05-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-08-2026

ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਰਸੂਲਪੁਰ ਕਲਾਂ ’ਚ ਤੀਆਂ ਦਾ ਮੇਲਾ ਮਨਾਇਆ

ਨਵਾਂ ਪਿੰਡ, 4 ਅਗਸਤ (ਜਸਪਾਲ ਸਿੰਘ)- ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਰਸੂਲਪੁਰ ਕਲਾਂ ਸਮੂਹ ‘ਚ ਤੀਆਂ ਦਾ ਮੇਲਾ ਮਨਾਇਆ ਗਿਆ। ਮੇਲੇ ਦੀ ਸ਼ੁਰੂਆਤ ਦੂਜੀ ਜਮਾਤ ਦੇ ਵਿਦਿਆਰਥੀਆਂ ਵਲੋਂ ਫੁਲਕਾਰੀ ਗੀਤ ‘ਤੇ ਨਾਚ ਨਾਲ ਹੋਈ।

ਅਜੀਤ ਡੈਸਕ 05-08-2026
ਨਵਾਂ ਪਿੰਡ, 4 ਅਗਸਤ (ਜਸਪਾਲ ਸਿੰਘ)- ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਰਸੂਲਪੁਰ ਕਲਾਂ ਸਮੂਹ ‘ਚ ਤੀਆਂ ਦਾ ਮੇਲਾ ਮਨਾਇਆ ਗਿਆ। ਮੇਲੇ ਦੀ ਸ਼ੁਰੂਆਤ ਦੂਜੀ ਜਮਾਤ ਦੇ ਵਿਦਿਆਰਥੀਆਂ ਵਲੋਂ ਫੁਲਕਾਰੀ ਗੀਤ ‘ਤੇ ਨਾਚ ਨਾਲ ਹੋਈ। ‘ਨਹਿਰੋਂ ਪਾਰ ਬੰਗਲਾ ਪਵਾ ਦੇ ਹਾਣੀਆਂ’ ਗੀਤ ‘ਤੇ ਯੂ.ਕੇ. ਜੀ. ਦੇ ਨੰਨੇ ਮੁੰਨਿਆਂ ਦੀ ਪੇਸ਼ਕਾਰੀ ਬੇ-ਹੱਦ ਖੂਬਸੂਰਤ ਰਹੀ। 8ਵੀਂ ਦੀਆਂ ਵਿਦਿਆਰਥਣਾਂ ਵਲੋਂ ‘ਰਾਹੇ ਰਾਹੇ ਜਾਂਦੀਏ’ ਗੀਤ ‘ਤੇ ਅਤੇ 5ਵੀਂ ਦੀਆਂ ਵਿਦਿਆਰਥਣਾਂ ਵਲੋਂ ਟੱਪਿਆਂ ਦੀ ਖੂਬਸੂਰਤ ਪੇਸ਼ਕਾਰੀ ਕੀਤੀ ਗਈ। 9ਵੀਂ ਦੀਆਂ ‘ਗੁੱਤ ਦਾ ਪਰਾਂਦਾ ਤੇਰਾ ਕਰਦਾ ਕਮਾਲ ਨੀ’, 6ਵੀਂ-7ਵੀਂ ਸ਼ੀਸ਼ਾ ਸੈਨਤਾਂ ਮਾਰੇ’ 8ਵੀਂ ‘ ਪਿੰਡ ਪਿੰਕ ਅੱਡੀਆਂ’ ਗੀਤ ‘ਤੇ ਗਿੱਧਾ ਪੇਸ਼ ਕੀਤਾ। 11ਵੀਂ-12ਵੀਂ ਦੀਆਂ ਵਿਦਿਆਰਥਣਾਂ ਵਲੋਂ ਪੰਜਾਬੀ ਵਿਰਸੇ ਨੂੰ ਦਰਸਾਉਂਦਾ ਪਾਇਆ ਗਿੱਧਾ ਤੇ ਬੋਲੀਆਂ ਮੇਲੇ ਦੀ ਰੌਣਕ ਦਾ ਸ਼ਿਖਰ ਹੋ ਗੁਜਰੀਆਂ। ਮਾਪਿਆਂ ਵਲੋਂ ਵੱਡੀ ਗਿਣਤੀ ‘ਚ ਸ਼ਾਮਿਲ ਹੋ ਕੇ ਢੋਲ ‘ਤੇ ਬੋਲੀਆਂ ਪਾ ਕੇ ਅਤੇ ਨੱਚਦਿਆਂ-ਗਾਉਂਦਿਆਂ ਮੇਲੇ ਦਾ ਖੂਬ ਅਨੰਦ ਮਾਣਿਆ। ਇਸ ਮੌਕੇ ਸਕੂਲ ਮੈਂਬਰ ਇੰਚਾਰਜ ਸੁਖਦੇਵ ਸਿੰਘ ਮੱਤੇਵਾਲ ਵਲੋਂ ਉਚੇਚੇ ਤੌਰ ‘ਤੇ ਪਹੁੰਚ ਕੇ ਮੇਲੇ ਦੀ ਸ਼ੋਭਾ ਨੂੰ ਵਧਾਇਆ ਗਿਆ।
ਪਿਛਲੀ ਖ਼ਬਰ ਜਥੇਦਾਰ ਜਲਾਲਉਸਮਾ ਵਲੋਂ ਸ਼੍ਰੋਮਣੀ ਅਕਾਲੀ ਦਲ (ਬ) ਦੀ ਕਾਨਫਰੰਸ ਲਈ ਪਿੰਡਾਂ ’ਚ ਤੂਫਾਨੀ ਦੌਰੇ ਅਗਲੀ ਖ਼ਬਰ ਐਸ. ਓ. ਆਈ. ਵਲੋਂ ਪੇਪਰ ਲੀਕ ਮਾਮਲੇ ’ਚ ਕੱਲ੍ਹ ਪੰਜਾਬੀ ਯੂਨੀਵਰਸਿਟੀ ਅੱਗੇ ਧਰਨਾ ਦਿੱਤਾ ਜਾਵੇਗਾ-ਭੁੱਟਾ ਸਿੱਖਿਆ ਮੰਤਰੀ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।