01-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-10-2026

ਪ੍ਰਿੰਸੀਪਲ ਤੇ ਸਟਾਫ਼ ਦੀ ਮਿਹਨਤ ਸਦਕਾ ਨਤੀਜਾ ਆਉਂਦਾ 100 ਫੀਸਦੀ : ਚੇਅਰਮੈਨ ਡਾ. ਆਨ

ਜੇਠੂਵਾਲ, 30 ਸਤੰਬਰ (ਮਿੱਤਰਪਾਲ ਸਿੰਘ ਰੰਧਾਵਾ)-ਅੰਮ੍ਰਿਤਸਰ-ਬਟਾਲਾ ਜੀ. ਟੀ.

ਆਨੰਦ ਕਾਲਜ ਜੇਠੂਵਾਲ ਦੀਆਂ ਵਿਦਿਆਰਥਣਾਂ ਵਲੋਂ ਬੀ.ਐੱਸ.ਸੀ. ਨਰਸਿੰਗ ਦੇ ਪਹਿਲੇ ਸਮੈਸਟਰ ’ਚ ਵੱਖ-ਵੱਖ ਪੁਜੀਸ਼ਨਾਂ ਹਾਸਿਲ ਕਰਨ ਵਾਲੀਆਂ ਹੋਣਹਾਰ ਵਿਦਿਆਰਥਣਾਂ । । 01-10-2026
ਜੇਠੂਵਾਲ, 30 ਸਤੰਬਰ (ਮਿੱਤਰਪਾਲ ਸਿੰਘ ਰੰਧਾਵਾ)-ਅੰਮ੍ਰਿਤਸਰ-ਬਟਾਲਾ ਜੀ. ਟੀ. ਰੋਡ ’ਤੇ ਸਥਿਤ ਆਨੰਦ ਕਾਲਜ ਆਫ਼ ਐਜੂਕੇਸਨ ਨਰਸਿੰਗ ਜੇਠੂਵਾਲ ਦੀਆ ਵਿਦਿਆਰਥਣਾਂ ਵਲੋਂ ਬਾਬਾ ਫਰੀਦ ਯੂਨੀਵਰਸਿਟੀ ਵਲੋਂ ਬੀ.ਐੱਸ.ਸੀ. ਨਰਸਿੰਗ ਦੇ ਪਹਿਲੇ ਸਮੈਸਟਰ ਦੇ ਐਲਾਨੇ ਨਤੀਜਿਆਂ ਵਿਚ ਵੱਖ-ਵੱਖ ਪੁਜੀਸ਼ਨਾਂ ਹਾਸਿਲ ਕਰਕੇ ਕਾਲਜ ਅਤੇ ਮਾਤਾ ਪਿਤਾ ਦਾ ਨਾਮ ਰੋਸ਼ਨ ਕੀਤਾ। ਜਿਨ੍ਹਾਂ ਵਿਦਿਆਰਥਣਾ ਵਿਚ ਪਲਵਦੀਪ ਕੌਰ ਤੇ ਪਰਨੀਤ ਕੌਰ ਨੇ ਪਹਿਲਾ, ਨਿਪਰਪ੍ਰੀਤ ਕੌਰ, ਸੁਖਮਨਜੀਤ ਕੌਰ, ਸੁਖਮਨਪ੍ਰੀਤ ਕੌਰ, ਰਮਨਦੀਪ ਕੌਰ ਵਲੋਂ ਦੂਸਰਾ ਸਥਾਨ ਹਾਸਿਲ ਕੀਤਾ। ਇਸ ਤੋਂ ਇਲਾਵਾ ਕਾਲਜ ਦੀਆਂ ਹੋਰ ਵੀ ਹੋਣਹਾਰ ਵਿਦਿਆਰਥਣਾਂ ਵਲੋਂ ਚੰਗੇ ਅੰਕ ਲੈ ਕੇ ਵੱਖ-ਵੱਖ ਪੁਜੀਸ਼ਨਾਂ ਹਾਸਿਲ ਕੀਤੀਆਂ। ਇਸ ਮੌਕੇ ਕਾਲਜ ਦੇ ਚੇਅਰਮੈਨ ਡਾ.ਐੱਮ.ਐੱਮ ਅਨੰਦ ਕਾਲਜ ਦੇ ਡਾਇਰੈਕਟਰ ਸੁਰਯਿਆ ਅਨੰਦ, ਐਡਮਿਨੀਸਟ੍ਰਟਰ ਮਿਸ ਰੇਨੂ ਠਾਕਰ,ਪ੍ਰਿੰਸੀਪਲ ਰਚਨਾ ਕੁਮਾਰੀ ਵਲੋਂ ਵਿਦਿਆਰਥਣਾਂ ਨੂੰ ਵਧਾਈ ਦਿੰਦਿਆਂ ਕਾਲਜ ਦੇ ਚੇਅਰਮੈਨ ਡਾ. ਐੱਮ. ਐੱਮ. ਅਨੰਦ ਨੇ ਉਕਤ ਪ੍ਰੀਖਿਆ ਵਿਚ ਕਾਲਜ ਦੀਆਂ ਵਿਦਿਆਰਥਣਾਂ ਨੇ ਚੰਗੀ ਸਿੱਖਿਆ ਹਾਸਿਲ ਕਰਕੇ ਇਸ ਨਤੀਜੇ ਵਿਚੋਂ ਵੱਖ-ਵੱਖ ਸਥਾਨ ਹਸਿਲ ਕੀਤੇ ਹਨ । ਇਸ ਮੌਕੇ ਉੂਸ਼ਾ ਸਰੀਨ, ਵਾਈਸ ਪ੍ਰਿੰਸੀਪਲ ਰਮਨਜੀਤ ਕੌਰ ਸੋਹਲ, ਪ੍ਰੋ: ਮਨਵਿੰਦਰ, ਸਾਕਸ਼ੀ ਸ਼ਰਮਾ, ਭਾਵਨਾ ਸ਼ਰਮਾ, ਪੂਨਮ, ਹਰਲੀਨ ਕੌਰ, ਮਨਦੀਪ ਕੌਰ, ਪ੍ਰਿਯੰਕਾ, ਰੁਪਨਦੀਪ, ਹਰਮ, ਨਵਜੋਤ ਕੌਰ, ਕੋਮਲ ਢਿੱਲੋਂ, ਪੁਨਰ, ਰਮਨਦੀਪ ਕੌਰ, ਰਮਨ ਸੰਧੂ, ਹਰਮਨਜੋਤ ਕੌਰ, ਸਰਨਦੀਪ ਕੌਰ, ਸਿਮਰਨ ਢਿੱਲੋਂ, ਸੁਖਸਰਨ, ਆਬੀਦਾ, ਨਿਧੀ, ਰਿੱਪਨਦੀਪ ਕੌਰ, ਸ਼ਵੇਤਾ, ਪੱਲਵੀ ਅਤੇ ਅੰਜਲੀ ਸਮੇਤ ਹੋਰ ਸਟਾਫ ਹਾਜ਼ਰ ਸਨ।ਏਐਸਆਰ45
ਪਿਛਲੀ ਖ਼ਬਰ ਸਿਡਾਨਾ ਨਰਸਿੰਗ ਕਾਲਜ ਦੇ ਬੀ.ਐੱਸ.ਸੀ. ਨਰਸਿੰਗ ਸਮੈਸਟਰ ਪਹਿਲੇ ਦੇ ਸ਼ਾਨਦਾਰ ਨਤੀਜੇ ਅਗਲੀ ਖ਼ਬਰ ਪੂਰਨ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਵਲੋਂ ਵਰਸੋਈ ਨਗਰੀ ਕਸਬਾ ਰਮਦਾਸ ਵਿਖੇ ਸਾਲਾਨਾ ਜੋੜ ਮੇਲਾ ਸਮਾਪਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।