13-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-10-2026

ਮਜੀਠਾ ਵਿਖੇ ਨੌਜਵਾਨ ਸੇਵਕ ਸਭਾ ਵਲੋਂ ਮਹਾਂਮਾਈ ਦਾ ਸਾਲਾਨਾ ਜਾਗਰਣ ਕਰਾਇਆ

ਮਜੀਠਾ, 12 ਅਕਤੂਬਰ(ਮਨਿੰਦਰ ਸਿੰਘ ਸੋਖੀ)-ਖਾਸਾ ਪੱਤੀ ਮਜੀਠਾ ਵਿਖੇ ਨੌਜਵਾਨ ਸੇਵਕ ਸਭਾ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਪਹਿਲੇ ਨਵਰਾਤਰੇ ਦੇ ਸ਼ੁਭ ਅਵਸਰ ’ਤੇ ਮਹਾਂਮਾਈ ਦਾ ਜਾਗਰਣ ਕਰਾਇਆ ਗਿਆ। ਜਿਸ ਵਿਚ ਇਲਾਕੇ ਦੀ ਮਸ਼ਹੂਰ ਜਾਗਰਣ ਪਾਰਟੀ ਵਲੋਂ ਮਹਾਂਮਾਈ ਦਾ ਜਾਗਰਣ ਕੀਤਾ ਗਿਆ।

ਅਜੀਤ ਡੈਸਕ 13-10-2026
ਮਜੀਠਾ, 12 ਅਕਤੂਬਰ(ਮਨਿੰਦਰ ਸਿੰਘ ਸੋਖੀ)-ਖਾਸਾ ਪੱਤੀ ਮਜੀਠਾ ਵਿਖੇ ਨੌਜਵਾਨ ਸੇਵਕ ਸਭਾ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਪਹਿਲੇ ਨਵਰਾਤਰੇ ਦੇ ਸ਼ੁਭ ਅਵਸਰ ’ਤੇ ਮਹਾਂਮਾਈ ਦਾ ਜਾਗਰਣ ਕਰਾਇਆ ਗਿਆ। ਜਿਸ ਵਿਚ ਇਲਾਕੇ ਦੀ ਮਸ਼ਹੂਰ ਜਾਗਰਣ ਪਾਰਟੀ ਵਲੋਂ ਮਹਾਂਮਾਈ ਦਾ ਜਾਗਰਣ ਕੀਤਾ ਗਿਆ। ਮਹਾਂਮਾਈ ਦੀਆਂ ਭੇਟਾਵਾਂ ਅਤੇ ਧਾਰਮਿਕ ਗੀਤ ਗਾ ਕੇ ਸੰਗਤਾਂ ਨੂੰ ਮੰਤਰ ਮੁਗਧ ਕੀਤਾ ਗਿਆ। ਇਸ ਜਾਗਰਨ ਵਿਚ ਬਿਕਰਮ ਸਿੰਘ ਮਜੀਠੀਆ ਦੇ ਸਿਆਸੀ ਸਕੱਤਰ ਐਡਵੋਕੇਟ ਰਾਕੇਸ਼ ਪ੍ਰਾਸ਼ਰ ਆਪਣੇ ਸਾਥੀਆਂ ਸਮੇਤ ਨਤਮਸਤਕ ਹੋਏ। ਜਿਨ੍ਹਾਂ ਨੇ ਮਜੀਠੀਆ ਪਰਿਵਾਰ ਤਰਫੋਂ ਜਾਗਰਨ ਕਮੇਟੀ ਦੇ ਮੈਂਬਰਾਂ ਨੂੰ 11 ਹਜ਼ਾਰ ਰੁਪਏ ਨਕਦ ਭੇਂਟ ਕੀਤੇ। ਗੱਲਬਾਤ ਕਰਦਿਆਂ ਪ੍ਰਾਸ਼ਰ ਨੇ ਕਿਹਾ ਕਿ ਸਾਨੂੰ ਸਭ ਨੂੰ ਬਿਨਾ ਕਿਸੇ ਭੇਦ ਭਾਵ ਦੇ ਸਾਰੇ ਧਰਮਾਂ ਦੇ ਦਿਨ ਤਿਉਹਾਰ ਮਨਾਉਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਇਹ ਨੌਜਵਾਨਾਂ ਦਾ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਹੈ। ਇਸ ਮੌਕੇ ਜਾਗਰਣ ਕਮੇਟੀ ਮੈਂਬਰਾਂ ਨੇ ਆਏ ਪਤਵੰਤਿਆਂ ਨੂੰ ਸਨਮਾਨਿਤ ਵੀ ਕੀਤਾ। ਇਸ ਮੌਕੇ ਐਡਵੋਕੇਟ ਰਾਕੇਸ਼ ਪ੍ਰਾਸ਼ਰ ਦੇ ਨਾਲ ਦਿਲਬਾਗ ਸਿੰਘ ਗਿੱਲ ਸਾਬਕਾ ਵਾਈਸ ਪ੍ਰਧਾਨ, ਹਰਪਾਲ ਸਿੰਘ, ਬਿਸ਼ਨ ਸਿੰਘ, ਕੌਂਸਲਰ ਦਵਿੰਦਰ ਸਿੰਘ, ਗੁਰਮੀਤ ਸਿੰਘ, ਸਰਵਨ ਸਿੰਘ ਸਮੇਤ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ।
ਪਿਛਲੀ ਖ਼ਬਰ ਪਿੰਡ ਦੌਲੋ ਨੰਗਲ ਵਿਖੇ ਸਾਬਕਾ ਵਿਧਾਇਕ ਜਥੇ: ਬਲਜੀਤ ਸਿੰਘ ਜਲਾਲ ਉਸਮਾ ਨੇ ਡੋਰ ਟੂ ਡੋਰ ਮੁਹਿੰਮ ਆਰੰਭੀ ਅਗਲੀ ਖ਼ਬਰ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਪੁਲਿਸ ਦੀ ਕਾਰਵਾਈ ’ਤੇ ਭੜਕੇ ਵਿਧਾਇਕ ਧਾਲੀਵਾਲ, ਗ੍ਰਹਿ ਮੰਤਰੀ ਦਾ ਮੰਗਿਆ ਅਸਤੀਫ਼ਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।