ਰਾਜਪੁਰਾ, 21 ਜਨਵਰੀ (ਜੀ.ਪੀ. ਸਿੰਘ)-ਥਾਣਾ ਸਦਰ ਦੀ ਪੁਲਿਸ ਨੇ ਸੂਚਨਾ ਦੇ ਅਧਾਰ 'ਤੇ ਛਾਪਾਮਾਰੀ ਕਰਕੇ ਦੋ ਵਿਅਕਤੀਆਂ ਨੂੰ ਕਮਾਨੀਦਾਰ ਚਾਕੂ ਸਮੇਤ ਗਿ੍ਫ਼ਤਾਰ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਜਾਣਕਾਰੀ ਅਨੁਸਾਰ ਸਹਾਇਕ ਥਾਣੇਦਾਰ ਹਰੀਸ਼ ਕੁਮਾਰ ਇਲਾਕੇ 'ਚ ਗਸ਼ਤ ਕਰ ਰਹੇ ਸਨ ਤਾਂ ਸੂਚਨਾ ਮਿਲੀ ਕਿ ਪਿੰਡ ਪਹਿਰ ਕਲਾਂ ਨੇੜੇ ਦੋ ਵਿਅਕਤੀ ਖੜ੍ਹੇ ਹਨ ਤੇ ਉਨ੍ਹਾਂ ਕੋਲ ਹਥਿਆਰ ਹਨ | ਜਿਸ 'ਤੇ ਪੁਲਿਸ ਪਾਰਟੀ ਮੌਕੇ 'ਤੇ ਛਾਪਾਮਾਰੀ ਕੀਤੀ ਤੇ ਦੋ ਵਿਅਕਤੀਆਂ ਨੂੰ ਇਕ ਕਮਾਣੀਦਾਰ ਚਾਕੂ ਸਮੇਤ ਕਾਬੂ ਕਰ ਲਿਆ | ਮੁੱਢਲੀ ਪੁੱਛਗਿੱਛ ਦੌਰਾਨ ਉਕਤ ਵਿਅਕਤੀਆਂ ਨੇ ਆਪਣੀ ਪਹਿਚਾਣ ਪਿ੍ਤਪਾਲ ਸਿੰਘ ਵਾਸੀ ਡੇਰਾ ਪਿੰਡ ਬਘੌਰਾ ਅਤੇ ਹਰਤੇਜ਼ਵੰਤ ਸਿੰਘ ਵਾਸੀ ਮੁਹੱਲਾ ਤੱਖਣ ਵਾਲਾ ਬਨੂੜ ਹਾਲ ਆਬਾਦ ਚੌੜਾ ਬਜਾਰ ਰਾਜਪੁਰਾ ਦੱਸੀ | ਥਾਣਾ ਸਦਰ ਦੀ ਪੁਲਿਸ ਨੇ ਉਕਤ ਦੋਵੇਂ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |