08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-09-2026

ਗੱਗੜਭਾਣਾ ਪੱਲ੍ਹਾ ਬਹੁਮੰਤਵੀ ਸਹਿਕਾਰੀ ਸਭਾ ਦੀ ਚੋਣ- ਨੰਬਰਦਾਰ ਸੁਖਦੇਵ ਸਿੰਘ ਪ੍ਰਧਾਨ ਚੁਣੇ

ਬਾਬਾ ਬਕਾਲਾ ਸਾਹਿਬ, 7 ਸਤੰਬਰ (ਸ਼ੇਲਿੰਦਰਜੀਤ ਸਿੰਘ ਰਾਜਨ)-ਅੱਜ ਬਾਬਾ ਬਕਾਲਾ ਸਾਹਿਬ ਉਪ ਮੰਡਲ ਦੇ ਪਿੰਡ ਗੱਗੜਭਾਣਾ ਪੱਲ੍ਹਾ ਬਹੁ ਮੰਤਵੀ ਸਹਿਕਾਰੀ ਸਭਾ ਦੀ ਚੋਣ ਹੋਈ, ਜਿਸ ਵਿਚ ਕੈਬਨਿਟ ਮੰਤਰੀ ਹਰਭਜਨ ਸਿੰਘ ਜੀ ਈ. ਟੀ.

ਅਜੀਤ ਡੈਸਕ 08-09-2026
ਬਾਬਾ ਬਕਾਲਾ ਸਾਹਿਬ, 7 ਸਤੰਬਰ (ਸ਼ੇਲਿੰਦਰਜੀਤ ਸਿੰਘ ਰਾਜਨ)-ਅੱਜ ਬਾਬਾ ਬਕਾਲਾ ਸਾਹਿਬ ਉਪ ਮੰਡਲ ਦੇ ਪਿੰਡ ਗੱਗੜਭਾਣਾ ਪੱਲ੍ਹਾ ਬਹੁ ਮੰਤਵੀ ਸਹਿਕਾਰੀ ਸਭਾ ਦੀ ਚੋਣ ਹੋਈ, ਜਿਸ ਵਿਚ ਕੈਬਨਿਟ ਮੰਤਰੀ ਹਰਭਜਨ ਸਿੰਘ ਜੀ ਈ.ਟੀ.ਓ. ਦੀ ਰਹਿਨੁਮਾਈ ਹੇਠ ਸਰਬਸੰਮਤੀ ਨਾਲ 11 ਮੈਂਬਰੀ ਕਮੇਟੀ ਚੁਣੀ ਗਈ । ਜਿਸ ਵਿਚੋਂ ਪ੍ਰਧਾਨ ਅਤੇ ਮੀਤ ਪ੍ਰਧਾਨ ਦੀ ਚੋਣ ਕੀਤੀ ਗਈ । ਇਸ ਮੌਕੇ ਨੰਬਰਦਾਰ ਸੁਖਦੇਵ ਸਿੰਘ ਗੱਗੜਭਾਣਾ ਨੂੰ ਪ੍ਰਧਾਨ ਅਤੇ ਸ: ਬਖ਼ਸ਼ੀਸ਼ ਸਿੰਘ ਪੱਲ੍ਹਾ ਨੂੰ ਮੀਤ ਪ੍ਰਧਾਨ ਚੁਣਿਆ ਗਿਆ । ਜਦਕਿ ਜਗਤਾਰ ਸਿੰਘ, ਨਰਿੰਦਰ ਸਿੰਘ, ਅਜੀਤ ਸਿੰਘ, ਜਗਤਾਰ ਸਿੰਘ, ਸ਼ਿੰਗਾਰਾ ਸਿੰਘ, ਜਸਬੀਰ ਕੌਰ, ਹਰਜਿੰਦਰ ਸਿੰਘ, ਗੁਰਮੇਜ ਸਿੰਘ (ਸਾਰੇ ਮੈਂਬਰ ਗੱਗੜਭਾਣਾ) ਅਤੇ ਮੀਤ ਪ੍ਰਧਾਨ ਬਖ਼ਸ਼ੀਸ਼ ਸਿੰਘ ਅਮਰਜੀਤ ਕੌਰ, ਰਾਜਵਿੰਦਰ ਸਿੰਘ (ਤਿੰਨੇ ਮੈਂਬਰ ਪੱਲ੍ਹਾ) ਚੁਣੇ ਗਏ। ਇਸ ਮੌਕੇ ਸਰਪੰਚ ਗੁਰਪ੍ਰੀਤ ਸਿੰਘ ਗੱਗੜਭਾਣਾ, ਸਰਪੰਚ ਜਗਦੀਸ਼ ਕੌਰ ਪੱਲ੍ਹਾ, ਮਾਸਟਰ ਹਰਿੰਦਰ ਸਿੰਘ ਪੱਲ੍ਹਾ, ਸਾਬਕਾ ਸਰਪੰਚ ਰਾਕੇਸ਼ ਕੁਮਾਰ ਕੇਸਾ, ਬਲਜੀਤ ਕੌਰ ਪੱਲ੍ਹਾ, ਕਿਸਾਨ ਵਿੰਗ ਨਿਰਮਲ ਸਿੰਘ, ਸਾ: ਸਰਪੰਚ ਸਵਿੰਦਰ ਸਿੰਘ ਪੱਲ੍ਹਾ, ਸੈਕਟਰੀ ਅਵਤਾਰ ਸਿੰਘ ਬੁੱਟਰ, ਪੰਚਾਇਤ ਮੈਂਬਰ ਬਿਸ਼ਰਾਮ ਸਿੰਘ, ਹਰਵਿੰਦਰ ਸਿੰਘ, ਗੁਰਮੇਜ ਸਿੰਘ, ਰਣਧੀਰ ਸਿੰਘ, ਰਣਜੀਤ ਸਿੰਘ, ਰਣਜੋਧ ਸਿੰਘ ਸਾਰੇ ਮੈਂਬਰ ਪੰਚਾਇਤ, ਕੁਲਬੀਰ ਸਿੰਘ ਸ਼ਾਹ, ਯਾਦਵਿੰਦਰ ਸਿੰਘ ਸ਼ਾਹ, ਗੁਰਪ੍ਰੀਤ ਸਿੰਘ ਪਟਵਾਰੀ ਨੇ ਚੁਣੇ ਨੁਮਾਇੰਦਿਆਂ ਨੂੰ ਵਧਾਈ ਦਿੱਤੀ ।
ਪਿਛਲੀ ਖ਼ਬਰ ਸ੍ਰੀ ਗੁਰੂ ਗੋਬਿੰਦ ਸਿੰਘ ਹਾਈ ਸਕੂਲ ਵਿਚ ‘ਸੰਤ ਬਾਬਾ ਨਿਧਾਨ ਸਿੰਘ ਜੀ ਮਲਟੀ ਸਕਿੱਲ ਡਿਵੈਲਪਮੈਂਟ ਸੈਂਟਰ’ ਦਾ ਉਦਘਾਟਨ ਅਗਲੀ ਖ਼ਬਰ ਮਜੀਠੀਆ ਵਲੋਂ ਲੁੱਧੜ ’ਚ ਵੱਖ-ਵੱਖ ਅਕਾਲੀ ਪਰਿਵਾਰਾਂ ’ਚ ਹੋਈਆਂ ਮੌਤਾਂ ’ਤੇ ਦੁੱਖ ਸਾਂਝਾ ਕੀਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।