07-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-10-2026

ਜ਼ਿਲ੍ਹਾ ਪੱਧਰੀ ਕਿਸਾਨ ਸਿਖਲਾਈ ਕੈਂਪ 8 ਨੂੰ

ਜੰਡਿਆਲਾ ਗੁਰੂ, 6 ਅਕਤੂਬਰ (ਪ੍ਰਮਿੰਦਰ ਸਿੰਘ ਜੋਸਨ)-ਖੇਤੀਬਾੜੀ ਵਿਭਾਗ ਅਤੇ ਕਿਸਾਨ ਭਲਾਈ ਵਿਭਾਗ ਜ਼ਿਲ੍ਹਾ ਅੰਮ੍ਰਿਤਸਰ ਵੱਲੋਂ ਆਤਮਾ ਸਕੀਮ ਤਹਿਤ ਹਾੜੀ ਦੀਆਂ ਫਸਲਾਂ ਅਤੇ ਹੋਰ ਸਹਾਇਕ ਕਿਤਿਆਂ ਬਾਰੇ ਨਵੀਨਤਮ ਜਾਣਕਾਰੀ ਦੇਣ ਲਈ ਜ਼ਿਲਾ ਪੱਧਰੀ ਕਿਸਾਨ ਸਿਖਲਾਈ ਕੈਂਪ ਡ. ਅਮਰਜੀਤ ਸਿੰਘ ਦੁਸਾਂਝ ਮੁੱਖ ਖੇਤੀਬਾੜੀ ਅਫ਼ਸਰ ਜ਼ਿਲ੍ਹਾ ਅੰਮ੍ਰਿਤਸਰ ਦੀ ਅਗਵਾਈ ਹੇਠ 8 ਅਕਤੂਬਰ ਵੀਰਵਾਰ ਨੂੰ ਇੰਦਰ ਫਾਰਮ ਜੰਡਿਆਲਾ ਗੁਰੂ ਵਿਖੇ ਲਗਾਇਆ ਜਾ ਰਿਹਾ ਹੈ।

ਜੰਡਿਆਲਾ ਗੁਰੂ ਵਿਖੇ ਲਗਾਏ ਜਾ ਰਹੇ ਜ਼ਿਲ੍ਹਾ ਪੱਧਰ ਦੇ ਕਿਸਾਨ ਸਿਖਲਾਈ ਕੈਂਪ ਸੰਬੰਧੀ ਜਾਣਕਾਰੀ ਦਿੰਦੇ ਹੋਏ ਖੇਤੀਬਾੜੀ ਅਫ਼ਸਰ ਜੰਡਿਆਲਾ ਗੁਰੂ ਡਾ. ਨਵਤੇਜ ਸਿੰਘ ਜੋਸਨ । ਤਸਵੀਰ : ਪ੍ਰਮਿੰਦਰ ਸਿੰਘ ਜੋਸਨ 07-10-2026
ਜੰਡਿਆਲਾ ਗੁਰੂ, 6 ਅਕਤੂਬਰ (ਪ੍ਰਮਿੰਦਰ ਸਿੰਘ ਜੋਸਨ)-ਖੇਤੀਬਾੜੀ ਵਿਭਾਗ ਅਤੇ ਕਿਸਾਨ ਭਲਾਈ ਵਿਭਾਗ ਜ਼ਿਲ੍ਹਾ ਅੰਮ੍ਰਿਤਸਰ ਵੱਲੋਂ ਆਤਮਾ ਸਕੀਮ ਤਹਿਤ ਹਾੜੀ ਦੀਆਂ ਫਸਲਾਂ ਅਤੇ ਹੋਰ ਸਹਾਇਕ ਕਿਤਿਆਂ ਬਾਰੇ ਨਵੀਨਤਮ ਜਾਣਕਾਰੀ ਦੇਣ ਲਈ ਜ਼ਿਲਾ ਪੱਧਰੀ ਕਿਸਾਨ ਸਿਖਲਾਈ ਕੈਂਪ ਡ. ਅਮਰਜੀਤ ਸਿੰਘ ਦੁਸਾਂਝ ਮੁੱਖ ਖੇਤੀਬਾੜੀ ਅਫ਼ਸਰ ਜ਼ਿਲ੍ਹਾ ਅੰਮ੍ਰਿਤਸਰ ਦੀ ਅਗਵਾਈ ਹੇਠ 8 ਅਕਤੂਬਰ ਵੀਰਵਾਰ ਨੂੰ ਇੰਦਰ ਫਾਰਮ ਜੰਡਿਆਲਾ ਗੁਰੂ ਵਿਖੇ ਲਗਾਇਆ ਜਾ ਰਿਹਾ ਹੈ। ਜਿਸ ਵਿਚ ਮੁੱਖ ਮਹਿਮਾਨ ਦੇ ਤੌਰ ’ਤੇ ਪੰਜਾਬ ਦੇ ਲੋਕ ਨਿਰਮਾਣ ਮੰਤਰੀ ਅਤੇ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਦੇ ਵਿਧਾਇਕ ਸ. ਹਰਭਜਨ ਸਿੰਘ ਈ. ਟੀ. ਓ. ਪੁੱਜਣਗੇ। ਖੇਤੀਬਾੜੀ ਅਫ਼ਸਰ ਜੰਡਿਆਲਾ ਗੁਰੂ ਡਾ. ਨਵਤੇਜ ਸਿੰਘ ਜੋਸਨ ਨੇ ਦੱਸਿਆ ਕਿ ਇਸ ਕੈਂਪ ਵਿਚ ਡਾਇਰੈਕਟੋਰੇਟ ਖੇਤੀਬਾੜੀ ਤੋਂ ਅਧਿਕਾਰੀ ਅਤੇ ਜ਼ਿਲਾ ਅੰਮ੍ਰਿਤਸਰ ਦੀਆਂ ਉੱਚ ਸ਼ਖ਼ਸਅਤਾਂ ਸ਼ਿਰਕਤ ਕਰਨਗੀਆਂ ਅਤੇ ਇਸ ਕੈਂਪ ਵਿਚ ਜ਼ਿਲ੍ਹਾ ਅੰਮ੍ਰਿਤਸਰ ’ਚੋਂ ਵੱਡੀ ਗਿਣਤੀ ਵਿਚ ਕਿਸਾਨ ਹਿੱਸਾ ਲੈਣਗੇ ।
ਪਿਛਲੀ ਖ਼ਬਰ ਹਲਕਾ ਮਜੀਠਾ ਦੇ ਡੇਰਾ ਕਾਜ਼ੀਆਣਾ ਵਿਖੇ ਕਿਸਾਨ ਦੀਆਂ ਤਿੰਨ ਕੀਮਤੀ ਲਵੇਰੀਆਂ ਮੱਝਾਂ ਚੋਰੀ ਅਗਲੀ ਖ਼ਬਰ ਪਟਵਾਰੀ ਕਸ਼ਮੀਰ ਸਿੰਘ ਭੁੱਲਰ ਨੂੰ ਸੇਵਾ ਮੁਕਤੀ ’ਤੇ ਨਿੱਘੀ ਵਿਦਾਇਗੀ ਪਾਰਟੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।