ਦਲਿਤ ਅਤੇ ਪੱਛੜੇ ਵਰਗਾਂ ਦੀ ਆਵਾਜ਼ ਹੋਵੇਗੀ ਬੁਲੰਦ: ਭੰਗਵਾਂ
ਵਾਲਮੀਕਿ ਧਰਮ ਸਮਾਜ ਨੇ ਬਲਵਿੰਦਰ ਸਿੰਘ ਨੂੰ ਸੌਂਪੀ ਕਮਾਨ
ਚੋਗਾਵਾਂ, 30 ਅਗਸਤ (ਗੁਰਵਿੰਦਰ ਸਿੰਘ ਕਲਸੀ)- ਗੁਰੂ ਗਿਆਨ ਨਾਥ ਵਾਲਮੀਕਿ ਧਰਮ ਸਮਾਜ (ਰਜਿ:) ਭਾਰਤ ਵਲੋਂ ਜਥੇਬੰਦੀ ਦੇ ਸੰਗਠਨਾਤਮਕ ਢਾਂਚੇ ਵਿਚ ਵਾਧਾ ਕਰਦਿਆਂ ਇਕ ਅਹਿਮ ਨਿਯੁਕਤੀ ਕੀਤੀ ਗਈ ਹੈ । ਇਸ ਸੰਬੰਧੀ ਜਥੇਬੰਦੀ ਗੁਰੂ ਗਿਆਨ ਨਾਥ ਵਾਲਮੀਕਿ ਧਰਮ ਸਮਜ (ਰਜਿ:) ਭਾਰਤ ਦੇ ਕੋਰ ਕਮੇਟੀ ਮੈਂਬਰ ਪੰਜਾਬ ਸ਼ਾਮ ਸਿੰਘ ਭੰਗਵਾਂ ਦੇ ਗ੍ਰਹਿ ਵਿਖੇ ਇਕ ਉੱਚ ਪੱਧਰੀ ਵਿਸ਼ੇਸ਼ ਮੀਟਿੰਗ ਹੋਈ, ਜਿਸ ’ਚ ਸਰਬਸੰਮਤੀ ਨਾਲ ਫੈਸਲਾ ਲੈਂਦੇ ਹੋਏ ਮਿਹਨਤੀ ਆਗੂ ਬਲਵਿੰਦਰ ਸਿੰਘ ਅਜਨਾਲਾ ਨੂੰ ਐੱਸ.
ਚੋਗਾਵਾਂ, 30 ਅਗਸਤ (ਗੁਰਵਿੰਦਰ ਸਿੰਘ ਕਲਸੀ)- ਗੁਰੂ ਗਿਆਨ ਨਾਥ ਵਾਲਮੀਕਿ ਧਰਮ ਸਮਾਜ (ਰਜਿ:) ਭਾਰਤ ਵਲੋਂ ਜਥੇਬੰਦੀ ਦੇ ਸੰਗਠਨਾਤਮਕ ਢਾਂਚੇ ਵਿਚ ਵਾਧਾ ਕਰਦਿਆਂ ਇਕ ਅਹਿਮ ਨਿਯੁਕਤੀ ਕੀਤੀ ਗਈ ਹੈ । ਇਸ ਸੰਬੰਧੀ ਜਥੇਬੰਦੀ ਗੁਰੂ ਗਿਆਨ ਨਾਥ ਵਾਲਮੀਕਿ ਧਰਮ ਸਮਜ (ਰਜਿ:) ਭਾਰਤ ਦੇ ਕੋਰ ਕਮੇਟੀ ਮੈਂਬਰ ਪੰਜਾਬ ਸ਼ਾਮ ਸਿੰਘ ਭੰਗਵਾਂ ਦੇ ਗ੍ਰਹਿ ਵਿਖੇ ਇਕ ਉੱਚ ਪੱਧਰੀ ਵਿਸ਼ੇਸ਼ ਮੀਟਿੰਗ ਹੋਈ, ਜਿਸ ’ਚ ਸਰਬਸੰਮਤੀ ਨਾਲ ਫੈਸਲਾ ਲੈਂਦੇ ਹੋਏ ਮਿਹਨਤੀ ਆਗੂ ਬਲਵਿੰਦਰ ਸਿੰਘ ਅਜਨਾਲਾ ਨੂੰ ਐੱਸ.ਸੀ./ਬੀ.ਸੀ. ਵਿੰਗ ਦਾ ਸੂਬਾ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ। ਇਸ ਨਿਯੁਕਤੀ ਦੀ ਪੁਸ਼ਟੀ ਕਰਦਿਆਂ ਆਗੂਆਂ ਨੇ ਦੱਸਿਆ ਕਿ ਬਲਵਿੰਦਰ ਸਿੰਘ ਅਜਨਾਲਾ ਦੀ ਸਮਾਜ ਪ੍ਰਤੀ ਵਚਨਬੱਧਤਾ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਇਹ ਵੱਡੀ ਜ਼ਿੰਮੇਵਾਰੀ ਸੌਂਪੀ ਗਈ ਹੈ। ਨਵ-ਨਿਯੁਕਤ ਸੂਬਾ ਮੀਤ ਪ੍ਰਧਾਨ ਦੀ ਵਿਸ਼ੇਸ਼ ਤਾਜਪੋਸ਼ੀ 5 ਸਤੰਬਰ ਨੂੰ ਅਜਨਾਲਾ ਰੋਡ ਫਤਿਹਗੜ੍ਹ ਨੇੜੇ ਸਾਹਿਬਜ਼ਾਦਾ ਅਜੀਤ ਸਿੰਘ ਸਕੂਲ ਵਿਖੇ ਕਰਨ ਲਈ ਭਗਵਾਨ ਵਾਲਮੀਕਿ ਮੰਦਿਰ ਅੰਮ੍ਰਿਤ ਕੁੰਡ (ਅੰਮ੍ਰਿਤਸਰ) ਦੇ ਮੁਖੀ ਸੰਤ ਬਾਬਾ ਨਛੱਤਰ ਨਾਥ ਸ਼ੇਰਗਿੱਲ ਅਤੇ ਗੁਰੂ ਗਿਆਨ ਨਾਥ ਵਾਲਮੀਕਿ ਧਰਮ ਸਮਾਜ (ਰਜਿ:) ਭਾਰਤ ਦੀ ਨੈਸ਼ਨਲ ਚੇਅਰਪਰਸਨ ਭੈਣ ਹਰਬਰਿੰਦਰ ਕੌਰ ਉਸਮਾਂ ਵਿਸ਼ੇਸ਼ ਤੌਰ ’ਤੇ ਪਹੁੰਚ ਰਹੇ ਹਨ। ਇਸ ਮੌਕੇ ਬਾਬਾ ਰਵੀ, ਸਾਹਿਬ ਸਿੰਘ ਕਸੇਲ ਧਰਮਿੰਦਰ ਰਾਜ ਸਿੰਘ ਕੋਟਲਾ, ਲਾਡੀ ਪੀ. ਏ., ਰਣਦੀਪ ਸਿੰਘ ਵਡਾਲਾ ਆਦਿ ਹਾਜ਼ਰ ਸਨ।