ਬਾਬਾ ਨਾਮਦੇਵ ਸਭਾ ਜੈਤੋ ਨੇ 38ਵਾਂ ਮੁਫ਼ਤ ਹੋਮਿਓਪੈਥੀ ਕੈਂਪ ਲਗਾਇਆ
ਜੈਤੋ, 4 ਅਕਤੂਬਰ (ਗੁਰਚਰਨ ਸਿੰਘ ਗਾਬੜੀਆ)-ਬਾਬਾ ਨਾਮਦੇਵ ਸਭਾ ਜੈਤੋ ਦੇ ਪ੍ਰਧਾਨ ਮਾਸਟਰ ਜੋਗਿੰਦਰ ਸਿੰਘ ਅਤੇ ਜਰਨਲ ਸਕੱਤਰ ਤੇ ਨਗਰ ਕੌਂਸਲ ਜੈਤੋ ਦੇ ਮੀਤ ਪ੍ਰਧਾਨ ਨਰਿੰਦਰ ਪਾਲ ਸਿੰਘ ਰਾਮੇਆਣਾ ਨੇ ਦੱਸਿਆ ਕਿ ਬਾਬਾ ਨਾਮਦੇਵ ਸਭਾ ਜੈਤੋ ਵਲੋਂ ਹਰਿਗੁਨ ਹੋਮੀਓ ਕਲੀਨਿਕ (102 ਬੀ, ਕਮਲਾ ਨਹਿਰੂ ਕਲੌਨੀ, ਨੇੜੇ ਬੀਬੀ ਵਾਲਾ ਚੌਂਕ) ਬਠਿੰਡਾ ਦੇ ਸਹਿਯੋਗ ਨਾਲ 38ਵਾਂ ਮੁਫ਼ਤ ਹੋਮੀਓਪੈਥੀ ਕੈਂਪ ਸਥਾਨਕ ਬਾਬਾ ਨਾਮ ਦੇਵ ਭਵਨ ਬਠਿੰਡਾ ਰੋਡ ਵਿਖੇ ਲਗਾਇਆ ਗਿਆ। ਜਿਸ ਵਿਚ ਡਾ.
ਜੈਤੋ, 4 ਅਕਤੂਬਰ (ਗੁਰਚਰਨ ਸਿੰਘ ਗਾਬੜੀਆ)-ਬਾਬਾ ਨਾਮਦੇਵ ਸਭਾ ਜੈਤੋ ਦੇ ਪ੍ਰਧਾਨ ਮਾਸਟਰ ਜੋਗਿੰਦਰ ਸਿੰਘ ਅਤੇ ਜਰਨਲ ਸਕੱਤਰ ਤੇ ਨਗਰ ਕੌਂਸਲ ਜੈਤੋ ਦੇ ਮੀਤ ਪ੍ਰਧਾਨ ਨਰਿੰਦਰ ਪਾਲ ਸਿੰਘ ਰਾਮੇਆਣਾ ਨੇ ਦੱਸਿਆ ਕਿ ਬਾਬਾ ਨਾਮਦੇਵ ਸਭਾ ਜੈਤੋ ਵਲੋਂ ਹਰਿਗੁਨ ਹੋਮੀਓ ਕਲੀਨਿਕ (102 ਬੀ, ਕਮਲਾ ਨਹਿਰੂ ਕਲੌਨੀ, ਨੇੜੇ ਬੀਬੀ ਵਾਲਾ ਚੌਂਕ) ਬਠਿੰਡਾ ਦੇ ਸਹਿਯੋਗ ਨਾਲ 38ਵਾਂ ਮੁਫ਼ਤ ਹੋਮੀਓਪੈਥੀ ਕੈਂਪ ਸਥਾਨਕ ਬਾਬਾ ਨਾਮ ਦੇਵ ਭਵਨ ਬਠਿੰਡਾ ਰੋਡ ਵਿਖੇ ਲਗਾਇਆ ਗਿਆ। ਜਿਸ ਵਿਚ ਡਾ. ਸਿਮਰਨਜੀਤ ਸਿੰਘ, ਡਾ. ਪਰਮਿੰਦਰ ਕੌਰ ਬੇਦੀ ਅਤੇ ਉਨ੍ਹਾਂ ਦੀ ਟੀਮ ਨੇ 110 ਦੇ ਕਰੀਬ ਮਰੀਜ਼ਾਂ ਦਾ ਚੈਕਅੱਪ ਕੀਤਾ ਅਤੇ ਸਾਰੇ ਹੀ ਮਰੀਜ਼ਾਂ ਨੂੰ ਦਵਾਈਆਂ ਮੁਫ਼ਤ ਦਿੱਤੀਆਂ ਗਈਆਂ। ਡਾ. ਸਿਮਰਨਜੀਤ ਸਿੰਘ ਨੇ ਦੱਸਿਆ ਕਿ ਹੋਮੀਓਪੈਥੀ ਦਾ ਇਲਾਜ਼ ਕਰਵਾਉਣ ਵਾਲੇ ਮਰੀਜ਼ਾਂ ਨੂੰ ਬਿਮਾਰੀ ਤੋਂ ਛੁਟਕਾਰਾ ਮਿਲਦਾ ਹੈ ਅਤੇ ਹੋਮੀਓਪੈਥੀ ਨਾਲ ਗੰਭੀਰ ਤੋਂ ਗੰਭੀਰ ਬਿਮਾਰੀ ਦਾ ਇਲਾਜ਼ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਬਾਬਾ ਨਾਮਦੇਵ ਸਭਾ ਜੈਤੋ ਵਲੋਂ ਇਹ ਕੈਂਪ ਲਗਾਉਣਾ ਹਰ ਵਰਗ ਦੇ ਵਿਅਕਤੀ ਲਈ ਮੁਫ਼ਤ ਹੁੰਦਾ ਹੈ। ਕੈਂਪ ਵਿਚ ਪਹੁੰਚਣ ਵਾਲੇ ਹਰ ਵਿਅਕਤੀ ਨੂੰ ਦਵਾਈਆਂ ਮੁਫ਼ਤ ਦਿੱਤੀਆਂ ਜਾਂਦੀਆਂ ਹਨ। ਇਸ ਕਰਕੇ ਕੈਂਪ ਦਾ ਗੰਭੀਰ ਬਿਮਾਰੀ ਵਾਲਾ ਵਿਅਕਤੀ ਨੂੰ ਲਾਭ ਜ਼ਰੂਰ ਲੈਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਹਰਿਗੁਨ ਹੋਮੀਓ ਕਲੀਨਿਕ ਬਠਿੰਡਾ ਵਲੋਂ ਲੋੜਵੰਦਾਂ ਦੀ ਮੱਦਦ ਲਈ ਸਮੇਂ-ਸਮੇਂ ’ਤੇ ਮੁਫ਼ਤ ਕੈਂਪ ਲਗਾਏ ਜਾਂਦੇ ਹਨ ਤਾਂ ਜੋ ਕਿ ਗਰੀਬ ਤੇ ਜ਼ਰੂਰਤਮੰਦ ਦੀ ਮੱਦਦ ਹੋ ਸਕੇ। ਇਸ ਮੌਕੇ ਹਰਚਰਨ ਸਿੰਘ ਸਾਗੂ ਮੀਤ ਪ੍ਰਧਾਨ, ਜਸਬੀਰ ਸਿੰਘ ਅੰਗਰੇਜ ਖਜ਼ਾਨਚੀ, ਰਜਿੰਦਰ ਸਿੰਘ ਸਾਗੂ ਜੁਆਇੰਟ ਸਕੱਤਰ, ਮਾਸਟਰ ਦਵਿੰਦਰ ਸਿੰਘ ਮੈਂਬਰ, ਦਵਿੰਦਰ ਸਿੰਘ ਪਿੰਕੀ ਮੈਂਬਰ, ਰਣਜੀਤ ਸਿੰਘ ਰੋਇਲ, ਜਸਵਿੰਦਰ ਸਿੰਘ ਜੋਨੀ, ਬਲਵੰਤ ਸਿੰਘ ਮੰਗੇੜਾ, ਕੁਲਜੀਤ ਸਿੰਘ ਮੰਗੇੜਾ, ਮਾਸਟਰ ਹਰਕੀਰਤ ਸਿੰਘ ਮੰਗੇੜਾ, ਫੂਲਾ ਸਿੰਘ ਚੰਨਾ ਸਿੰਘ, ਪ੍ਰਦੀਪ ਸਿੰਘ ਨੀਟਾ, ਸੁਖਜਿੰਦਰ ਸਿੰਘ ਸਾਗੂ, ਗੁਰਬਖਸ਼ ਸਿੰਘ, ਨਛੱਤਰ ਸਿੰਘ, ਮਨਪ੍ਰੀਤ ਸਿੰਘ ਰਾਮੇਆਣਾ, ਲਖਬੀਰ ਸਿੰਘ, ਨਰਿੰਦਰ ਸਿੰਘ ਸੋਨੂ, ਮਨਜੀਤ ਸਿੰਘ ਸਾਗੂ, ਕੁਲਦੀਪ ਸਿੰਘ ਰਾਮੇਆਣਾ, ਸੰਤੋਖ ਸਿੰਘ ਰਾਮੇਆਣਾ, ਬਲਵੰਤ ਸਿੰਘ ਭੋਲਾ ਅਤੇ ਜਗਦੀਪ ਸਿੰਘ ਨੀਟਾ ਆਦਿ ਵਿਅਕਤੀ ਮੌਜੂਦ ਸਨ।