16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-01-2026

ਪਾਤੜਾਂ ਦੇ ਪੁਰਾਣੇ ਬੱਸ ਅੱਡੇ 'ਚ ਬੂਟਾਂ ਦੀ ਦੁਕਾਨ ਨੂੰ ਅੱਗ ਲੱਗਣ ਨਾਲ ਲੱਖਾਂ ਦਾ ਨੁਕਸਾਨ

ਅਜੀਤ ਡੈਸਕ 22-01-2026
ਪਾਤੜਾਂ, 21 ਜਨਵਰੀ (ਜਗਦੀਸ਼ ਸਿੰਘ ਕੰਬੋਜ)-ਸਥਾਨਕ ਸ਼ਹਿਰ ਦੇ ਪੁਰਾਣੇ ਬੱਸ ਅੱਡੇ ਨਜ਼ਦੀਕ ਸਥਿਤ ਸ਼ੁਤਰਾਣਾ ਬੂਟ ਹਾਊਸ ਨੂੰ ਬੀਤੀ ਰਾਤ ਅਚਾਨਕ ਅੱਗ ਲੱਗ ਗਈ ਦੇਰ ਰਾਤ ਲੱਗੀ ਅੱਗ ਦਾ ਧੂੰਆਂ ਨਿਕਲਣ ਤੇ ਇਸ ਦੇ ਨੇੜ੍ਹੇ ਰਹਿੰਦੇ ਘਰਾਂ ਦੇ ਲੋਕਾਂ ਨੇ ਇਸ ਦੀ ਸੂਚਨਾ ਦੁਕਾਨ ਮਾਲਕ ਅਤੇ ਪ੍ਰਸ਼ਾਸ਼ਨ ਨੂੰ ਦਿੱਤੀ ਗਈ ਅਤੇ ਕਾਫੀ ਭੜਕ ਚੁੱਕੀ ਅੱਗ ਨੂੰ ਬਝਾਉਣ ਲਈ ਆਈਆਂ ਫਾਇਰਬ੍ਰਗੇਡ ਦੀਆਂ 2 ਗੱਡੀਆਂ ਨੇ ਕਈ ਘੰਟਿਆਂ ਦੀ ਜਦੋ ਜਹਿਦ ਮਗਰੋਂ ਬੜ੍ਹੀ ਮੁਸ਼ਕਿਲ ਨਾਲ ਇਸ ਅੱਗ ਤੇ ਕਾਬੂ ਪਾਇਆ ਗਿਆ ਅਤੇ ਇਸ ਅੱਗ ਨਾਲ ਦੁਕਾਨ 'ਚ ਬਹੁਤ ਸਾਰਾ ਬੂਟਾਂ ਦਾ ਮਾਲ ਸੜ ਕੇ ਸਵਾਹ ਹੋ ਗਿਆ ਅਤੇ ਨਾਲ ਲੱਗੇ ਘਰਾਂ ਦੀਆਂ ਕੰਧਾਂ ਵੀ ਨੁਕਸਾਨੀਆਂ ਗਈਆਂ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਦੁਕਾਨ ਮਾਲਕ ਮਹਿੰਦਰ ਸਿੰਘ ਨੇ ਦੱਸਿਆ ਕਿ ਉਹ ਹਰ ਰੋਜ਼ ਦੀ ਤਰ੍ਹਾਂ ਬੀਤੇ ਦਿਨ ਵੀ ਦੁਕਾਨ ਬੰਦ ਕਰਕੇ ਆਪਣੇ ਘਰ ਪਿੰਡ ਸ਼ੁਤਰਾਣਾ ਵਿਚ ਚਲੇ ਗਏ ਸੀ ਅਤੇ ਰਾਤ ਕਰੀਬ 1 ਵਜੇ ਸਾਨੂੰ ਲੋਕਾਂ ਵਲੋਂ ਕੀਤੇ ਗਏ ਫੋਨ ਤੇ ਮਿਲੀ ਸੂਚਨਾਂ ਤੇ ਜਦੋ ਦੁਕਾਨ 'ਤੇ ਪੁੱਜੇ ਤਾਂ ਦੇਖਿਆ ਕਿ ਸਾਡੀ ਦੁਕਾਨ ਚੋ ਅੱਗ ਦੀਆਂ ਲਪਟਾਂ ਨਿਕਲ ਰਹੀਆਂ ਸਨ ਅਤੇ ਕਾਫੀ ਧੂੰਆਂ ਵੀ ਨਿਕਲ ਰਿਹਾ ਸੀ ਅਸੀਂ ਮੁਸ਼ਕਿਲ ਨਾਲ ਦੁਕਾਨ ਦਾ ਸ਼ਟਰ ਖੋਲਿ੍ਹਆ ਅਤੇ ਲੋਕਾਂ ਦੀ ਮਦਦ ਨਾਲ ਅੱਗ 'ਤੇ ਕਾਬੂ ਪਾਉਣ ਦਾ ਯਤਨ ਕੀਤਾ ਅਤੇ ਸੂਚਨਾਂ ਮਿਲਣ ਤੇ ਆਈਆਂ ਦੋ ਫਾਇਰਬ੍ਰੇਗਡ ਦੀਆਂ ਗੱਡੀਆਂ ਨੇ ਕਈ ਘੰਟਿਆਂ ਦੀ ਜਦੋਂ ਜਹਿਦ ਨਾਲ ਅੱਗ ਤੇ ਕਾਬੂ ਪਾਇਆ ਅਤੇ ਇਸ ਅੱਗ ਨਾਲ ਉਨ੍ਹਾਂ ਦਾ ਦੁਕਾਂਨ 'ਚ ਪਏ ਬਹੁਤ ਸਾਰੇ ਕੀਮਤੀ ਬੂਟ ਸੜ ਕੇ ਸਵਾਹ ਹੋ ਗਏ ਹਨ | ਇਸ ਦੀ ਅੰਦਾਜ਼ਨ ਕੀਮਤੀ ਕਰੀਬ 60 ਲੱਖ ਦੀ ਬਣਦੀ ਹੈ | ਉਨ੍ਹਾਂ ਕਿਹਾ ਕਿ ਕਈ ਸਾਲਾਂ ਦੀ ਮਿਹਨਤ ਨਾਲ ਆਪਣਾ ਕਾਰੋਬਾਰ ਖੜ੍ਹਾ ਕੀਤਾ ਸੀ | ਇਹ ਬਿਜਲੀ ਦਾ ਸਰਕਟ ਸ਼ਾਟ ਹੋਣ ਨਾਲ ਲੱਗਣ ਦੀ ਇਸ ਦੁਕਾਂਨ ਦੇ ਨਾਲ ਲੱਗਦੇ ਦੁਕਾਨਦਾਰ ਦਾ ਕਹਿਣਾਂ ਹੈ ਕਿ ਇਸ ਦੁਕਾਨ ਨੂੰ ਲੱਗੀ ਅੱਗ ਨਾਲ ਜਿੱਥੇ ਉਨ੍ਹਾਂ ਦੀਆਂ ਸਾਝੀਆਂ ਕੰਧਾਂ ਵੀ ਨੁਕਸਾਨੀਆਂ ਗਈਆਂ ਹਨ ਉੱਥੇ ਦੁਕਾਨ 'ਤੇ ਲੱਗਿਆ ਕੀਮਤੀ ਲਾਇਟਾਂ ਵਾਲਾ ਬੋਰਡ ਸੜ ਜਾਣ ਨਾਲ ਕਰੀਬ ਡੇਢ ਲੱਖ ਦਾ ਨੁਕਸਾਂਨ ਹੋ ਗਿਆ ਹੈ | ਮੌਕੇ 'ਤੇ ਸ਼ਹਿਰੀ ਚੌਂਕੀ ਪਾਤੜਾਂ ਦੇ ਮੁਖੀ ਲਵਦੀਪ ਸਿੰਘ ਨੇ ਦੱਸਿਆ ਕਿ ਸੂਚਨਾ ਮਿਲਣ 'ਤੇ ਉਹ ਤਰੁੰਤ ਮੌਕੇ 'ਤੇ ਪੁੱਜ ਗਏ ਸਨ ਅਤੇ ਸੂਚਨਾ ਦਿੱਤੇ ਜਾਣ 'ਤੇ ਪੁੱਜੀਆਂ ਫਾਇਰਬ੍ਰਗੇਡ ਦੀਆਂ ਗੱਡੀਆਂ ਦੀ ਮਦਦ ਨਾਲ ਅੱਗ 'ਤੇ ਕਾਬੂ ਪਾਇਆ ਗਿਆ ਹੈ ਅਤੇ ਅੱਗ ਲੱਗਣ ਦੇ ਕਾਰਨਾਂ ਦੀ ਪੜਤਾਲ ਕੀਤੀ ਜਾ ਰਹੀ ਹੈ |
ਪਿਛਲੀ ਖ਼ਬਰ ਮਨਰੇਗਾ ਵਰਕਰਾਂ ਨੇ ਗੁਰਸ਼ਰਨ ਕੌਰ ਰੰਧਾਵਾ ਨਾਲ ਕੀਤੀ ਬੈਠਕ ਅਗਲੀ ਖ਼ਬਰ ਸਰਕਲ ਘਨੌਰ ਪੁਲਿਸ ਵਲੋਂ 'ਆਪੇ੍ਰਸ਼ਨ ਪ੍ਰਹਾਰ' ਤਹਿਤ ਵੱਖ-ਵੱਖ ਕੇਸਾਂ 'ਚ ਲੋੜੀਂਦੇ ਪੰਜ ਗੈਂਗਸਟਰ ਤੇ ਭਗੌੜੇ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।