26-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-10-2026

ਮਜੀਠਾ ਵਿਖੇ ਸਤੀ ਮਾਤਾ ਦੇ ਮੰਦਰ ਵਿਖੇ ਕਹੇੜ੍ਹ ਬਰਾਦਰੀ ਵਲੋਂ ਮਹਾਂਮਾਈ ਦਾ ਵਿਸ਼ਾਲ ਜਾਗਰਣ ਕਰਾਇਆ ਐਡਵੋਕੇਟ ਰਾਕੇਸ਼ ਪ੍ਰਾਸ਼ਰ ਸਾਥੀਆਂ ਸਮੇਤ ਹੋਏ ਨਤਮਸਤਕ

ਮਜੀਠਾ, 25 ਅਕਤੂਬਰ(ਮਨਿੰਦਰ ਸਿੰਘ ਸੋਖੀ)-ਮਜੀਠਾ ਦੇ ਸਤੀ ਮਾਤਾ ਦੇ ਮੰਦਰ ਵਿਚ ਕੇਵਲ ਕ੍ਰਿਸ਼ਨ ਕਹੇੜ੍ਹ ਦੀ ਅਗਵਾਈ ਵਿਚ ਸਮੂਹ ਕਹੇ਼ੜ੍ਹ ਬਰਾਦਰੀ ਵਲੋਂ ਮਹਾਂਮਾਈ ਦਾ ਸਾਲਾਨਾ ਵਿਸ਼ਾਲ ਜਾਗਰਨ ਕਰਾਇਆ ਗਿਆ। ਵੱਖ-ਵੱਖ ਗਾਇਕਾਂ ਵਲੋਂ ਧਾਰਮਿਕ ਭਜਨ, ਗੀਤ ਗਾ ਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ।

ਅਜੀਤ ਡੈਸਕ 26-10-2026
ਮਜੀਠਾ, 25 ਅਕਤੂਬਰ(ਮਨਿੰਦਰ ਸਿੰਘ ਸੋਖੀ)-ਮਜੀਠਾ ਦੇ ਸਤੀ ਮਾਤਾ ਦੇ ਮੰਦਰ ਵਿਚ ਕੇਵਲ ਕ੍ਰਿਸ਼ਨ ਕਹੇੜ੍ਹ ਦੀ ਅਗਵਾਈ ਵਿਚ ਸਮੂਹ ਕਹੇ਼ੜ੍ਹ ਬਰਾਦਰੀ ਵਲੋਂ ਮਹਾਂਮਾਈ ਦਾ ਸਾਲਾਨਾ ਵਿਸ਼ਾਲ ਜਾਗਰਨ ਕਰਾਇਆ ਗਿਆ। ਵੱਖ-ਵੱਖ ਗਾਇਕਾਂ ਵਲੋਂ ਧਾਰਮਿਕ ਭਜਨ, ਗੀਤ ਗਾ ਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਇਸ ਸਾਲਾਨਾ ਜਾਗਰਨ ਵਿਚ ਇਲਾਕੇ ਤੋਂ ਇਲਾਵਾ ਪੰਜਾਬ ਅਤੇ ਬਾਹਰਲੇ ਸੂਬਿਆਂ ਤੋਂ ਕਹੇੜ੍ਹ ਬਰਾਦਰੀ ਅਤੇ ਹੋਰ ਸ਼ਰਧਾਲੂ ਨਤਮਸਤਕ ਹੋਏ ਅਤੇ ਸ਼ਰਧਾ ਅਨੁਸਾਰ ਸਤੀ ਮਾਤਾ ਦੇ ਚਰਨਾ ਵਿਚ ਭੇਟਾਵਾਂ ਅਤੇ ਕੀਮਤੀ ਤੋਹਫੇ ਭੇਟ ਕੀਤੇ। ਇਸ ਸਾਲਾਨਾ ਜਾਗਰਣ ਵਿਚ ਬਿਕਰਮ ਸਿੰਘ ਮਜੀਠੀਆ ਦੇ ਸਿਆਸੀ ਸਕੱਤਰ ਐਡਵੋਕੇਟ ਰਾਕੇਸ਼ ਪ੍ਰਾਸ਼ਰ ਆਪਣੇ ਸਾਥੀਆਂ ਸਮੇਤ ਸ਼ਾਮਿਲ ਹੋਏ। ਜਿਨ੍ਹਾਂ ਨੇ ਮਜੀਠੀਆ ਪਰਿਵਾਰ ਦੀ ਤਰਫੋਂ ਕਮੇਟੀ ਮੈਂਬਰਾਂ ਨੂੰ 11 ਹਜ਼ਾਰ ਰੁਪਏ ਭੇਟ ਕੀਤੇ। ਪ੍ਰਬੰਧਕਾਂ ਵਲੋਂ ਸੰਗਤਾਂ ਵਾਸਤੇ ਲੰਗਰ ਭੰਡਾਰੇ ਦੇ ਵਿਸ਼ੇਸ਼ ਪ੍ਰਬੰਧ ਕੀਤਾ ਗਿਆ। ਇਸ ਮੌਕੇ ਸਾਲਾਨਾਂ ਜਾਗਰਨ ਵਿਚ ਕੇਵਲ ਕਿਸ਼ਨ ਕਹੇੜ੍ਹ, ਲੱਕੀ ਕਹੇੜ੍ਹ, ਐਡਵੋਕੇਟ ਰਾਕੇਸ਼ ਪ੍ਰਾਸ਼ਰ, ਦੁਰਗਾ ਦਾਸ ਪਟਵਾਰੀ, ਤਰੁਨ ਕੁਮਾਰ ਅਬਰੋਲ, ਪ੍ਰਿੰਸ ਨਈਅਰ, ਅਜੈ ਕੁਮਾਰ ਚੋਪੜਾ, ਬੱਬ ਕਹੇੜ੍ਹ, ਸੁਨੀਲ ਕਹੇੜ, ਬਿੱਲਾ ਸ਼ਾਹ ਆੜ੍ਹਤੀਆ, ਰਾਜਨ ਆੜ੍ਹਤੀਆ, ਮਨਜ਼ੋਤ ਸਿੰਘ ਸਮੇਤ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ। 25 ਏਐਸਆਰ09
ਪਿਛਲੀ ਖ਼ਬਰ ਤੀਰਥਪੁਰ ਵਿਖੇ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਦੀ ਮੀਟਿੰਗ ਅਗਲੀ ਖ਼ਬਰ ਡਾ. ਜਗਬੀਰ ਸਿੰਘ ਸਿਲਵਰਜ਼ੋਨ ਫਾਊਂਡੇਸ਼ਨ ਵਲੋਂ ‘ਐਜੂਕੇਸ਼ਨਲ ਲੀਡਰਸ਼ਿਪ ਐਵਾਰਡ 2026 ਨਾਲ ਸਨਮਾਨਿਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।