ਕਿਸਾਨਾਂ ਨੇ ਮੀਟਿੰਗ ਕੀਤੀ ਤੇ ਮੁੱਖ ਚੋਣ ਕਮਿਸ਼ਨਰ ਦਾ ਸਾੜਿਆ ਪੁਤਲਾ
ਅਟਾਰੀ ਸਰਹੱਦ, (ਅੰਮ੍ਰਿਤਸਰ) 8 ਅਕਤੁੂਬਰ (ਰਾਜਿੰਦਰ ਸਿੰਘ ਰੂਬੀ/ਗੁਰਦੀਪ ਸਿੰਘ ਅਟਾਰੀ)-ਕੁਲ ਹਿੰਦ ਕਿਸਾਨ ਸਭਾ ਦੇ ਸੱਦੇ ਤੇ ਗਿਆਨੇਸ਼ ਕੁਮਾਰ ਮੁੱਖ ਚੋਣ ਕਮਿਸ਼ਨਰ ਵਲੋਂ 13 ਕਰੋੜ 40 ਲੱਖ ਵੋਟਾਂ ਕੱਟਣ ਖਿਲਾਫ ਅਤੇ ਇੰਡੀਆ ਬਲਾਕ ਦਾ ਪੂਰਨ ਸਮਰੱਥਨ ਕਰਨ ਲਈ ਪਾਕਿਸਤਾਨ ਦੀ ਸਰਹੱਦ ਨੇੜੇ ਵਾਹਗਾ ਬਾਰਡਰ ਅਟਾਰੀ ਵਿਖੇ ਵੱਡੀ ਗਿਣਤੀ ਵਿੱਚ ਇਕੱਠੇ ਹੋ ਕੇ ਪੁਤਲਾ ਫੂਕਿਆ ਗਿਆ। ਇਕੱਠ ਨੂੰ ਕਿਸਾਨ ਆਗੂਆਂ ਕਾਮਰੇਡ ਰਤਨ ਸਿੰਘ ਰੰਧਾਵਾ, ਕਾਮਰੇਡ ਬਲਵਿੰਦਰ ਸਿੰਘ ਝਬਾਲ, ਬਾਬਾ ਅਰਜੁਨ ਸਿੰਘ ਹੋਸ਼ਿਆਰ ਨਗਰ ਅਤੇ ਨਿਰਮਲ ਸਿੰਘ ਮੋਦੇ ਨੇ ਸੰਬੋਧਨ ਕਰਦਿਆਂ ਕਿਹਾ ਕਿ ਗਿਆਨੇਸ਼ ਕੁਮਾਰ ਨੇ ਬੀ.
ਅਟਾਰੀ ਸਰਹੱਦ, (ਅੰਮ੍ਰਿਤਸਰ) 8 ਅਕਤੁੂਬਰ (ਰਾਜਿੰਦਰ ਸਿੰਘ ਰੂਬੀ/ਗੁਰਦੀਪ ਸਿੰਘ ਅਟਾਰੀ)-ਕੁਲ ਹਿੰਦ ਕਿਸਾਨ ਸਭਾ ਦੇ ਸੱਦੇ ਤੇ ਗਿਆਨੇਸ਼ ਕੁਮਾਰ ਮੁੱਖ ਚੋਣ ਕਮਿਸ਼ਨਰ ਵਲੋਂ 13 ਕਰੋੜ 40 ਲੱਖ ਵੋਟਾਂ ਕੱਟਣ ਖਿਲਾਫ ਅਤੇ ਇੰਡੀਆ ਬਲਾਕ ਦਾ ਪੂਰਨ ਸਮਰੱਥਨ ਕਰਨ ਲਈ ਪਾਕਿਸਤਾਨ ਦੀ ਸਰਹੱਦ ਨੇੜੇ ਵਾਹਗਾ ਬਾਰਡਰ ਅਟਾਰੀ ਵਿਖੇ ਵੱਡੀ ਗਿਣਤੀ ਵਿੱਚ ਇਕੱਠੇ ਹੋ ਕੇ ਪੁਤਲਾ ਫੂਕਿਆ ਗਿਆ। ਇਕੱਠ ਨੂੰ ਕਿਸਾਨ ਆਗੂਆਂ ਕਾਮਰੇਡ ਰਤਨ ਸਿੰਘ ਰੰਧਾਵਾ, ਕਾਮਰੇਡ ਬਲਵਿੰਦਰ ਸਿੰਘ ਝਬਾਲ, ਬਾਬਾ ਅਰਜੁਨ ਸਿੰਘ ਹੋਸ਼ਿਆਰ ਨਗਰ ਅਤੇ ਨਿਰਮਲ ਸਿੰਘ ਮੋਦੇ ਨੇ ਸੰਬੋਧਨ ਕਰਦਿਆਂ ਕਿਹਾ ਕਿ ਗਿਆਨੇਸ਼ ਕੁਮਾਰ ਨੇ ਬੀ.ਜੇ.ਪੀ. ਅਤੇ ਆਰ. ਐਸ. ਐਸ. ਦੇ ਇਸ਼ਾਰੇ ’ਤੇ ਆਪਣੇ ਆਪ ਨੂੰ ਵੋਟ ਚੋਰ ਅਤੇ ਦੇਸ਼ ਧਰੋਹੀ ਸਾਬਿਤ ਕਰ ਲਿਆ ਹੈ। ਕਿਸਾਨਾਂ ਵੱਲੋਂ ਵਾਹਗਾ ਬਾਰਡਰ ਅਟਾਰੀ ਮਾਰਚ ਕਰਕੇ ਪੁਤਲਾ ਫੂਕਿਆ ਗਿਆ। ਇਕੱਠ ਨੂੰ ਨੰਬਰਦਾਰ ਗੁਰਦੇਵ ਸਿੰਘ ਮੁਹਾਵਾ, ਸੁੱਖ ਲਹੌਰੀਮਲ , ਡੀ. ਐਸ. ਪੀ. ਕੁਲਜੀਤ ਸਿੰਘ, ਤੋਂ ਇਲਾਵਾ ਸ਼ਰਨਜੀਤ ਸਿੰਘ ਢਿੱਲੋਂ ਬਲਦੇਵ ਸਿੰਘ ਧਾਰੀਵਾਲ, ਬੂਟਾ ਸਿੰਘ ਰੋੜਾਂਵਾਲਾ, ਸਰਬਜੀਤ ਸਿੰਘ ਮੋਦੇ, ਮਨਿੰਦਰ ਸਿੰਘ ਸਰਪੰਚ ਨੇਸ਼ਟਾ ਨੇ ਵੀ ਸੰਬੋਧਨ ਕੀਤਾ।