ਗੁ. ਸ਼ਹੀਦ ਰਾਮ ਸਿੰਘ ਛਾਪਾ ਵਿਖੇ ਇੰਜ. ਬਲਰਾਜ ਸਿੰਘ ਤਰਸਿੱਕਾ ਦਾ ਸਨਮਾਨ
ਨਵਾਂ ਪਿੰਡ, 1 ਨਵੰਬਰ (ਜਸਪਾਲ ਸਿੰਘ )-ਸਰਕਾਰ -ਏ -ਖ਼ਾਲਸਾ (ਮਹਾਰਾਜਾ ਰਣਜੀਤ ਸਿੰਘ) ਫੌਜ਼ ਵਲੋਂ ਅੰਗਰੇਜ ਹਕੂਮਤ ਖਿਲਾਫ਼ ਲੜਦਿਆਂ ਸ਼ਹੀਦ ਹੋਏ ਰਾਮ ਸਿੰਘ ਦੀ ਯਾਦ ’ਚ ਪਿੰਡ ਛਾਪਾ ਰਾਮ ਸਿੰਘ ਵਿਖੇ ਸਥਾਪਿਤ ਗੁਰਦੁਆਰਾ ਸ਼ਹੀਦ ਰਾਮ ਸਿੰਘ ਸਮੂਹ ’ਚ ਇੰਜ. ਬਲਰਾਜ ਸਿੰਘ ਤਰਸਿੱਕਾ ਦਾ ਸਿੰਘ ਸਹਿਬ ਗ੍ਰੰਥੀ ਭਾਈ ਗੁਰਪ੍ਰੀਤ ਸਿੰਘ ਦੀ ਅਗਵਾਈ ’ਚ ਸਮੂਹ ਪ੍ਰਬੰਧਕਾਂ ਪ੍ਰਧਾਨ ਹਰਿੰਦਰ ਸਿੰਘ ਲਾਲੀ, ਸਕੱਤਰ ਹਰਪ੍ਰੀਤ ਸਿੰਘ, ਖਜਾਨਚੀ ਹਰਜੀਤ ਸਿੰਘ, ਮੈਂਬਰਾਨ ਤਰਲੋਚਨ ਸਿੰਘ, ਪਲਵਿੰਦਰ ਸਿੰਘ, ਸੁਰਿੰਦਰ ਸਿੰਘ, ਤਰਸਪਾਲ ਸਿੰਘ, ਸੁਬੇਗ ਸਿੰਘ, ਕਿਰਪਾਲ ਸਿੰਘ, ਦਲਬੀਰ ਸਿੰਘ ਤੇ ਜਥੇਦਾਰ ਗੁਰਮੇਜ ਸਿੰਘ ਵਲੋਂ ਸਨਮਾਨਿਤ ਕੀਤਾ ਗਿਆ।
ਨਵਾਂ ਪਿੰਡ, 1 ਨਵੰਬਰ (ਜਸਪਾਲ ਸਿੰਘ )-ਸਰਕਾਰ -ਏ -ਖ਼ਾਲਸਾ (ਮਹਾਰਾਜਾ ਰਣਜੀਤ ਸਿੰਘ) ਫੌਜ਼ ਵਲੋਂ ਅੰਗਰੇਜ ਹਕੂਮਤ ਖਿਲਾਫ਼ ਲੜਦਿਆਂ ਸ਼ਹੀਦ ਹੋਏ ਰਾਮ ਸਿੰਘ ਦੀ ਯਾਦ ’ਚ ਪਿੰਡ ਛਾਪਾ ਰਾਮ ਸਿੰਘ ਵਿਖੇ ਸਥਾਪਿਤ ਗੁਰਦੁਆਰਾ ਸ਼ਹੀਦ ਰਾਮ ਸਿੰਘ ਸਮੂਹ ’ਚ ਇੰਜ. ਬਲਰਾਜ ਸਿੰਘ ਤਰਸਿੱਕਾ ਦਾ ਸਿੰਘ ਸਹਿਬ ਗ੍ਰੰਥੀ ਭਾਈ ਗੁਰਪ੍ਰੀਤ ਸਿੰਘ ਦੀ ਅਗਵਾਈ ’ਚ ਸਮੂਹ ਪ੍ਰਬੰਧਕਾਂ ਪ੍ਰਧਾਨ ਹਰਿੰਦਰ ਸਿੰਘ ਲਾਲੀ, ਸਕੱਤਰ ਹਰਪ੍ਰੀਤ ਸਿੰਘ, ਖਜਾਨਚੀ ਹਰਜੀਤ ਸਿੰਘ, ਮੈਂਬਰਾਨ ਤਰਲੋਚਨ ਸਿੰਘ, ਪਲਵਿੰਦਰ ਸਿੰਘ, ਸੁਰਿੰਦਰ ਸਿੰਘ, ਤਰਸਪਾਲ ਸਿੰਘ, ਸੁਬੇਗ ਸਿੰਘ, ਕਿਰਪਾਲ ਸਿੰਘ, ਦਲਬੀਰ ਸਿੰਘ ਤੇ ਜਥੇਦਾਰ ਗੁਰਮੇਜ ਸਿੰਘ ਵਲੋਂ ਸਨਮਾਨਿਤ ਕੀਤਾ ਗਿਆ। ਜ਼ਿਕਰਯੋਗ ਹੈ ਕਿ ਉਪਰੋਕਤ ਗੁਰਦੁਆਰਾ ਦੀ ਆਧੁਨਿਕ ਤੇ ਆਲੀਸ਼ਾਨ ਇਮਾਰਤ ਦਾ ਨਿਰਮਾਣ ਇੰਜ. ਬਲਰਾਜ ਸਿੰਘ ਦੀ ਨਿਗਰਾਨੀ ਹੇਠ ਸੰਪੂਰਨ ਹੋਇਆ। ਇਸ ਮੌਕੇ ਇੰਜ. ਬਲਰਾਜ ਸਿੰਘ ਨੇ ਸ਼ਰਧਾ ਪੂਰਵਕ ਕਿਹਾ ਕਿ ਸ਼ਹੀਦ ਰਾਮ ਸਿੰਘ ਛਾਪਾ ਦੀ ਯਾਦ ’ਚ ਸਥਾਪਤ ਗੁਰੂ ਘਰ ਤੋਂ ਸਨਮਾਨ ਲੈਣਾ ਉਨ੍ਹਾਂ ਦੇ ਜੀਵਨ ਦੀ ਅਹਿਮ ਪ੍ਰਾਪਤੀ ਹੈ, ਜਿਸਦੇ ਲਈ ਉਹ ਗੁਰੂ ਘਰ ਤੇ ਪ੍ਰਬੰਧਕਾਂ ਦੇ ਸ਼ੁਕਰ ਗਜ਼ਾਰ ਹਨ। ਇਸ ਮੌਕੇ ਜਗਜੀਤ ਸਿੰਘ ਬਾਜਵਾ, ਸੁੱਖਵਿੰਦਰ ਸਿੰਘ ਸੋਨੂੰ, ਸਵਰਨ ਸਿੰਘ ਬਾਜਵਾ ਤੇ ਸਰਦੂਲ ਸਿੰਘ ਆਦਿ ਹਾਜ਼ਰ ਸਨ ।