02-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2026

ਕੱਥੂਨੰਗਲ ਦੀ ਹਰਲੀਨ ਕੌਰ ਨੇ ਰੌਸ਼ਨ ਕੀਤਾ ਪਿੰਡ ਦਾ ਨਾਂਅ - ਸੱਚਰ

ਕੱਥੂਨੰਗਲ, 1 ਸਤੰਬਰ (ਦਲਵਿੰਦਰ ਸਿੰਘ ਰੰਧਾਵਾ)-ਸਾਡੇ ਪਿੰਡ ਕੱਥੂਨੰਗਲ ਦੀ ਹੋਣਹਾਰ ਬੇਟੀ ਹਰਲੀਨ ਕੌਰ, ਜੋ ਸੇਂਟ ਸੋਵੀਅਰਨ ਕੋਨਵੈਂਟ ਸਕੂਲ, ਚਵਿੰਡਾ ਦੇਵੀ ਵਿਖੇ 12ਵੀਂ ਜਮਾਤ ਦੀ ਵਿਦਿਆਰਥਣ ਹੈ, ਨੇ ਖੇਡਾਂ ਦੇ ਖੇਤਰ ਵਿਚ ਸ਼ਾਨਦਾਰ ਪ੍ਰਾਪਤੀਆਂ ਕਰਕੇ ਆਪਣੇ ਪਰਿਵਾਰ, ਸਕੂਲ ਅਤੇ ਪੂਰੇ ਪਿੰਡ ਦਾ ਨਾਮ ਰੌਸ਼ਨ ਕੀਤਾ ਹੈ। ਹਰਲੀਨ ਕੌਰ ਨੇ 2026 ਦੇ ਨੈਸ਼ਨਲ ਪੱਧਰ ਦੇ ਕਿਊ ਰਿਨ ਕਰਾਟੇ ਚੈਂਪੀਅਨਸ਼ਿਪ ਮੁਕਾਬਲਿਆਂ ਵਿਚ ਗੋਲਡ ਮੈਡਲ ਹਾਸਲ ਕੀਤਾ।

ਅਜੀਤ ਡੈਸਕ 02-09-2026
ਕੱਥੂਨੰਗਲ, 1 ਸਤੰਬਰ (ਦਲਵਿੰਦਰ ਸਿੰਘ ਰੰਧਾਵਾ)-ਸਾਡੇ ਪਿੰਡ ਕੱਥੂਨੰਗਲ ਦੀ ਹੋਣਹਾਰ ਬੇਟੀ ਹਰਲੀਨ ਕੌਰ, ਜੋ ਸੇਂਟ ਸੋਵੀਅਰਨ ਕੋਨਵੈਂਟ ਸਕੂਲ, ਚਵਿੰਡਾ ਦੇਵੀ ਵਿਖੇ 12ਵੀਂ ਜਮਾਤ ਦੀ ਵਿਦਿਆਰਥਣ ਹੈ, ਨੇ ਖੇਡਾਂ ਦੇ ਖੇਤਰ ਵਿਚ ਸ਼ਾਨਦਾਰ ਪ੍ਰਾਪਤੀਆਂ ਕਰਕੇ ਆਪਣੇ ਪਰਿਵਾਰ, ਸਕੂਲ ਅਤੇ ਪੂਰੇ ਪਿੰਡ ਦਾ ਨਾਮ ਰੌਸ਼ਨ ਕੀਤਾ ਹੈ। ਹਰਲੀਨ ਕੌਰ ਨੇ 2026 ਦੇ ਨੈਸ਼ਨਲ ਪੱਧਰ ਦੇ ਕਿਊ ਰਿਨ ਕਰਾਟੇ ਚੈਂਪੀਅਨਸ਼ਿਪ ਮੁਕਾਬਲਿਆਂ ਵਿਚ ਗੋਲਡ ਮੈਡਲ ਹਾਸਲ ਕੀਤਾ। ਇਸ ਤੋਂ ਇਲਾਵਾ ਉਸਨੇ ਸੀਬੀਐਸਈ ਕਲੱਸਟਰ ਜ਼ੋਨ ਹਰਿਆਣਾ ਤਾਇਕਵਾਂਡੋ ਮੁਕਾਬਲਿਆਂ ਵਿਚ ਬਰਾਂਜ਼ ਮੈਡਲ ਸਮੇਤ ਕਈ ਹੋਰ ਮੈਡਲ ਜਿੱਤ ਕੇ ਆਪਣੀ ਕਾਬਲੀਅਤ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਤੇ ਹਲਕਾ ਇੰਚਾਰਜ ਮਜੀਠਾ ਭਗਵੰਤ ਪਾਲ ਸਿੰਘ ਸੱਚਰ ਨੇ ਸਰਪੰਚ ਜਤਿੰਦਰ ਪਾਲ ਸਿੰਘ ਅਤੇ ਪਿੰਡ ਵਾਸੀਆਂ ਦੇ ਨਾਲ ਹਰਲੀਨ ਕੌਰ ਦੇ ਘਰ ਪਹੁੰਚ ਕੇ ਉਸ ਨੂੰ ਅਤੇ ਉਸਦੇ ਪਿਤਾ ਦਵਿੰਦਰ ਸਿੰਘ ਤੇ ਮਾਤਾ ਬਲਜੀਤ ਕੌਰ ਤੇ ਪਰਿਵਾਰ ਨੂੰ ਮੁਬਾਰਕਬਾਦ ਦਿੱਤੀ ਅਤੇ ਬੇਟੀ ਦਾ ਵਿਸ਼ੇਸ਼ ਸਨਮਾਨ ਕੀਤਾ। ਇਸ ਮੌਕੇ ਸਰਪੰਚ ਜਤਿੰਦਰਪਾਲ ਸਿੰਘ ਸੰਧੂ ਕੱਥੂਨੰਗਲ, ਸੁਲੱਖਣ ਸਿੰਘ ਕੱਥੂਨੰਗਲ, ਬਿਕਰਮਜੀਤ ਸਿੰਘ ਬਿੱਕਾ ਕੱਥੂਨੰਗਲ, ਡਾ. ਸੁਖਵਿੰਦਰ ਸਿੰਘ ਰੰਧਾਵਾ , ਅਵਤਾਰ ਸਿੰਘ ਕੱਥੂਨੰਗਲ, ਡਾ. ਮੋਹਨ ਸਿੰਘ ਕੱਥੂਨੰਗਲ ਤੋਂ ਇਲਾਵਾ ਹੋਰ ਵੀ ਪਿੰਡ ਵਾਸੀ ਹਾਜ਼ਰ ਸਨ ।
ਪਿਛਲੀ ਖ਼ਬਰ ਏਐਸਆਈ ਲਖਬੀਰ ਸਿੰਘ ਘਰਿੰਡਾ ਹੋਏ ਪਦ-ਉੱਨਤ ਅਗਲੀ ਖ਼ਬਰ ਪੰਜਾਬ ਨੂੰ ਨਸ਼ੇ ਦੀ ਦਲਦਲ ਵਿਚੋਂ ਬਾਹਰ ਕੱਢਣਾ ਸਭ ਦੀ ਸਾਂਝੀ ਜ਼ਿੰਮੇਵਾਰੀ-ਭਾਈ ਤਾਲਬਪੁਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।