ਕੇ.ਵੀ.ਕੇ. ਨਾਗਕਲਾਂ ਵਲੋਂ ਸਵੈ-ਰੁਜ਼ਗਾਰ ਲਈ ਰਵਾਇਤੀ ਤੇ ਆਧੁਨਿਕ ਤਕਨੀਕਾਂ ਨਾਲ ਕੱਪੜਿਆਂ ਦੀ ਸਜਾਵਟ ਵਿਸ਼ੇ ’ਤੇ ਅੱਠ ਰੋਜ਼ਾ ਕਿੱਤਾ-ਮੁਖੀ ਸਿਖਲਾਈ ਪ੍ਰੋਗਰਾਮ
ਮਜੀਠਾ, 30 ਅਗਸਤ (ਜਗਤਾਰ ਸਿੰਘ ਸਹਿਮੀ)-ਕ੍ਰਿਸ਼ੀ ਵਿਗਿਆਨ ਕੇਂਦਰ ਨਾਗ ਕਲਾਂ, ਅੰਮ੍ਰਿਤਸਰ ਵਲੋਂ ਪੇਂਡੂ ਔਰਤਾਂ ਅਤੇ ਨੌਜਵਾਨਾਂ ਨੂੰ ਕੱਪੜਿਆਂ ਦੀ ਸਜਾਵਟ, ਮੁੱਲ-ਵਾਧੇ ਅਤੇ ਰਚਨਾਤਮਕ ਟੈਕਸਟਾਈਲ ਤਕਨੀਕਾਂ ਵਿਚ ਨਿਪੁੰਨ ਬਣਾਉਣਾ ਅਤੇ ਸਵੈ-ਰੁਜ਼ਗਾਰ ਰਾਹੀਂ ਆਮਦਨ ਦੇ ਮੌਕੇ ਪੈਦਾ ਕਰਨ ਦੇ ਉਦੇਸ਼ ਨਾਲ ‘ਆਧੁਨਿਕ ਅਤੇ ਰਵਾਇਤੀ ਤਕਨੀਕਾਂ ਨਾਲ ਕੱਪੜਿਆਂ ਦੀ ਸਜਾਵਟ’ ਵਿਸ਼ੇ ’ਤੇ 8 ਰੋਜ਼ਾ ਕਿੱਤਾ-ਮੁਖੀ ਸਿਖਲਾਈ ਪ੍ਰੋਗਰਾਮ ਕਰਵਾਇਆ ਗਿਆ। ਇਹ ਸਿਖਲਾਈ ਪ੍ਰੋਗਰਾਮ ਕੇ.
ਮਜੀਠਾ, 30 ਅਗਸਤ (ਜਗਤਾਰ ਸਿੰਘ ਸਹਿਮੀ)-ਕ੍ਰਿਸ਼ੀ ਵਿਗਿਆਨ ਕੇਂਦਰ ਨਾਗ ਕਲਾਂ, ਅੰਮ੍ਰਿਤਸਰ ਵਲੋਂ ਪੇਂਡੂ ਔਰਤਾਂ ਅਤੇ ਨੌਜਵਾਨਾਂ ਨੂੰ ਕੱਪੜਿਆਂ ਦੀ ਸਜਾਵਟ, ਮੁੱਲ-ਵਾਧੇ ਅਤੇ ਰਚਨਾਤਮਕ ਟੈਕਸਟਾਈਲ ਤਕਨੀਕਾਂ ਵਿਚ ਨਿਪੁੰਨ ਬਣਾਉਣਾ ਅਤੇ ਸਵੈ-ਰੁਜ਼ਗਾਰ ਰਾਹੀਂ ਆਮਦਨ ਦੇ ਮੌਕੇ ਪੈਦਾ ਕਰਨ ਦੇ ਉਦੇਸ਼ ਨਾਲ ‘ਆਧੁਨਿਕ ਅਤੇ ਰਵਾਇਤੀ ਤਕਨੀਕਾਂ ਨਾਲ ਕੱਪੜਿਆਂ ਦੀ ਸਜਾਵਟ’ ਵਿਸ਼ੇ ’ਤੇ 8 ਰੋਜ਼ਾ ਕਿੱਤਾ-ਮੁਖੀ ਸਿਖਲਾਈ ਪ੍ਰੋਗਰਾਮ ਕਰਵਾਇਆ ਗਿਆ। ਇਹ ਸਿਖਲਾਈ ਪ੍ਰੋਗਰਾਮ ਕੇ.ਵੀ.ਕੇ. ਨਾਗਕਲਾਂ ਦੇ ਐਸੋਸੀਏਟ ਡਾਇਰੈਕਟਰ (ਸਿਖਲਾਈ) ਡਾ. ਬਿਕਰਮਜੀਤ ਸਿੰਘ ਦੀ ਅਗਵਾਈ ਹੇਠ ਕਰਵਾਇਆ ਗਿਆ। ਟੈਕਸਟਾਈਲ ਪ੍ਰਿੰਟਿੰਗ ਖੇਤਰ ਵਿਚ ਕੰਮ ਕਰ ਰਹੇ ਉੱਦਮੀ ਸ਼੍ਰੀ ਅਸ਼ਵਨੀ ਨੂੰ ਮਾਹਿਰ ਵਜੋਂ ਸੱਦਾ ਦਿੱਤਾ ਗਿਆ। ਉਨ੍ਹਾਂ ਨੇ ਬਲਾਕ ਪ੍ਰਿੰਟਿੰਗ, ਸਕ੍ਰੀਨ ਪ੍ਰਿੰਟਿੰਗ, ਸਟੈਂਸਿਲ ਪ੍ਰਿੰਟਿੰਗ, ਪਫ ਪ੍ਰਿੰਟਿੰਗ ਅਤੇ ਟਾਈ ਐਂਡ ਡਾਈ ਤਕਨੀਕਾਂ ਬਾਰੇ ਵਿਹਾਰਕ ਸਿਖਲਾਈ ਦਿੱਤੀ। ਉਨ੍ਹਾਂ ਭਾਗੀਦਾਰਾਂ ਨੂੰ ਇਸ ਖੇਤਰ ਵਿਚ ਛੋਟੇ ਪੱਧਰ ‘ਤੇ ਸਵੈ-ਰੁਜ਼ਗਾਰ ਸ਼ੁਰੂ ਕਰਨ ਲਈ ਵੀ ਪ੍ਰੇਰਿਤ ਕੀਤਾ। ਇਸ ਮੌਕੇ ਸਿਖਿਆਰਥੀਆਂ ਨੇ ਵੱਖ-ਵੱਖ ਤਕਨੀਕਾਂ ਵਿਚ ਗਹਿਰੀ ਦਿਲਚਸਪੀ ਦਿਖਾਈ ਅਤੇ ਸਿਖਲਾਈ ਨੂੰ ਆਪਣੇ ਲਈ ਲਾਹੇਵੰਦ ਦੱਸਿਆ।