05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2026

ਪਟਵਾਰੀ ਹੀਰਾ ਸਿੰਘ ਥਿੰਦ ਨਮਿਤ ਅਰਦਾਸ ਅੱਜ

ਜੰਡਿਆਲਾ ਗੁਰੂ, 4 ਸਤੰਬਰ (ਪ੍ਰਮਿੰਦਰ ਸਿੰਘ ਜੋਸਨ)- ਸੇਵਾ ਮੁਕਤ ਪ੍ਰੋ. ਤੇਜਿੰਦਰ ਸਿੰਘ ਥਿੰਦ ਤੇ ਨਸੀਬ ਸਿੰਘ ਥਿੰਦ ਕੈਨੇਡਾ ਦੇ ਪਿਤਾ ਪਟਵਾਰੀ ਹੀਰਾ ਸਿੰਘ ਥਿੰਦ ਜੋ ਬੀਤੇ ਦਿਨੀ ਅਕਾਲ ਚਲਾਣਾ ਕਰ ਗਏ ਸਨ ਦਾ ਜਨਮ 1932 ਨੂੰ ਜੰਡਿਆਲਾ ਗੁਰੂ ਦੇ ਨੇੜਲੇ ਪਿੰਡ ਮੇਹਰਬਾਨਪੁਰਾ ਵਿਖੇ ਪਿਤਾ ਸੁਰੈਣ ਸਿੰਘ ਦੇ ਘਰ ਮਾਤਾ ਗੁਰਦਿਆਲ ਕੌਰ ਦੀ ਕੁੱਖੋਂ ਹੋਇਆ।

ਸਵਰਗਵਾਸੀ ਪਟਵਾਰੀ ਹੀਰਾ ਸਿੰਘ ਥਿੰਦ 05-09-2026
ਜੰਡਿਆਲਾ ਗੁਰੂ, 4 ਸਤੰਬਰ (ਪ੍ਰਮਿੰਦਰ ਸਿੰਘ ਜੋਸਨ)- ਸੇਵਾ ਮੁਕਤ ਪ੍ਰੋ. ਤੇਜਿੰਦਰ ਸਿੰਘ ਥਿੰਦ ਤੇ ਨਸੀਬ ਸਿੰਘ ਥਿੰਦ ਕੈਨੇਡਾ ਦੇ ਪਿਤਾ ਪਟਵਾਰੀ ਹੀਰਾ ਸਿੰਘ ਥਿੰਦ ਜੋ ਬੀਤੇ ਦਿਨੀ ਅਕਾਲ ਚਲਾਣਾ ਕਰ ਗਏ ਸਨ ਦਾ ਜਨਮ 1932 ਨੂੰ ਜੰਡਿਆਲਾ ਗੁਰੂ ਦੇ ਨੇੜਲੇ ਪਿੰਡ ਮੇਹਰਬਾਨਪੁਰਾ ਵਿਖੇ ਪਿਤਾ ਸੁਰੈਣ ਸਿੰਘ ਦੇ ਘਰ ਮਾਤਾ ਗੁਰਦਿਆਲ ਕੌਰ ਦੀ ਕੁੱਖੋਂ ਹੋਇਆ। ਆਪ ਨੇ ਦਸਵੀਂ ਤੱਕ ਪੜ੍ਹਾਈ ਕੀਤੀ ਤੇ ਆਪ ਫੁੱਟਬਾਲ ਦੇ ਵਧੀਆ ਖਿਡਾਰੀ ਰਹੇ । ਆਪ ਦੀ ਪਟਵਾਰੀ ਦੀ ਨੌਕਰੀ ਲਈ ਚੋਣ ਹੋਈ ਤੇ ਆਪ ਨੇ ਆਪਣੀ ਨੌਕਰੀ ਇਮਾਨਦਾਰੀ ਨਾਲ ਨਿਰਪੱਖ ਹੋ ਕੀਤੀ । ਆਪ ਦੀ ਸ਼ਾਦੀ 1954 ਵਿਚ ਕਰਤਾਰ ਕੌਰ ਨਾਲ ਹੋਈ ਤੇ ਆਪਦੇ ਘਰ ਦੋ ਪੁੱਤਰਾਂ ਸੇਵਾ ਮੁਕਤ ਆਈ. ਟੀ. ਆਈ. ਦੇ ਪ੍ਰੋ. ਤੇਜਿੰਦਰ ਸਿੰਘ ਥਿੰਦ ਤੇ ਨਸੀਬ ਸਿੰਘ ਥਿੰਦ ਕੈਨੇਡਾ ਅਤੇ ਤਿੰਨ ਧੀਆਂ ਨੇ ਜਨਮ ਲਿਆ ਜਿਨ੍ਹਾਂ ਨੂੰ ਆਪ ਨੇ ਪੜਾ ਲਿਖਾ ਕੇ ਸਮਾਜ ਵਿੱਚ ਵਧੀਆ ਢੰਗ ਨਾਲ ਵਿਚਰਨ ਦੇ ਕਾਬਲ ਬਣਾਇਆ । ਹੀਰਾ ਸਿੰਘ ਥਿੰਦ ਦੀ ਆਤਮਿਕ ਸ਼ਾਂਤੀ ਲਈ ਕੀਰਤਨ ਤੇ ਅੰਤਿਮ ਅਰਦਾਸ 5 ਸਤੰਬਰ ਸ਼ਨਿਚਰਵਾਰ ਨੂੰ ਗੁਰਦੁਆਰਾ ਬਾਬਾ ਛੱਜੋ ਜੀ, ਸਾਹਮਣੇ ਗਰੀਨ ਵਿਲਾ, ਬੈਸਟ ਪ੍ਰਾਈਜ ਮਾਨਾਂਵਾਲਾ ਵਿਖੇ ਦੁਪਹਿਰ 12 ਵਜੇ ਤੋਂ 1 ਵਜੇ ਤੱਕ ਹੋਵੇਗੀ।
ਪਿਛਲੀ ਖ਼ਬਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੇ ਜਨਮ ਦਿਹਾੜੇ ਮੌਕੇ ਜੈਕਾਰਿਆਂ ਦੀ ਗੂੰਜ ’ਚ ਸਜਾਇਆ ਵਿਸ਼ਾਲ ਚੇਤਨਾ ਮਾਰਚ ਬਾਬੋਵਾਲ ਤੋਂ ਸ੍ਰ... ਅਗਲੀ ਖ਼ਬਰ ਜਥੇ: ਜਲਾਲ ਉਸਮਾ ਵਲੋਂ ਸ਼੍ਰੋਮਣੀ ਕਮੇਟੀ ਵਲੋਂ ਲੋੜਵੰਦ ਪਰਿਵਾਰਾਂ ਨੂੰ ਆਰਥਿਕ ਸਹਾਇਤਾ ਰਾਸ਼ੀ ਦੇ ਚੈੱਕ ਭੇਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।