18-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-01-2026

ਡੀ. ਏ. ਵੀ. ਸਕੂਲ ਵਿਖੇ 'ਕਰੀਅਰ ਬਲੂਮ-ਸੀਜ਼ਨ-2' ਪ੍ਰੋਗਰਾਮ ਕਰਵਾਇਆ

ਅਜੀਤ ਡੈਸਕ 01-01-2026
ਪਟਿਆਲਾ, 31 ਦਸੰਬਰ (ਧਰਮਿੰਦਰ ਸਿੰਘ ਸਿੱਧੂ)-ਡੀ.ਏ.ਵੀ. ਪਬਲਿਕ ਸਕੂਲ, ਪਟਿਆਲਾ ਵਲੋਂ 'ਕੈਰੀਅਰ ਬਲੂਮ- ਸੀਜ਼ਨ 2' ਪ੍ਰੋਗਰਾਮ ਕਰਵਾਇਆ ਗਿਆ, ਜਿਸ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਅਕਾਦਮਿਕ ਅਤੇ ਪੇਸ਼ਾਵਰ ਚੋਣਾਂ ਬਾਰੇ ਸੁਚੇਤ ਅਤੇ ਸੋਚ-ਵਿਚਾਰ ਨਾਲ ਫ਼ੈਸਲੇ ਕਰਨ ਵਿਚ ਮਦਦ ਕਰਨਾ ਸੀ¢ ਪ੍ਰੋਗਰਾਮ ਦੀ ਸ਼ੁਰੂਆਤ ਵੱਖ-ਵੱਖ ਪੇਸ਼ਾਵਰ ਖੇਤਰਾਂ ਤੋਂ ਆਏ ਮਹਿਮਾਨਾਂ ਦੇ ਸਵਾਗਤ ਨਾਲ ਹੋਈ¢ ਇਸ ਤੋਂ ਬਾਅਦ ਇਕ ਇੰਟਰਐਕਟਿਵ ਪੈਨਲ ਚਰਚਾ ਹੋਈ, ਜਿਸ ਦÏਰਾਨ ਪੈਨਲਿਸਟਾਂ ਨੇ ਮੈਡੀਸਨ, ਡੈਂਟਿਸਟਰੀ, ਕਾਨੂੰਨ, ਫਾਇਨਾਂਸ, ਉਦਯੋਗ, ਬੈਂਕਿੰਗ, ਫੈਸ਼ਨ ਅਤੇ ਫਿਜ਼ੀਓਥੈਰੇਪੀ ਵਰਗੇ ਖੇਤਰਾਂ ਬਾਰੇ ਕੀਮਤੀ ਜਾਣਕਾਰੀਆਂ ਸਾਂਝੀਆਂ ਕੀਤੀਆਂ¢ ਉਨ੍ਹਾਂ ਨੇ ਕੈਰੀਅਰ ਦੇ ਵੱਖ-ਵੱਖ ਰਾਹਾਂ, ਲੋੜੀਂਦੇ ਹੁਨਰਾਂ, ਉਭਰਦੇ ਮੌਕਿਆਂ ਅਤੇ ਅਸਲ ਜ਼ਿੰਦਗੀ ਦੇ ਤਜਰਬਿਆਂ ਬਾਰੇ ਦੱਸ ਕੇ ਵਿਦਿਆਰਥੀਆਂ ਨੂੰ ਆਪਣੀ ਰੁਚੀ ਅਤੇ ਯੋਗਤਾ ਅਨੁਸਾਰ ਕੈਰੀਅਰ ਚੁਣਨ ਲਈ ਪ੍ਰੇਰਿਤ ਕੀਤਾ¢ ਵਿਦਿਆਰਥੀਆਂ ਨੇ ਚਰਚਾਵਾਂ ਵਿਚ ਸਰਗਰਮ ਭਾਗੀਦਾਰੀ ਕੀਤੀ ਅਤੇ ਮਾਹਿਰਾਂ ਨਾਲ ਗੱਲਬਾਤ ਕਰਕੇ ਆਪਣੇ ਕੈਰੀਅਰ ਸੰਬੰਧੀ ਸਵਾਲਾਂ ਦੇ ਜਵਾਬ ਪ੍ਰਾਪਤ ਕੀਤੇ¢ ਇਸ ਮੌਕੇ ਡਾ. ਜਸਵਿੰਦਰ ਮਾਨ, ਪਿ੍ੰਸੀਪਲ, ਗਵਰਨਮੈਂਟ ਡੈਂਟਲ ਕਾਲਜ, ਸਿਮਰਨਜੀਤ ਸਿੰਘ, ਮੈਨੇਜਿੰਗ ਡਾਇਰੈਕਟਰ, ਯਸ਼ ਇੰਫ਼ਰਾ, ਸੀ. ਏ. ਗਿਤੇਸ਼ ਸਿੰਗਲਾ, ਡਾ. ਪੰਕਜਪ੍ਰੀਤ ਸਿੰਘ, ਐਸੋਸੀਏਟ ਪ੍ਰੋਫੈਸਰ ਅਤੇ ਡੀਨ, ਫੈਕਲਟੀ ਆਫ਼ ਮੈਡੀਕਲ ਸਾਇੰਸਜ਼, ਫਿਜ਼ੀਓਥੈਰੇਪੀ ਵਿਭਾਗ, ਸ਼੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ, ਫਤਿਹਗੜ੍ਹ ਸਾਹਿਬ, ਡਾ. ਸੁਪ੍ਰੀਤ ਬਿੰਦਰਾ, ਐਸੋਸੀਏਟ ਪ੍ਰੋਫੈਸਰ ਤੇ ਮੁਖੀ, ਫਿਜ਼ੀਓਥੈਰੇਪੀ ਵਿਭਾਗ, ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ, ਐਡਵੋਕੇਟ ਜਸਪ੍ਰੀਤ, ਜ਼ਿਲ੍ਹਾ ਅਦਾਲਤ ਪਟਿਆਲਾ ਦੇ ਪ੍ਰੈਕਟਿਸਿੰਗ ਵਕੀਲ, ਮੋਨਿਕਾ ਕਥੂਰੀਆ, ਡਾਇਰੈਕਟਰ ਤੇ ਆਸ਼ੁਤੋਸ਼ ਰੰਜਮ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਸ੍ਰੀ ਊਸ਼ਾ ਮਾਤਾ ਪਬਲਿਕ ਸਕੂਲ ਨਾਭਾ ਦੀ ਵਿਦਿਆਰਥਣ ਬਣੀ ਜੱਜ ਅਗਲੀ ਖ਼ਬਰ ਕਿਸਾਨਾਂ ਨੇ ਚਿੱਪ ਵਾਲੇ ਮੀਟਰ ਉਤਾਰ ਕੇ ਪਾਵਰਕਾਮ ਦਫ਼ਤਰ ਜਮ੍ਹਾਂ ਕਰਵਾਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।