31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2026

ਬਾਬਾ ਗੁੱਗਾ ਜਾਹਰਾ ਪੀਰ ਦੀ ਯਾਦ ’ਚ ਸਾਲਾਨਾ ਜੋੜ ਮੇਲਾ ਤੇ ਸੂਫ਼ੀ ਸਮਾਗਮ

ਸਠਿਆਲਾ, 30 ਅਗਸਤ ( ਜਗੀਰ ਸਿੰਘ ਸਫਰੀ)- ਭਗਵਾਨ ਵਾਲਮੀਕਿ ਡੇਰਾ ਸਠਿਆਲਾ ਵਿਖੇ ਬਾਬਾ ਗੁੱਗਾ ਜਾਹਰਾ ਪੀਰ ਦੀ ਯਾਦ ਵਿਚ ਸਾਲਾਨਾ ਜੋੜ ਮੇਲਾ ਅਤੇ ਸੂਫ਼ੀ ਸਮਾਗਮ ਕਰਵਾਇਆ ਗਿਆ । ਇਸ ਮੌਕੇ ਵੱਡੀ ਗਿਣਤੀ ’ਚ ਸੰਗਤ ਨੇ ਸ਼ਿਰਕਤ ਕਰਕੇ ਬਾਬਾ ਜੀ ਦੇ ਦਰਬਾਰ ’ਤੇ ਨਤਮਸਤਕ ਹੋ ਕੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ।

ਅਜੀਤ ਡੈਸਕ 31-08-2026
ਸਠਿਆਲਾ, 30 ਅਗਸਤ ( ਜਗੀਰ ਸਿੰਘ ਸਫਰੀ)- ਭਗਵਾਨ ਵਾਲਮੀਕਿ ਡੇਰਾ ਸਠਿਆਲਾ ਵਿਖੇ ਬਾਬਾ ਗੁੱਗਾ ਜਾਹਰਾ ਪੀਰ ਦੀ ਯਾਦ ਵਿਚ ਸਾਲਾਨਾ ਜੋੜ ਮੇਲਾ ਅਤੇ ਸੂਫ਼ੀ ਸਮਾਗਮ ਕਰਵਾਇਆ ਗਿਆ । ਇਸ ਮੌਕੇ ਵੱਡੀ ਗਿਣਤੀ ’ਚ ਸੰਗਤ ਨੇ ਸ਼ਿਰਕਤ ਕਰਕੇ ਬਾਬਾ ਜੀ ਦੇ ਦਰਬਾਰ ’ਤੇ ਨਤਮਸਤਕ ਹੋ ਕੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ । ਇਸ ਮੌਕੇ ਸੂਫ਼ੀ ਕਲਾਮ ਅਤੇ ਧਾਰਮਿਕ ਰਚਨਾਵਾਂ ਪੇਸ਼ ਕੀਤੀਆਂ ਗਈਆਂ । ਇਸ ਮੌਕੇ ਬਾਬਾ ਰਿੰਕੂ ਸਾਂਈ ਨੇ ਬਾਬਾ ਗੁੱਗਾ ਜਾਹਰਾ ਪੀਰ ਦੀਆਂ ਸਿੱਖਿਆਵਾਂ ਅਤੇ ਆਪਸੀ ਭਾਈਚਾਰੇ, ਪਿਆਰ ਤੇ ਸਾਂਝੀਵਾਲਤਾ ਦੇ ਸੰਦੇਸ਼ ਬਾਰੇ ਵਿਚਾਰ ਸਾਂਝੇ ਕੀਤੇ । ਪ੍ਰਬੰਧਕਾਂ ਨੇ ਸਮਾਗਮ ’ਚ ਸਹਿਯੋਗ ਦੇਣ ਵਾਲੀਆਂ ਸਾਰੀਆਂ ਸੰਗਤਾਂ ਅਤੇ ਸੇਵਾਦਾਰਾਂ ਦਾ ਧੰਨਵਾਦ ਕੀਤਾ । ਇਸ ਮੌਕੇ ਬਾਬਾ ਰਿੰਕੂ ਸਾਂਈ ਵਲੋਂ ਚੇਅਰਮੈਨ ਬਾਬਾ ਨਛੱਤਰ ਨਾਥ, ਵਾਈਸ ਚੇਅਰਮੈਨ ਰਾਜ ਕੋਟਲਾ ਸੁਕਦੇਵ , ਪ੍ਰਧਾਨ ਬੱਲੀ , ਦਿਲਬਾਗ ਸਿੰਘ, ਰੋਮੀ ਗਿੱਲ, ਬਾਬਾ ਹਰਜੀਤ ਸਿੰਘ, ਗੁਰਦੀਪ ਸਿੰਘ, ਸਤਨਾਮ ਸਿੰਘ , ਜੱਗੀ ਬੁਤਾਲਾ ਆਦਿ ਹਾਜ਼ਰ ਸਨ ।
ਪਿਛਲੀ ਖ਼ਬਰ ਵਿਧਾਇਕ ਟੌਂਗ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ’ਚ ਸ਼ਾਮਿਲ ਹੋਏ ਸਰਪੰਚ ਹਰਪ੍ਰੀਤ ਸਿੰਘ ਹੈਪੀ ਅਗਲੀ ਖ਼ਬਰ ਕੇ.ਵੀ.ਕੇ. ਨਾਗਕਲਾਂ ਵਲੋਂ ਸਵੈ-ਰੁਜ਼ਗਾਰ ਲਈ ਰਵਾਇਤੀ ਤੇ ਆਧੁਨਿਕ ਤਕਨੀਕਾਂ ਨਾਲ ਕੱਪੜਿਆਂ ਦੀ ਸਜਾਵਟ ਵਿਸ਼ੇ ’ਤੇ ਅੱਠ ਰੋਜ਼...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।