10-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-10-2026

ਵਿਅਕਤੀ ਨੂੰ ਅਫੀਮ ਸਮੇਤ ਕੀਤਾ ਗ੍ਰਿਫ਼ਤਾਰ

ਪਠਾਨਕੋਟ, 9 ਅਕਤੂਬਰ (ਵਿਨੋਦ)-ਸਦਰ ਥਾਣਾ ਪੁਲਿਸ ਪਠਾਨਕੋਟ ਨੇ 70. 80 ਗ੍ਰਾਮ ਅਫੀਮ ਜ਼ਬਤ ਕਰਕੇ ਇਕ ਵਿਅਕਤੀ ਵਿਰੁੱਧ ਮਾਮਲਾ ਦਰਜ ਕੀਤਾ ਹੈ ।

ਅਜੀਤ ਡੈਸਕ 10-10-2026
ਪਠਾਨਕੋਟ, 9 ਅਕਤੂਬਰ (ਵਿਨੋਦ)-ਸਦਰ ਥਾਣਾ ਪੁਲਿਸ ਪਠਾਨਕੋਟ ਨੇ 70.80 ਗ੍ਰਾਮ ਅਫੀਮ ਜ਼ਬਤ ਕਰਕੇ ਇਕ ਵਿਅਕਤੀ ਵਿਰੁੱਧ ਮਾਮਲਾ ਦਰਜ ਕੀਤਾ ਹੈ । ਦੋਸ਼ੀ ਦੀ ਪਹਿਚਾਣ ਰਵੀ ਕੁਮਾਰ ਪੁੱਤਰ ਅਸ਼ੋਕ ਕੁਮਾਰ ਵਾਸੀ ਥਾਣਾ ਕਾਦੀਆਂ ਜ਼ਿਲ੍ਹਾ ਬਟਾਲਾ ਵਜੋਂ ਹੋਈ ਹੈ । ਏ.ਐਸ.ਆਈ. ਬਲਵਿੰਦਰ ਕੁਮਾਰ ਆਪਣੀ ਟੀਮ ਨਾਲ ਨਹਿਰ ਦੇ ਨੇੜੇ ਗਸ਼ਤ ‘ਤੇ ਸੀ । ਉਹ ਵਾਹਨਾਂ ਦੀ ਜਾਂਚ ਕਰ ਰਹੇ ਸਨ ਤਾਂ ਗੁਰਦਾਸਪੁਰ ਤੋਂ ਮੋਟਰਸਾਈਕਲ ’ਤੇ ਸਵਾਰ ਇਕ ਵਿਅਕਤੀ ਨੂੰ ਆਉਂਦੇ ਦੇਖਿਆ ਗਿਆ । ਪੁਲਿਸ ਟੀਮ ਨੂੰ ਵਾਹਨਾਂ ਦੀ ਜਾਂਚ ਕਰਦੇ ਦੇਖ ਕੇ ਮੋਟਰਸਾਈਕਲ ਸਵਾਰ ਪਿੱਛੇ ਮੁੜ ਗਿਆ । ਫਿਰ ਉਸ ਨੇ ਆਪਣੀ ਜੇਬ ’ਚੋਂ ਇਕ ਲਿਫਾਫਾ ਕੱਢਿਆ ਤੇ ਸੜਕ ਕਿਨਾਰੇ ਸੁੱਟ ਦਿੱਤਾ । ਸਾਥੀ ਅਧਿਕਾਰੀਆਂ ਦੀ ਮਦਦ ਨਾਲ ਪੁਲਿਸ ਟੀਮ ਨੇ ਉਸ ਨੂੰ ਫੜ ਲਿਆ ਤੇ ਪੁੱਛਗਿੱਛ ਕੀਤੀ । ਜਾਂਚ ਦੌਰਾਨ ਸੁੱਟੇ ਹੋਏ ਲਿਫਾਫੇ ਵਿਚੋਂ 70.80 ਗ੍ਰਾਮ ਅਫੀਮ ਬਰਾਮਦ ਹੋਈ । ਪੁਲਿਸ ਨੇ ਦੋਸ਼ੀ ਵਿਰੁੱਧ ਮਾਮਲਾ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ ।
ਪਿਛਲੀ ਖ਼ਬਰ ਪਠਾਨਕੋਟ ਵਿਖੇ ‘ਟੈੱਡਐਕਸ ਕੈਲੇਡੋਨੀਅਨ’ ਦਾ ਕੌਮਾਂਤਰੀ ਸੰਮੇਲਨ ਕੱਲ੍ਹ ਅਗਲੀ ਖ਼ਬਰ ਸਰਕਾਰੀ ਪ੍ਰਾਇਮਰੀ ਸਕੂਲ ਰਾਜਪੁਰਾ ਵਿਖੇ ਪੀ.ਟੀ.ਐਮ. ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।