29-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-09-2026

ਖੇਤੀਬਾੜੀ, ਕਿਸਾਨ ਭਲਾਈ ਤੇ ਸਿਹਤ ਵਿਭਾਗ ਦਾ ਸਾਂਝਾ ਉਪਰਾਲਾ, ਪਰਾਲੀ ਨੂੰ ਅੱਗ ਨਾ ਲਾਉਣ ਸੰਬੰਧੀ ਜਾਗਰੂਕਤਾ ਮੁਹਿੰਮ ਵਿੱਢੀ

ਬਾਬਾ ਬਕਾਲਾ ਸਾਹਿਬ, 28 ਸਤੰਬਰ (ਰਾਜਨ)-ਡਿਪਟੀ ਕਮਿਸ਼ਨਰ ਅੰਮ੍ਰਿਤਸਰ ਦਲਵਿੰਦਰਜੀਤ ਸਿੰਘ, ਮੱਖ ਖੇਤੀਬਾੜੀ ਅਫਸਰ ਅੰਮ੍ਰਿਤਸਰ ਡਾ: ਅਮਰਜੀਤ ਸਿੰਘ ਦੋਸਾਂਝ ਅਤੇ ਐੱਸ. ਡੀ.

ਆਸ਼ਾ ਵਰਕਰਾਂ ਨੂੰ ਸੰਬੋਧਨ ਕਰਦੇ ਹੋਏ ਡਾ: ਰਸ਼ਪਾਲ ਸਿੰਘ ਬੰਡਾਲਾ ਖੇਤੀਬਾੜੀ ਅਫਸਰ, ਨਾਲ ਡਾ. ਨੀਰਜ ਭਾਟੀਆ ਐੱਸ.ਐੱਮ.ਓ., ਡਾ. ਹਰਮੀਤ ਸਿੰਘ ਏ.ਡੀ.ਓ, ਮਨਦੀਪ ਕੌਰ ਬਲਾਕ ਐਜੂਕੇਟਰ ਅਤੇ ਹੇਠਾਂ ਹਾਜ਼ਰੀਨ ਆਸ਼ਾ ਵਰਕਰ । ਤਸਵੀਰ : ਰਾਜਨ 29-09-2026
ਬਾਬਾ ਬਕਾਲਾ ਸਾਹਿਬ, 28 ਸਤੰਬਰ (ਰਾਜਨ)-ਡਿਪਟੀ ਕਮਿਸ਼ਨਰ ਅੰਮ੍ਰਿਤਸਰ ਦਲਵਿੰਦਰਜੀਤ ਸਿੰਘ, ਮੱਖ ਖੇਤੀਬਾੜੀ ਅਫਸਰ ਅੰਮ੍ਰਿਤਸਰ ਡਾ: ਅਮਰਜੀਤ ਸਿੰਘ ਦੋਸਾਂਝ ਅਤੇ ਐੱਸ.ਡੀ.ਐੱਮ. ਬਾਬਾ ਬਕਾਲਾ ਸਾਹਿਬ ਜਸ਼ਨਜੀਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੀ ਟੀਮ ਵਲੋਂ ਸੀ.ਆਰ.ਐੱਮ. ਸਕੀਮ ਅਧੀਨ ਆਈ.ਈ.ਸੀ ਗਤੀਵਿਧੀਆਂ ਤਹਿਤ ਸਿਵਲ ਹਸਪਤਾਲ ਵਿਖੇ ਡਾ: ਰਸ਼ਪਾਲ ਸਿੰਘ ਬੰਡਾਲਾ ਬਲਾਕ ਖੇਤੀਬਾੜੀ ਅਫਸਰ ਦੀ ਅਗਵਾਈ ਹੇਠ ਝੋਨੇ ਦੀ ਪਰਾਲੀ ਨੂੰ ਅੱਗ ਲਾਉਣ ਨਾਲ ਵਾਤਾਵਰਨ ਦੇ ਹੋਣ ਵਾਲੇ ਨੁਕਸਾਨ ਸੰਬੰਧੀ ਸਿਹਤ ਵਿਭਾਗ ਵਿਚ ਕੰਮ ਕਰ ਰਹੀਆਂ ਆਸ਼ਾ ਵਰਕਰਾਂ ਨੂੰ ਜਾਗਰੂਕ ਕੀਤਾ ਗਿਆ ਅਤੇ ਇਸ ਦੀ ਰੋਕਥਾਮ ਲਈ ਕਿਸਾਨਾਂ ਅਤੇ ਆਮ ਪਬਲਿਕ ਨੂੰ ਆਸ਼ਾ ਵਰਕਰਾਂ ਰਾਹੀਂ ਜਾਗਰੂਕ ਕਰਨ ਲਈ ਜਾਗਰੂਕਤਾ ਮੁਹਿੰਮ ਵਿੱਢੀ ਗਈ । ਜਿਸ ਦੌਰਾਨ ਡਾ: ਰਸ਼ਪਾਲ ਸਿੰਘ ਬੰਡਾਲਾ ਨੇ ਆਸ਼ਾ ਵਰਕਰਾਂ ਨੂੰ ਸੰਬੋਧਿਤ ਹੁੰਦਿਆਂ ਦੱਸਿਆ ਕਿ ਇਸ ਸਮੇਂ ਝੋਨੇ ਦੀ ਕਟਾਈ ਦਾ ਕੰਮ ਪੂਰੇ ਜ਼ੋਰਾਂ ’ਤੇ ਚੱਲ ਰਿਹਾ ਹੈ , ਉਹਨਾਂ ਵਲੋਂ ਆਸ਼ਾ ਵਰਕਰਾਂ ਨੂੰ ਪਿੰਡੋ ਪਿੰਡੀ ਜਾ ਕੇ ਕਿਸਾਨਾਂ ਅਤੇ ਆਮ ਪਬਲਿਕ ਨੂੰ ਪਰਾਲੀ ਨੂੰ ਅੱਗ ਲਾਉਣ ਨਾਲ ਵਾਤਾਵਰਨ ਦੇ ਹੋਣ ਵਾਲੇ ਨੁਕਸਾਨ ਸੰਬੰਧੀ ਜਾਗਰੂਕ ਕਰਨ ਲਈ ਅਪੀਲ ਕੀਤੀ ਗਈ। ਇਸ ਮੌਕੇ ਡਾ: ਹਰਮੀਤ ਸਿੰਘ ਖੇਤੀਬਾੜੀ ਵਿਕਾਸ ਅਫਸਰ, ਡਾ: ਨੀਰਜ ਭਾਟੀਆ ਐੱਸ.ਐੱਮ.ਓ. ਬਾਬਾ ਬਕਾਲਾ ਸਾਹਿਬ ਵਲੋਂ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ । ਇਸ ਮੌਕੇ ਖੇਤੀਬਾੜੀ ਅਤੇ ਸਿਹਤ ਵਿਭਾਗ ਤੋਂ ਮਨਦੀਪ ਕੌਰ ਬਲਾਕ ਐਜੂਕੇਟਰ, ਬਲਜਿੰਦਰ ਸਿੰਘ ਧੂਲਕਾ, ਮਨਬੀਰ ਸਿੰਘ, ਸਮੂਹ ਸੁਪਰਵਾਈਜਰ ਅਤੇ 100 ਦੇ ਕਰੀਬ ਆਸ਼ਾ ਵਰਕਰ ਹਾਜ਼ਰ ਸਨ। 28 ਏਐਸਆਰ12
ਪਿਛਲੀ ਖ਼ਬਰ ਪਿੰਡ ਪਾਖਰਪੁਰਾ ਵਿਖੇ ਸ਼ਹੀਦ ਭਗਤ ਸਿੰਘ ਦਾ ਜਨਮ ਦਿਵਸ ਮਨਾਇਆ ਅਗਲੀ ਖ਼ਬਰ ਸਿੱਖ ਜੀਵਨ ਜਾਚ ਸੰਸਥਾ ਪੰਜਾਬ ਵਲੋਂ ਗਿਆਨੀ ਜੁਗਿੰਦਰ ਸਿੰਘ ਦਾ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।