿ੍ਹਆ ਰੰਗ

ਅਜੀਤ ਡੈਸਕ 01-02-2026
ਪਟਿਆਲਾ, 31 ਜਨਵਰੀ (ਕੁਲਵੀਰ ਸਿੰਘ ਧਾਲੀਵਾਲ)-ਪੰਜਾਬੀ ਯੂਨੀਵਰਸਿਟੀ ਵਿਖੇ ਪੰਜਾਬੀ ਭਾਸ਼ਾ ਵਿਕਾਸ ਵਿਭਾਗ ਵਲੋਂ ਕਰਵਾਈ ਗਈ ਤਿੰਨ ਰੋਜ਼ਾ 37ਵੀਂ ਅੰਤਰਰਾਸ਼ਟਰੀ ਪੰਜਾਬੀ ਵਿਕਾਸ ਕਾਨਫ਼ਰੰਸ ਦੀ ਅੰਤਲੀ ਸ਼ਾਮ ਨੂੰ ਭਾਸ਼ਾ ਵਿਭਾਗ ਪੰਜਾਬ ਦੇ ਸਹਿਯੋਗ ਨਾਲ ਤ੍ਰੈਭਾਸ਼ੀ ਕਵੀ ਦਰਬਾਰ ਕਰਵਾਇਆ ਗਿਆ | ਕਵੀ ਦਰਬਾਰ ਵਿੱਚ ਗੁਰਤੇਜ ਕੋਹਾਰਵਾਲਾ, ਮੁਸੱਵਰ ਫਿਰੋਜ਼ਪੁਰੀ, ਜਗਜੀਤ ਕਾਫ਼ਰ, ਰੁਬੀਨਾ ਸ਼ਬਨਮ, ਦੀਪ ਇੰਦਰ, ਜਸਪ੍ਰੀਤ ਕੌਰ ਫੁਲਕ, ਅਮਰਦੀਪ ਸਿੰਘ, ਅੰਮਿ੍ਤ ਪਾਲ ਸਿੰਘ ਸ਼ੈਦਾ, ਜਤਿੰਦਰ ਪਰਵਾਜ, ਪਰਵਿੰਦਰ ਸ਼ੋਖ਼, ਰਮਨ ਸੰਧੂ, ਜਸਵੰਤ ਜ਼ਫ਼ਰ, ਗੁਰਸੇਵਕ ਲੰਬੀ, ਜੋਗਿੰਦਰ ਨੂਰਮੀਤ, ਹਰਮੀਤ ਵਿਦਿਆਰਥੀ ਨੇ ਆਪਣੀ ਸ਼ਾਇਰੀ ਪੇਸ਼ ਕੀਤੀ | ਪੰਜਾਬੀ ਭਾਸ਼ਾ ਵਿਕਾਸ ਵਿਭਾਗ ਦੇ ਮੁਖੀ ਡਾ. ਗੁਰਸੇਵਕ ਸਿੰਘ ਲੰਬੀ ਨੇ ਕਿਹਾ ਕਿ ਇਸ ਕਾਨਫ਼ਰੰਸ ਦੀ ਵਿਲੱਖਣਤਾ ਰਹੀ ਹੈ ਕਿ ਇਸ ਵਿਚ ਤਿੰਨ ਦਿਨ ਅਕਾਦਮਿਕ ਬੈਠਕਾਂ ਤੋਂ ਇਲਾਵਾ ਰੋਜ਼ਾਨਾ ਸੱਭਿਆਚਾਰਕ ਸ਼ਾਮਾਂ ਕਰਵਾਈਆਂ ਗਈਆਂ ਜਿਸ ਵਿਚ ਸੰਗੀਤ, ਨਾਟਕ ਅਤੇ ਸ਼ਾਇਰੀ ਨੂੰ ਸ਼ਾਮਿਲ ਕੀਤਾ ਗਿਆ | ਡਾ. ਲੰਬੀ ਨੇ ਭਾਸ਼ਾ ਵਿਭਾਗ ਪੰਜਾਬ ਦਾ ਵਿਸ਼ੇਸ਼ ਸਹਿਯੋਗ ਦੇਣ ਲਈ ਧੰਨਵਾਦ ਕੀਤਾ |ਭਾਸ਼ਾ ਵਿਭਾਗ ਪੰਜਾਬ ਦੇ ਡਾਇਰੈਕਟਰ ਜਸਵੰਤ ਸਿੰਘ ਜ਼ਫ਼ਰ ਨੇ ਧੰਨਵਾਦੀ ਸ਼ਬਦ ਸਾਂਝੇ ਕਰਦਿਆਂ ਕਿਹਾ ਕਿ ਭਾਸ਼ਾ ਵਿਭਾਗ ਦਾ ਮੁੱਖ ਕਾਰਜ ਦਾ ਪੰਜਾਬ ਦੀਆਂ ਸਥਾਨਕ ਭਾਸ਼ਾਵਾਂ ਲਈ ਕੰਮ ਕਰਨਾ ਹੈ | ਇਸੇ ਮਕਸਦ ਨਾਲ ਹੀ ਅੱਜ ਤਾਂ ਇਹ ਤ੍ਰੈਭਾਸ਼ੀ ਕਵੀ ਦਰਬਾਰ ਆਯੋਜਨ ਕੀਤਾ ਗਿਆ ਹੈ | ਵਿਭਾਗ ਪੰਜਾਬੀ ਦੇ ਨਾਲ ਨਾਲ ਹਰ ਭਾਸ਼ਾ ਲਈ ਨਿੱਠ ਕੇ ਕੰਮ ਕਰਦਾ ਹੈ | ਇਸ ਸਮੇਂ ਡਾ. ਸਤੀਸ਼ ਕੁਮਾਰ ਵਰਮਾ, ਡਾ. ਰਵੇਲ ਸਿੰਘ ਦਿੱਲੀ, ਪ੍ਰੋ. ਸੁਰਜੀਤ ਸਿੰਘ. ਡਾ. ਬਲਦੇਵ ਸਿੰਘ ਧਾਲੀਵਾਲ, ਕਿਰਪਾਲ ਕਜ਼ਾਕ, ਅਮਰਿੰਦਰ ਸਿੰਘ ਆਦਿ ਮੌਜੂਦ ਸਨ |
ਪਿਛਲੀ ਖ਼ਬਰ ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਸਜਾਇਆ ਅਗਲੀ ਖ਼ਬਰ ਪ੍ਰਕਾਸ਼ ਪੁਰਬ ਮੌਕੇ ਗੁਰੂ ਹਰਿਗੋਬਿੰਦ ਖਾਲਸਾ ਗਰਲ ਕਾਲਜ ਕਰਹਾਲੀ ਸਾਹਿਬ ਵਿਖੇ ਧਾਰਮਿਕ ਸਮਾਗਮ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।