ਬਾਬਾ ਬਕਾਲਾ ਸਾਹਿਬ ਵਿਖੇ ਅੱਖਾਂ ਦਾ ਮੁਫਤ ਕੈਂਪ 22 ਨੂੰ -ਸੂਬੇਦਾਰ ਹਰਜੀਤ ਸਿੰਘ
ਬਾਬਾ ਬਕਾਲਾ ਸਾਹਿਬ, 20 ਅਗਸਤ (ਸ਼ੇਲਿੰਦਰਜੀਤ ਸਿੰਘ ਰਾਜਨ)- ਇੱਥੇ ‘ਗੁਰੂ ਕੇ ਬੇਟੇ ਸਮਾਜ ਸੁਧਾਰ ਮਿਸ਼ਨ’ ਪੰਜਾਬ ਦੇ ਮੁਖੀ ਸੂਬੇਦਾਰ ਹਰਜੀਤ ਸਿੰਘ ਅਤੇ ਗੁਰੂ ਰਵਿਦਾਸ ਜੀ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਸਵਰਨ ਸਿੰਘ ਕਾਲਾ ਦੀ ਅਗਵਾਈ ਹੇਠ ਇਕ ਅਹਿਮ ਮੀਟਿੰਗ, ਧਰਮਸ਼ਾਲਾ ਸਤਿਗੁਰੂ ਰਵਿਦਾਸ ਬਾਬਾ ਬਕਾਲਾ ਸਾਹਿਬ ਵਿਖੇ ਹੋਈ, ਜਿਸ ਵਿਚ ਫੈਸਲਾ ਕੀਤਾ ਗਿਆ ਕਿ ਧਰਮਸ਼ਾਲਾ ਸਤਿਗੁਰੂ ਰਵਿਦਾਸ ਬਾਬਾ ਬਕਾਲਾ ਸਾਹਿਬ ਵਿਖੇ ਸਤਿਗੁਰੂ ਰਵਿਦਾਸ ਦੇ 650ਵੇਂ ਪ੍ਰਕਾਸ਼ ਦਿਵਸ ਨੂੰ ਸਮਰਪਿਤ ਇਕ ਅੱਖਾਂ ਦਾ ਮੁਫਤ ਜਾਂਚ ਚੈੱਕਅਪ ਕੈਂਪ ਮਿਤੀ 22 ਅਗਸਤ, ਦਿਨ ਸ਼ਨੀਵਾਰ ਨੂੰ ਲਗਾਇਆ ਜਾ ਰਿਹਾ ਹੈ, ਇਸ ਮੌਕੇ ਅੱਖਾਂ ਦੇ ਮਾਹਿਰ ਡਾ: ਸ਼ੌਕੀਨ ਸਿੰਘ ਅੱਖਾਂ ਦੀ ਜਾਂਚ ਕਰਨਗੇ ਅਤੇ ਲੋੜਵੰਦਾਂ ਨੂੰ ਮੁਫਤ ਦਵਾਈ ਤੇ ਮੁਫਤ ਅਪ੍ਰੇਸ਼ਨ ਕੀਤੇ ਜਾਣਗੇ । ਮੀਟਿੰਗ ਮੌਕੇ ਜਗਤਾਰ ਸਿੰਘ ਡੇਹਰੀਵਾਲ, ਜਗੀਰ ਸਿੰਘ ਭਲਾਈਪੁਰ, ਹਰਬੰਸ ਸਿੰਘ ਸੈਦਪੁਰ, ਜੈਮਲ ਸਿੰਘ ਭੁੱਲਰ ਕੌਂਸਲਰ, ਰਵੀ ਕੌਂਸਲਰ, ਚਾਚਾ ਮਲਕੀਤ ਸਿੰਘ, ਇੰਸ: ਸੁਰਿੰਦਰਪਾਲ ਸਿੰਘ, ਸੰਤੋਖ ਸਿੰਘ ਸੱਲ੍ਹਣ, ਰਾਜਾ ਬ੍ਰਦਰਜ਼, ਇੰਸ: ਸੁਰਜੀਤ ਸਿੰਘ, ਦੇਵ ਰਾਮ, ਸ਼ਿੰਦਾ, ਰਮਨਦੀਪ ਸਿੰਘ ਕਾਲੇਕੇ, ਮਾ: ਲਖਵਿੰਦਰ ਸਿੰਘ ਕਾਲੇਕੇ, ਪ੍ਰਧਾਨ ਭਜਨ ਸਿੰਘ ਸਹੋਤਾ, ਮਨੋਹਰ ਸਿੰਘ ਬਾਬਾ ਬਕਾਲਾ ਆਦਿ ਹਾਜ਼ਰ ਸਨ ।