22-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2026

ਪ੍ਰਿੰ: ਨਗੀਨ ਸਿੰਘ ਬੱਲ ਰਮੀਦੀ ਨੇ ਪ੍ਰੋਕੈਮ ਸਲੈਮ ਪੂਰਾ ਕਰਕੇ ਰਚਿਆ ਇਤਿਹਾਸ

ਬਾਬਾ ਬਕਾਲਾ ਸਾਹਿਬ, 21 ਅਕਤੂਬਰ (ਰਾਜਨ)-ਇਲਾਕੇ ਦੀ ਨਾਮਵਰ ਸੰਸਥਾ ਸੰਤਸਰ ਪਬਲਿਕ ਸਕੂਲ ਬੁਤਾਲਾ ਦੇ ਡਾਇਰੈਕਟਰ ਪ੍ਰਿੰ: ਨਗੀਨ ਸਿੰਘ ਬੱਲ ਨੇ ਦਿੱਲੀ ਵਿਖੇ ਹੋਈ ਮੈਰਾਥਨ ਦੌੜ ਵਿਚ ਪ੍ਰੋਕੈਮ ਸਲੈਮ ਪੂਰਾ ਕਰਕੇ ਅੰਤਰਰਾਸ਼ਟਰੀ ਪੱਧਰ ’ਤੇ ਭਾਰਤ ਦਾ ਨਾਮ ਰੋਸ਼ਨ ਕੀਤਾ । ਇਸ ਪ੍ਰੋਕੈਮ ਸਲੈਮ ਨੂੰ ਪੂਰਾ ਕਰਨ ਲਈ ਚਾਰ ਈਵੈਂਟ ਜਿਸ ਵਿਚ 42 ਕਿਲੋਮੀਟਰ, 25 ਕਿਲੋਮੀਟਰ, 21 ਕਿਲੋਮੀਟਰ ਅਤੇ 10 ਕਿਲੋਮੀਟਰ ਦੌੜਾਂ ਨੂੰ ਨਿਸ਼ਚਿਤ ਸਮੇਂ ਵਿਚ ਪੂਰਾ ਕਰਨ ਦਾ ਨਿਸ਼ਾਨਾ ਦਿੱਤਾ ਗਿਆ ।

ਅਜੀਤ ਡੈਸਕ 22-10-2026
ਬਾਬਾ ਬਕਾਲਾ ਸਾਹਿਬ, 21 ਅਕਤੂਬਰ (ਰਾਜਨ)-ਇਲਾਕੇ ਦੀ ਨਾਮਵਰ ਸੰਸਥਾ ਸੰਤਸਰ ਪਬਲਿਕ ਸਕੂਲ ਬੁਤਾਲਾ ਦੇ ਡਾਇਰੈਕਟਰ ਪ੍ਰਿੰ: ਨਗੀਨ ਸਿੰਘ ਬੱਲ ਨੇ ਦਿੱਲੀ ਵਿਖੇ ਹੋਈ ਮੈਰਾਥਨ ਦੌੜ ਵਿਚ ਪ੍ਰੋਕੈਮ ਸਲੈਮ ਪੂਰਾ ਕਰਕੇ ਅੰਤਰਰਾਸ਼ਟਰੀ ਪੱਧਰ ’ਤੇ ਭਾਰਤ ਦਾ ਨਾਮ ਰੋਸ਼ਨ ਕੀਤਾ । ਇਸ ਪ੍ਰੋਕੈਮ ਸਲੈਮ ਨੂੰ ਪੂਰਾ ਕਰਨ ਲਈ ਚਾਰ ਈਵੈਂਟ ਜਿਸ ਵਿਚ 42 ਕਿਲੋਮੀਟਰ, 25 ਕਿਲੋਮੀਟਰ, 21 ਕਿਲੋਮੀਟਰ ਅਤੇ 10 ਕਿਲੋਮੀਟਰ ਦੌੜਾਂ ਨੂੰ ਨਿਸ਼ਚਿਤ ਸਮੇਂ ਵਿਚ ਪੂਰਾ ਕਰਨ ਦਾ ਨਿਸ਼ਾਨਾ ਦਿੱਤਾ ਗਿਆ । ਜਿਸ ਨੂੰ ਪ੍ਰਿੰ: ਬੱਲ ਨੇ ਨਿਸ਼ਚਿਤ ਸਮੇਂ ਤੋਂ ਪਹਿਲਾਂ ਪੂਰਾ ਕਰਕੇ ਇੱਕ ਹੋਰ ਨਵਾਂ ਇਤਿਹਾਸ ਰਚਿਆ। ਉਨ੍ਹਾਂ ਨੇ ਦੱਸਿਆ ਸਰੀਰਕ ਵਰਜਿਸ਼ ਸਾਡੇ ਲਈ ਉਨੀ ਹੀ ਜਰੂਰੀ ਹੈ ਜਿੰਨਾ ਸਰੀਰ ਨੂੰ ਐਨਰਜੀ ਦੇਣ ਲਈ ਭੋਜਨ । ਸਾਨੂੰ ਹਰ ਇਕ ਵਿਅਕਤੀ ਨੂੰ ਹਰ ਰੋਜ਼ ਕਸਰਤ ਕਰਨੀ ਚਾਹੀਦੀ ਹੈ ਤਾਂ ਜੋ ਅਸੀਂ ਰੋਗ ਰਹਿਤ ਹੋ ਕੇ ਲੰਮਾ ਸਮਾਂ ਆਪਣੇ ਪਰਿਵਾਰ ਅਤੇ ਸਮਾਜ ਦੀ ਜਿੰਮੇਵਾਰੀ ਨਿਭਾ ਸਕੀਏ । ਸਕੂਲ ਪਹੁੰਚਣ ’ਤੇ ਮੈਨੇਜਮੈਂਟ ਅਤੇ ਅਧਿਆਪਕਾਂ ਵਲੋਂ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ। 21 ਏਐਸਆਰ04
ਪਿਛਲੀ ਖ਼ਬਰ ਸਰਪੰਚ ਮਨਪ੍ਰੀਤ ਸਿੰਘ ਮੰਨੂੰ ਮੱਲ੍ਹੀ ਵਲੋਂ ਬੋਹੜਵਾਲਾ ਵਿਖੇ ਕਮਿਊਨਿਟੀ ਹਾਲ ਦਾ ਨੀਂਹ ਪੱਥਰ ਰੱਖਿਆ ਅਗਲੀ ਖ਼ਬਰ ਸ੍ਰੀ ਅਨੰਦਪੁਰ ਸਾਹਿਬ ਦੇ ਤਿੰਨ ਸੀਨੀਅਰ ਭਾਜਪਾ ਆਗੂ ਪੰਜਾਬ ਪ੍ਰਦੇਸ਼ ਕਾਰਜਕਾਰਨੀ ਦੇ ਮੈਂਬਰ ਨਿਯੁਕਤ ਟਕਸਾਲੀ ਵਰਕਰਾਂ ਦੇ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।