24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-10-2026

ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦੇ ਆਗਮਨ ਦਿਵਸ ਨੂੰ ਸਮਰਪਿਤ ਰਾਮਦਾਸ ਤੋਂ ਕੱਥੂਨੰਗਲ ਲਈ ਸਜਾਇਆ ਨਗਰ ਕੀਰਤਨ

ਗੱਗੋਮਾਹਲ, 24 ਅਕਤੂਬਰ (ਬਲਵਿੰਦਰ ਸਿੰਘ ਸੰਧੂ)-ਧੰਨ ਧੰਨ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦੇ ਆਗਮਨ ਦਿਵਸ ਨੂੰ ਸਮਰਪਿਤ ਸੇਵਕ ਜੱਥਾ ਇਸ਼ਨਾਨ, ਸਵਿੰਦਰ ਸਿੰਘ ਡੁਬਈ ਵਾਲਿਆ ਵਲੋਂ ਸ਼੍ਰੋਮਣੀ ਕਮੇਟੀ, ਕਸਬੇ ਦੀਆਂ ਧਾਰਮਿਕ ਜੱਥੇਬੰਦੀਆਂ ਤੇ ਸਮੂਹ ਇਲਾਕਾ ਨਿਵਾਸੀ ਸੰਗਤਾਂ ਦੇ ਸਹਿਯੋਗ ਨਾਲ 27ਵਾਂ ਮਹਾਨ ਅਲੌਕਿਕ ਨਗਰ ਕੀਰਤਨ ਪੰਜਾਂ ਪਿਆਰਿਆਂ ਦੀ ਅਗਵਾਈ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਗੁਰਦੁਆਰਾ ਤਪ ਅਸਥਾਨ ਬਾਬਾ ਬੁੱਢਾ ਸਾਹਿਬ ਜੀ ਰਾਮਦਾਸ ਤੋਂ ਕੱਥੂਨੰਗਲ (ਜਨਮ ਅਸਥਾਨ ਬਾਬਾ ਬੁੱਢਾ ਸਾਹਿਬ ਜੀ) ਲਈ ਸਜਾਇਆ ਗਿਆ । ਨਗਰ ਕੀਰਤਨ ਰਵਾਲ, ਟਰਪੱਲਾ, ਸਮਰਾਅ ਘਾੜਕੀਆ, ਦਾਧੂ ਜੋਧ, ਫਤਿਹਗੜ੍ਹ ਚੂੜੀਆਂ, ਭੋਮਾ ਵਡਾਲਾ, ਹਮਜਾ, ਮਜੀਠਾ, ਕਲੇਰ, ਅਜੈਬਵਾਲੀ ਤੋਂ ਹੁੰਦਾ ਹੋਇਆ ਕੱਥੂਨੰਗਲ ਵਿਖੇ ਸੰਪਨ ਹੋਵੇਗਾ।

ਅਜੀਤ ਡੈਸਕ 25-10-2026
ਗੱਗੋਮਾਹਲ, 24 ਅਕਤੂਬਰ (ਬਲਵਿੰਦਰ ਸਿੰਘ ਸੰਧੂ)-ਧੰਨ ਧੰਨ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦੇ ਆਗਮਨ ਦਿਵਸ ਨੂੰ ਸਮਰਪਿਤ ਸੇਵਕ ਜੱਥਾ ਇਸ਼ਨਾਨ, ਸਵਿੰਦਰ ਸਿੰਘ ਡੁਬਈ ਵਾਲਿਆ ਵਲੋਂ ਸ਼੍ਰੋਮਣੀ ਕਮੇਟੀ, ਕਸਬੇ ਦੀਆਂ ਧਾਰਮਿਕ ਜੱਥੇਬੰਦੀਆਂ ਤੇ ਸਮੂਹ ਇਲਾਕਾ ਨਿਵਾਸੀ ਸੰਗਤਾਂ ਦੇ ਸਹਿਯੋਗ ਨਾਲ 27ਵਾਂ ਮਹਾਨ ਅਲੌਕਿਕ ਨਗਰ ਕੀਰਤਨ ਪੰਜਾਂ ਪਿਆਰਿਆਂ ਦੀ ਅਗਵਾਈ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਗੁਰਦੁਆਰਾ ਤਪ ਅਸਥਾਨ ਬਾਬਾ ਬੁੱਢਾ ਸਾਹਿਬ ਜੀ ਰਾਮਦਾਸ ਤੋਂ ਕੱਥੂਨੰਗਲ (ਜਨਮ ਅਸਥਾਨ ਬਾਬਾ ਬੁੱਢਾ ਸਾਹਿਬ ਜੀ) ਲਈ ਸਜਾਇਆ ਗਿਆ । ਨਗਰ ਕੀਰਤਨ ਰਵਾਲ, ਟਰਪੱਲਾ, ਸਮਰਾਅ ਘਾੜਕੀਆ, ਦਾਧੂ ਜੋਧ, ਫਤਿਹਗੜ੍ਹ ਚੂੜੀਆਂ, ਭੋਮਾ ਵਡਾਲਾ, ਹਮਜਾ, ਮਜੀਠਾ, ਕਲੇਰ, ਅਜੈਬਵਾਲੀ ਤੋਂ ਹੁੰਦਾ ਹੋਇਆ ਕੱਥੂਨੰਗਲ ਵਿਖੇ ਸੰਪਨ ਹੋਵੇਗਾ। ਨਗਰ ਕੀਰਤਨ ’ਚ ਸੰਤ ਸਰੂਪ ਸਿੰਘ ਜੀ ਚੰਡੀਗੜ੍ਹ ਵਾਲਿਆ ਨੇ ਵਿਸ਼ੇਸ਼ ਤੌਰ ’ਤੇ ਹਾਜ਼ਰੀ ਭਰੀ। ਇਸ ਮੌਕੇ ਮੈਨੇਜਰ ਪ੍ਰਗਟ ਸਿੰਘ ਤੇੜਾ, ਸੇਵਕ ਜੱਥਾ ਇਸ਼ਨਾਨ ਦੇ ਪ੍ਰਧਾਨ ਸੁਖਵੰਤ ਸਿੰਘ, ਸਵਿੰਦਰ ਸਿੰਘ ਡੁਬਈ ਵਾਲੇ, ਜਗਰੂਪ ਸਿੰਘ ਦੁਬਈ ਵਾਲੇ, ਮੇਜਰ ਸਿੰਘ ਰੇਲਵੇ ਸਟੇਸ਼ਨ, ਗ੍ਰੰਥੀ ਨਿਰਮਲ ਸਿੰਘ, ਇੰਚਾ: ਪਲਵਿੰਦਰ ਸਿੰਘ ਰਮਦਾਸ, ਸੁਲੱਖਣ ਸਿੰਘ ਸਿੰਘਪੁਰਾ, ਮੋਹਨ ਸਿੰਘ ਥੋਬਾ, ਦਰਸ਼ਨ ਸਿੰਘ ਕੋਠੇ, ਗੁਰਮੇਜ ਸਿੰਘ ਰਮਦਾਸ, ਗ੍ਰੰਥੀ ਨਿਰਮਲ ਸਿੰਘ ਸਿੰਘਪੁਰਾ, ਕੌਂਸਲਰ ਤਰਵਿੰਦਰ ਸਿੰਘ ਰੰਧਾਵਾ, ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਦੇ ਪ੍ਰਧਾਨ ਸਵਿੰਦਰ ਸਿੰਘ, ਅਮਰਜੀਤ ਸਿੰਘ ਰੰਧਾਵਾ, ਹਰਦੀਪ ਸਿੰਘ, ਡਾ. ਲਖਵਿੰਦਰ ਸਿੰਘ, ਗੁਰਪਾਲ ਸਿੰਘ ਭਿੰਡਰ, ਸਾਬਕਾ ਕੌਂਸਲਰ ਅਮਰ ਸਿੰਘ, ਨੱਥਾ ਸਿੰਘ ਰਮਦਾਸ, ਸਾਬਕਾ ਸਰਪੰਚ ਸਤਨਾਮ ਸਿੰਘ ਪੰਜਗਰਾਈਆਂ ਆਦਿ ਨੇ ਹਾਜ਼ਰੀ ਭਰੀ।
ਪਿਛਲੀ ਖ਼ਬਰ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਸਿੰਘ ਸਭਾ ਕਾਲਿਆਂ ਵਾਲਾ ਖੂਹ ਅਜਨਾਲਾ ਤੋਂ ਸਜਾਇਆ ਨਗਰ... ਅਗਲੀ ਖ਼ਬਰ ਖਾਲਸਾ ਇੰਟਰਨੈਸ਼ਨਲ ਸਕੂਲ ਦੇ ਪ੍ਰਿੰਸੀ. ਡਾ. ਜਤਿੰਦਰ ਸ਼ਰਮਾ ਦਾ ਆਸਟ੍ਰੇਲੀਆ ਵਿਖੇ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।