14-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-09-2026

ਗੁਰਦੁਆਰਾ ਸ਼ਹੀਦ ਬਾਬਾ ਮਿਲਖਾ ਸਾਹਿਬ ਸਠਿਆਲਾ ਵਿਖੇ ਅੱਖਾਂ ਦਾ ਮੁਫ਼ਤ ਕੈਂਪ

ਸਠਿਆਲਾ, 12 ਸਤੰਬਰ (ਜਗੀਰ ਸਿੰਘ ਸਫਰੀ)-ਭਾਰਤ -ਪਾਕਿਸਤਾਨ ਦੀ ਜੰਗ 1965 ਵਿਚ 92 ਸਿੱਖ ਰੈਜਮੈਂਟ ਦੇ ਸ਼ਹੀਦ ਹੋਏ ਬਾਬਾ ਮਿਲਖਾ ਸਿੰਘ ਦੀ ਯਾਦ ’ਚ ਬਣੇ ਗੁਰਦੁਆਰਾ ਸਾਹਿਬ ਸਠਿਆਲਾ ਵਿਖੇ ਸਾਲਾਨਾ ਜੋੜ ਮੇਲੇ ਵਾਲੇ ਦਿਨ ਅੱਖਾਂ ਦਾ ਮੁਫ਼ਤ ਜਾਂਚ ਕੈਂਪ ਲਗਾਇਆ ਗਿਆ ,ਜਿਸ ਦਾ ਉਦਘਾਟਨ ਮੁੱਖ ਸੇਵਾਦਰ ਬਾਬਾ ਨਰਿੰਦਰ ਸਿੰਘ ਬੱਲ ਵਲੋਂ ਕੀਤਾ ਗਿਆ। ਇਸ ਬਾਰੇ ਗੁ: ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਨਰਿੰਦਰ ਸਿੰਘ ਨੇ ਦੱਸਿਆ ਕਿ ਇਸ ਕੈਂਪ ਦਾ ਉਦੇਸ਼ ਇਲਾਕੇ ਦੇ ਲੋਕਾਂ ਨੂੰ ਅੱਖਾਂ ਦੀਆਂ ਬਿਮਾਰੀਆਂ ਸੰਬੰਧੀ ਜਾਂਚ ਅਤੇ ਲੋੜੀਂਦੀ ਡਾਕਟਰੀ ਸਲਾਹ ਮੁਫ਼ਤ ਮੁਹੱਈਆ ਕਰਵਾਉਣਾ ਹੈ।

ਅਜੀਤ ਡੈਸਕ 13-09-2026
ਸਠਿਆਲਾ, 12 ਸਤੰਬਰ (ਜਗੀਰ ਸਿੰਘ ਸਫਰੀ)-ਭਾਰਤ -ਪਾਕਿਸਤਾਨ ਦੀ ਜੰਗ 1965 ਵਿਚ 92 ਸਿੱਖ ਰੈਜਮੈਂਟ ਦੇ ਸ਼ਹੀਦ ਹੋਏ ਬਾਬਾ ਮਿਲਖਾ ਸਿੰਘ ਦੀ ਯਾਦ ’ਚ ਬਣੇ ਗੁਰਦੁਆਰਾ ਸਾਹਿਬ ਸਠਿਆਲਾ ਵਿਖੇ ਸਾਲਾਨਾ ਜੋੜ ਮੇਲੇ ਵਾਲੇ ਦਿਨ ਅੱਖਾਂ ਦਾ ਮੁਫ਼ਤ ਜਾਂਚ ਕੈਂਪ ਲਗਾਇਆ ਗਿਆ ,ਜਿਸ ਦਾ ਉਦਘਾਟਨ ਮੁੱਖ ਸੇਵਾਦਰ ਬਾਬਾ ਨਰਿੰਦਰ ਸਿੰਘ ਬੱਲ ਵਲੋਂ ਕੀਤਾ ਗਿਆ। ਇਸ ਬਾਰੇ ਗੁ: ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਨਰਿੰਦਰ ਸਿੰਘ ਨੇ ਦੱਸਿਆ ਕਿ ਇਸ ਕੈਂਪ ਦਾ ਉਦੇਸ਼ ਇਲਾਕੇ ਦੇ ਲੋਕਾਂ ਨੂੰ ਅੱਖਾਂ ਦੀਆਂ ਬਿਮਾਰੀਆਂ ਸੰਬੰਧੀ ਜਾਂਚ ਅਤੇ ਲੋੜੀਂਦੀ ਡਾਕਟਰੀ ਸਲਾਹ ਮੁਫ਼ਤ ਮੁਹੱਈਆ ਕਰਵਾਉਣਾ ਹੈ। ਇਸ ਮੌਕੇ ਅੱਖਾਂ ਦੇ ਮਾਹਿਰ ਡਾ: ਬਿਕਰਮਜੀਤ ਸਿੰਘ ਤੇ ਡਾ. ਕੁਲਦੀਪ ਸਿੰਘ ਸਿਵਲ ਹਸਪਤਾਲ ਬਾਬਾ ਬਕਾਲਾ ਸਾਹਿਬ ਨੇ ਦੱਸਿਆ ਕਿ ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਕੀਤੀ ਗਈ ਹੈ ਅਤੇ ਅੱਖਾਂ ਨਾਲ ਸੰਬੰਧਿਤ ਸਮੱਸਿਆਵਾਂ ਬਾਰੇ ਲੋੜੀਂਦੀ ਸਲਾਹ ਦੇਣ ਉਪਰੰਤ ਮਰੀਜਾਂ ਨੂੰ ਦਾਰੂ ਤੇ 200 ਤੋਂ ਵੱਧ ਮਰੀਜਾਂ ਨੂੰ ਮੁਫਤ ਐਨਕਾਂ ਦਿੱਤੀਆਂ ਗਈਆਂ ਹਨ। ਇਸ ਮੌਕੇ ਮੁੱਖ ਗਿਆਨੀ ਬਾਬਾ ਕਰਤਾਰ ਸਿੰਘ , ਸਰਪੰਚ ਦਲਬੀਰ ਸਿੰਘ, ਡਾ. ਬਲਦੇਵ ਸਿੰਘ, ਡਾ. ਦਲਜੀਤ ਸਿੰਘ, ਡਾ. ਸਤਨਾਮ ਸਿੰਘ, ਅਮਰਬੀਰ ਸਿੰਘ, ਗੁਰਜੰਟ ਸਿੰਘ, ਦਿਲਪ੍ਰੀਤ ਸਿੰਘ, ਸਤਨਾਮ ਸਿੰਘ ਕਿਲ੍ਹਾ ਰਾਏਪੁਰ, ਮਨੋਹਰ ਸਿੰਘ, ਫਲਵਿੰਦਰ ਸਿੰਘ, ਗੁਰਸਾਹਿਬ ਸਿੰਘ, ਦਿਲਪ੍ਰੀਤ ਸਿੰਘ, ਮੈਂਬਰ ਅਮਨਦੀਪ ਸਿੰਘ, ਸਤਬੀਰ ਸਿੰਘ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਪ. ਸ. ਸ. ਬ. ਆਦਰਸ਼ ਸਕੂਲ ਧਰਦਿਉ ਬੁੱਟਰ ਵਿਖੇ ਵਿਦਿਆਰਥੀਆਂ ਲਈ ਵਿਸ਼ੇਸ਼ ਜਾਗਰੂਕਤਾ ਕੈਂਪ ਅਗਲੀ ਖ਼ਬਰ ਪੰਜਾਬ ਰਾਜ ਬਿਜਲੀ ਬੋਰਡ ਕਰਮਚਾਰੀ ਦਲ ਵਲੋਂ ਹੰਗਾਮੀ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।