25-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-10-2026

ਮੇਜਰ ਅਜਾਇਬ ਸਿੰਘ ਕਾਨਵੈਂਟ ਸਕੂਲ ਵਲੋਂ ਸੇਵਾ ਮੁਕਤ ਸਫ਼ਾਈ ਕਰਮਚਾਰੀਆਂ ਦਾ ਸਨਮਾਨ

ਫ਼ਰੀਦਕੋਟ, 24 ਅਕਤੂਬਰ (ਜਸਵੰਤ ਸਿੰਘ ਪੁਰਬਾ)-ਮੇਜਰ ਅਜਾਇਬ ਸਿੰਘ ਕਾਨਵੈਂਟ ਸਕੂਲ ਜਿਉਣਵਾਲਾ ਵਿਖੇ ਮਨੁੱਖਤਾ ਪ੍ਰਤੀ ਸਤਿਕਾਰ ਅਤੇ ਕਰਮਚਾਰੀਆਂ ਪ੍ਰਤੀ ਸੰਵੇਦਨਸ਼ੀਲਤਾ ਦੀ ਮਿਸਾਲ ਪੇਸ਼ ਕਰਦਿਆਂ ਸੇਵਾ ਮੁਕਤ ਹੋ ਰਹੀਆਂ ਸਫ਼ਾਈ ਕਰਮਚਾਰੀਆਂ ਜੋਗਿੰਦਰ ਕੌਰ ਅਤੇ ਜਸਵਿੰਦਰ ਕੌਰ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਪ੍ਰਿੰਸੀਪਲ / ਡਾਇਰੈਕਟਰ ਡਾ.

ਅਜੀਤ ਡੈਸਕ 25-10-2026
ਫ਼ਰੀਦਕੋਟ, 24 ਅਕਤੂਬਰ (ਜਸਵੰਤ ਸਿੰਘ ਪੁਰਬਾ)-ਮੇਜਰ ਅਜਾਇਬ ਸਿੰਘ ਕਾਨਵੈਂਟ ਸਕੂਲ ਜਿਉਣਵਾਲਾ ਵਿਖੇ ਮਨੁੱਖਤਾ ਪ੍ਰਤੀ ਸਤਿਕਾਰ ਅਤੇ ਕਰਮਚਾਰੀਆਂ ਪ੍ਰਤੀ ਸੰਵੇਦਨਸ਼ੀਲਤਾ ਦੀ ਮਿਸਾਲ ਪੇਸ਼ ਕਰਦਿਆਂ ਸੇਵਾ ਮੁਕਤ ਹੋ ਰਹੀਆਂ ਸਫ਼ਾਈ ਕਰਮਚਾਰੀਆਂ ਜੋਗਿੰਦਰ ਕੌਰ ਅਤੇ ਜਸਵਿੰਦਰ ਕੌਰ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਪ੍ਰਿੰਸੀਪਲ / ਡਾਇਰੈਕਟਰ ਡਾ. ਸੁਖਚੈਨ ਸਿੰਘ ਬਰਾੜ ਵਲੋਂ ਦੋਵਾਂ ਕਰਮਚਾਰੀਆਂ ਦੇ ਸੇਵਾ ਮੁਕਤੀ ਮੌਕੇ 11-11 ਹਜ਼ਾਰ ਰੁਪਏ ਦੀਆਂ ਫ਼ਿਕਸਡ ਡਿਪਾਜ਼ਿਟ (ਐਫ.ਡੀਜ਼) ਕਰਵਾਈਆਂ ਗਈਆਂ ਤੇ ਉਨ੍ਹਾਂ ਦੀਆਂ ਨੂੰਹਾਂ ਨੂੰ ਇਨ੍ਹਾਂ ਦਾ ਨਾਮਜ਼ਦ ਉੱਤਰਾਧਿਕਾਰੀ ਬਣਾਇਆ ਗਿਆ। ਜ਼ਿਕਰਯੋਗ ਹੈ ਕਿ ਜੋਗਿੰਦਰ ਕੌਰ ਅਤੇ ਜਸਵਿੰਦਰ ਕੌਰ ਪਿਛਲੇ 26 ਸਾਲਾਂ ਤੋਂ ਸੰਸਥਾ ਵਿਚ ਆਪਣੀਆਂ ਸੇਵਾਵਾਂ ਨਿਭਾਅ ਰਹੀਆਂ ਸਨ। ਉਨ੍ਹਾਂ ਨੇ ਆਪਣੇ ਲੰਬੇ ਕਾਰਜਕਾਲ ਦੌਰਾਨ ਮਿਹਨਤ, ਇਮਾਨਦਾਰੀ ਨਾਲ ਆਪਣੀਆਂ ਜ਼ਿੰਮੇਵਾਰੀਆਂ ਨਿਭਾਈਆਂ। ਉਨ੍ਹਾਂ ਦੀਆਂ ਸੇਵਾਵਾਂ ਪ੍ਰਤੀ ਕਦਰ ਪ੍ਰਗਟ ਕਰਦਿਆਂ ਅਦਾਰੇ ਵਲੋਂ ਇਹ ਉਪਰਾਲਾ ਕੀਤਾ ਗਿਆ। ਡਾ. ਸੁਖਚੈਨ ਸਿੰਘ ਬਰਾੜ ਨੇ ਕਿਹਾ ਕਿ ਕਿਸੇ ਵੀ ਸੰਸਥਾ ਦੀ ਅਸਲ ਤਾਕਤ ਉਸ ਨਾਲ ਜੁੜਿਆ ਹਰ ਵਿਅਕਤੀ ਹੁੰਦਾ ਹੈ। ਇਸ ਮੌਕੇ ਦਰਜਾ ਚਾਰ ਕਰਮਚਾਰੀਆਂ ਦੇ ਇੰਚਾਰਜ ਬਲਵਿੰਦਰ ਕੌਰ ਗਿੱਲ ਵੀ ਮੌਜੂਦ ਸਨ। ਮੇਜਰ ਅਜਾਇਬ ਸਿੰਘ ਕਾਨਵੈਂਟ ਸਕੂਲ ਦਾ ਇਹ ਉਪਰਾਲਾ ਦਰਸਾਉਂਦਾ ਹੈ ਕਿ ਕਿਸੇ ਸੰਸਥਾ ਦੀ ਮਹਾਨਤਾ ਸਿਰਫ਼ ਉਸ ਦੀਆਂ ਪ੍ਰਾਪਤੀਆਂ ਨਾਲ ਹੀ ਨਹੀਂ , ਸਗੋਂ ਆਪਣੇ ਕਰਮਚਾਰੀਆਂ ਨੂੰ ਦਿੱਤੀ ਜਾਂਦੀ ਇੱਜ਼ਤ ਮਾਣ ਅਤੇ ਉਨ੍ਹਾਂ ਪ੍ਰਤੀ ਨਿਭਾਈ ਜਾਂਦੀ ਜ਼ਿੰਮੇਵਾਰੀ ਨਾਲ ਵੀ ਮਾਪੀ ਜਾਂਦੀ ਹੈ।
ਪਿਛਲੀ ਖ਼ਬਰ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਦੋ ਮੈਡੀਕਲ ਸਟੋਰਾਂ ਦੀ ਚੈਕਿੰਗ ਅਗਲੀ ਖ਼ਬਰ ਗੁਲਜ਼ਾਰ ਸਿੰਘ ਰਣੀਕੇ ਤੇ ਮਨਤਾਰ ਸਿੰਘ ਬਰਾੜ ਸਮੇਤ ਆਗੂਆਂ ਨੇ ਪਰਵਿੰਦਰ ਸਿੰਘ ਝੋਟੇ ਨੂੰ ਦਿੱਤੀ ਸ਼ਰਧਾਂਜਲੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।