ਗੁਰਦੁਆਰਾ ਚੁਬੱਚਾ ਸਾਹਿਬ ਵਿਖੇ ਬਾਬਾ ਸਧਾਰਨ ਜੀ ਦਾ ਅਤੇ ਬਾਬਾ ਵਿਸ਼ਵਕਰਮਾ ਦਾ 50ਵਾਂ ਸਾਲਾਨਾ ਜਨਮ ਦਿਹਾੜਾ 10 ਨੂੰ ਮਨਾਇਆ ਜਾਵੇਗਾ
ਬਾਬਾ ਬਕਾਲਾ ਸਾਹਿਬ, 26 ਅਕਤੂਬਰ (ਸ਼ੇਲਿੰਦਰਜੀਤ ਸਿੰਘ ਰਾਜਨ)-ਗੁਰਦੁਆਰਾ ਚੁਬੱਚਾ ਸਾਹਿਬ, ਬਾਬਾ ਬਕਾਲਾ ਸਾਹਿਬ ਵਿਖੇ ਬਾਬਾ ਸਧਾਰਣ ਜੀ ਦਾ ਅਤੇ ਬਾਬਾ ਵਿਸ਼ਵਕਰਮਾ ਜੀ ਦਾ 50ਵਾਂ ਸਾਲਾਨਾ ਪ੍ਰਕਾਸ਼ ਦਿਹਾੜਾ 10 ਨਵੰਬਰ, ਦਿਨ ਮੰਗਲਵਾਰ ਨੂੰ ਸਾਧ ਸੰਗਤ ਦੇ ਸਹਿਯੋਗ ਨਾਲ ਬੜੀ ਸ਼ਰਧਾ ਪੂਰਵਕ ਮਨਾਇਆ ਜਾ ਰਿਹਾ ਹੈ । ਇਸ ਸੰਬੰਧੀ ਸਮਾਗਮ ਨੂੰ ਕਾਮਯਾਬ ਕਰਨ ਲਈ ਇੱਥੇ ਬਾਬਾ ਵਿਸ਼ਵਕਰਮਾ ਜੀ ਪ੍ਰਬੰਧਕ ਕਮੇਟੀ ਦੀ ਮੀਟਿੰਗ ਹੋਈ, ਜਿਸ ਵਿਚ ਸਰਵ ਸ੍ਰੀ ਦਲਜੀਤ ਸਿੰਘ, ਹਰਦੇਵ ਸਿੰਘ, ਦਵਿੰਦਰਪਾਲ ਸਿੰਘ ਬਬਲੂ, ਕੁਲਦੀਪ ਸਿੰਘ, ਡਾ: ਸੁਖਵਿੰਦਰ ਸਿੰਘ ਮਠਾਰੂ, ਜਸਪਿੰਦਰ ਸਿੰਘ ਮਠਾਰੂ, ਮਨਜੀਤ ਸਿੰਘ ਰਾਜਾ, ਸਰਦੂਲ ਸਿੰਘ ਵਿਰਦੀ, ਡਾ: ਜਸਪ੍ਰੀਤ ਸਿੰਘ ਵਿਰਦੀ, ਰਾਜਿੰਦਰ ਸਿੰਘ ਤੇ ਹੋਰ ਹਾਜ਼ਰ ਸਨ ।
ਅਜੀਤ ਡੈਸਕ
27-10-2026