11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-08-2026

ਅੱਡਾ ਕੁਕੜਾਂਵਾਲਾ ਵਿਖੇ ਮਨਾਏ ਤੀਆਂ ਦੇ ਤਿਉਹਾਰ ਮੌਕੇ ਸੁਹਿੰਦਰ ਕੌਰ ਨੁੰ ਸਨਮਾਨਿਤ ਕਰਦੇ ਹੋਏ ਡਾ. ਸੋਨੀਆ ਮਾਨ, ਰਵਲੀਨ ਸੰਧੂ ਅਤੇ ਹੋਰ। ਸੋਨੀਆ ਮਾਨ ਦੀ ਅਗਵਾਈ ਹੇਠ ਹਲਕਾ ਪੱਧਰੀ ਤੀਆਂ ਦਾ ਤਿਉਹਾਰ ਉਤਸ਼ਾਹ ਨਾਲ ਮਨਾਇਆ

ਹਰਸਾ ਛੀਨਾ, 10 ਅਗਸਤ (ਕੜਿਆਲ)- ਸਥਾਨਕ ਬਲਾਕ ਅਧੀਨ ਪੈਂਦੇ ਅੱਡਾ ਕੁਕੜਾਂਵਾਲਾ ਸਥਿਤ ਟੀ. ਆਰ.

ਅਜੀਤ ਡੈਸਕ 11-08-2026
ਹਰਸਾ ਛੀਨਾ, 10 ਅਗਸਤ (ਕੜਿਆਲ)- ਸਥਾਨਕ ਬਲਾਕ ਅਧੀਨ ਪੈਂਦੇ ਅੱਡਾ ਕੁਕੜਾਂਵਾਲਾ ਸਥਿਤ ਟੀ.ਆਰ. ਪੈਲੇਸ ਵਿਖੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਸੋਨੀਆ ਮਾਨ ਦੀ ਅਗਵਾਈ ਹੇਠ ਪੰਜਾਬ ਦੇ ਅਮੀਰ ਸੱਭਿਆਚਾਰ ਅਤੇ ਵਿਰਸੇ ਨੂੰ ਸਮਰਪਿਤ ਤੀਆਂ ਦਾ ਤਿਉਹਾਰ ਮਨਾਇਆ ਗਿਆ। ਇਸ ਸਮੇਂ ਪੁੱਜੇ ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ. ਦੇ ਧਰਮਪਤਨੀ ਸੁਹਿੰਦਰ ਕੌਰ ਅਤੇ ਹਲਕਾ ਇੰਚਾਰਜ ਸੋਨੀਆ ਮਾਨ ਨੇ ਸਾਂਝੇ ਤੌਰ ’ਤੇ ਕਿਹਾ ਕਿ ਅਜਿਹੇ ਤਿਉਹਾਰ ਪੰਜਾਬ ਦੇ ਅਮੀਰ ਵਿਰਸੇ ਦੀ ਨਿਸ਼ਾਨੀ ਹਨ ਜੋ ਨਵੀਂ ਪੀੜ੍ਹੀ ਨੂੰ ਆਪਣੇ ਸੱਭਿਆਚਾਰ ਨਾਲ ਜੋੜਨ ਵਿਚ ਸਹਾਈ ਹੁੰਦੇ ਹਨ। ਇਸ ਸਮੇਂ ਸੋਨੀਆ ਮਾਨ ਨੇ ਐਲਾਨ ਕੀਤਾ ਕਿ ਉਨ੍ਹਾਂ ਵਲੋਂ ਤੀਆਂ ਦਾ ਤਿਉਹਾਰ ਹਰ ਸਾਲ ਮਨਾਇਆ ਜਾਵੇਗਾ। ਇਸ ਸਮੇਂ ਪੰਜਾਬੀ ਸੱਭਿਆਚਾਰਕ ਮਾਹੌਲ ਵਿਚ ਮਨਾਈਆਂ ਗਈਆਂ ਤੀਆਂ ਵਿਚ ਪੰਜਾਬੀ ਪਹਿਰਾਵਾ ਪਹਿਣ ਪੁੱਜੀਆਂ ਮਹਿਲਾਵਾਂ ਨੇ ਪੰਜਾਬੀ ਲੋਕ ਨਾਚ ਗਿੱਧੇ ਦੀ ਸ਼ਾਨਦਾਰ ਪੇਸ਼ਕਾਰੀ ਕਰਕੇ ਮਨ ਪ੍ਰਚਾਵਾ ਕੀਤਾ। ਇਸ ਸਮੇਂ ਰੇਸ਼ਮ ਸਿੰਘ ਵੜੈਚ ਮੈਂਬਰ ਜ਼ਿਲ਼੍ਹਾ ਪ੍ਰੀਸ਼ਦ, ਰਵਲੀਨ ਸੰਧੂ ਇੰਚਾਰਜ ਵੋਮੈਨ ਸੈੱਲ, ਗੀਤਾ ਗਿੱਲ ਵਾਈਸ ਚੇਅਰਮੈਨ ਮਹਿਲਾ ਕਮਿਸ਼ਨ, ਸਰਬਜੀਤ ਕੌਰ ਜ਼ਿਲ੍ਹਾ ਸਕੱਤਰ ਆਪ, ਰਾਜਵਿੰਦਰ ਕੌਰ ਮੰਝ ਉੱਪ ਚੇਅਰਮੈਨ, ਤਾਨਿਸ਼ ਚਾਵਲਾ ਟੀ.ਆਰ.ਪੈਲੇਸ ਵਾਲੇ, ਸੁਖਦੀਪ ਸਿੰਘ ਛੀਨਾ ਹਲਕਾ ਕੋਆਰਡੀਨੇਟਰ, ਸਰਪੰਚ ਪਰਜੀਤ ਸਿੰਘ ਬੋਪਾਰਾਏ, ਚੇਅਰਮੈਨ ਹਰਭਜਨ ਕੌਰ ਚੋਗਾਵਾਂ, ਰਾਜਬੀਰ ਸਿੰਘ ਤੋਲਨੰਗਲ ਹਲਕਾ ਸੰਗਠਨ ਇੰਚਾਰਜ, ਮੈਡਮ ਨਾਨਕੀ ਮੀਤ ਚੇਅਰਮੈਨ, ਕੌਂਸਲਰ ਮੀਨਾਕਸ਼ੀ ਮੀਤ ਪ੍ਰਧਾਨ ਰਾਜਾਸਾਂਸੀ, ਬਲਵਿੰਦਰ ਕੌਰ ਮਾਲ ਰੋਡ, ਬੀ.ਡੀ.ਪੀ.ਓ. ਕਿਰਨਦੀਪ ਕੌਰ, ਜੋਬਨ ਸਿੰਘ ਬੱਗਾ, ਪ੍ਰਤਾਪ ਸਿੰਘ, ਇੰਦਰਜੀਤ ਸਿੰਘ ਤੋਲਾਨੰਗਲ, ਜਗਰੂਪ ਸਿੰਘ ਸ਼ਿਵਾ ਕਾਲੋਨੀ, ਦਲੇਰ ਸਿੰਘ, ਕੰਵਲ ਮਾਨ, ਨਵ ਕੜਿਆਲ ਮੈਂਬਰ ਬਲਾਕ ਸੰਮਤੀ, ਸਰਪੰਚ ਹਰਮਨਦੀਪ ਸਿੰਘ ਕੜਿਆਲ, ਹਲਕਾ ਮੀਡੀਆ ਇੰਚਾਰਜ ਅਮਿਤੋਜ ਸਿੰਘ, ਰੋਬਿਨਦੀਪ ਸਿੰਘ, ਚੇਅਰਮੈਨ ਕਰਮਜੀਤ ਸਿੰਘ ਸਬਾਜਪੁਰਾ, ਵਾਈਸ ਚੇਅਰਮੈਨ ਹਰਪ੍ਰੀਤ ਕੌਰ, ਸਰਪੰਚ ਗੁਰਜੰਟ ਸਿੰਘ ਕੋਹਾਲੀ, ਸਰਪੰਚ ਮਨਦੀਪ ਕੌਰ ਬੂਆਨੰਗਲੀ ਸਮੇਤ ਵੱਡੀ ਗਿਣਤੀ ਵਿਚ ਹਲਕਾ ਵਾਸੀ ਹਾਜ਼ਰ ਸਨ ।
ਪਿਛਲੀ ਖ਼ਬਰ ‘ਸਾਚਾ ਗੁਰੂ ਲਾਧੋ ਰੇ’ ਦਿਵਸ ਨੂੰ ਸਮਰਪਿਤ ਸਾਲਾਨਾ ਜੋੜ ਮੇਲੇ ਸੰਬੰਧੀ ਤਿਆਰੀਆਂ ਆਰੰਭ ਬਾਬਾ ਅਵਤਾਰ ਸਿੰਘ ਕਾਰ ਸੇਵਾ ਵਾ... ਅਗਲੀ ਖ਼ਬਰ ਰੱਖੜ ਪੁੰਨਿਆ ਦੇ ਮੇਲੇ ’ਤੇ 28 ਨੂੰ ਸ਼੍ਰੋਮਣੀ ਅਕਾਲੀ ਦਲ (ਬ) ਦੀ ਰੈਲੀ ਇਤਿਹਾਸਕ ਹੋਵੇਗੀ-ਅਕਾਲੀ ਆਗੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।