ਚੋਗਾਵਾਂ, 28 ਜੁਲਾਈ (ਗੁਰਵਿੰਦਰ ਸਿੰਘ ਕਲਸੀ)- ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਗ੍ਰੰਥੀ ਸਭਾ ਪੰਜਾਬ ਦੀ ਜ਼ਰੂਰੀ ਮੀਟਿੰਗ ਪਿੰਡ ਰੈਂਅ ਦੇ ਗੁਰਦੁਆਰਾ ਸਾਹਿਬ ਵਿਖੇ ਹੋਈ। ਜਿਸ ਵਿਚ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਦੇ ਗ੍ਰੰਥੀ ਸਥਾਪਨਾ ਦਿਵਸ ਨੂੰ ਸਮਰਪਿਤ ਸਾਲਾਨਾ ਗੁਰਮਤਿ ਸਮਾਗਮ ਦੀਆਂ ਤਿਆਰੀਆਂ ਦੇ ਸੰਬੰਧ ਵਿਚ ਵਿਚਾਰ ਵਟਾਂਦਰਾ ਕੀਤਾ ਗਿਆ। ਸਾਲਾਨਾ ਗੁਰਮਤਿ ਸਮਾਗਮ ਇਸ ਵਾਰ ਪਿੰਡ ਟਪਿਆਲਾ ਵਿਖੇ 9 ਸਤੰਬਰ 24 ਭਾਦਰੋਂ ਦਿਨ ਬੁੱਧਵਾਰ ਨੂੰ ਕਰਵਾਇਆ ਜਾਵੇਗਾ। ਜਿਸ ਵਿਚ ਸਮੂਹ ਇਲਾਕੇ ਦੇ ਗ੍ਰੰਥੀ ਸਾਹਿਬਾਨ, ਅਖੰਡ ਪਾਠੀ ਸਿੰਘ ਅਤੇ ਨਾਨਕ ਨਾਮ ਲੇਵਾ ਸੰਗਤਾਂ ਨੂੰ ਤਨ, ਮਨ ਤੇ ਧਨ ਨਾਲ ਸਹਿਯੋਗ ਕਰਨ ਦੀ ਅਪੀਲ ਕੀਤੀ। ਮੀਟਿੰਗ ਵਿਚ ਸਭਾ ਦੇ ਪ੍ਰਧਾਨ ਭਾਈ ਨਰਿੰਦਰ ਸਿੰਘ ਚੰਡੇ, ਪ੍ਰੈੱਸ ਸਕੱਤਰ ਦੀਦਾਰ ਸਿੰਘ ਪੰਜੂਰਾਏ, ਜਨਰਲ ਸਕੱਤਰ ਭਾਈ ਕੁਲਦੀਪ ਸਿੰਘ ਮੱਜੂਪੁਰਾ, ਖਜਾਨਚੀ ਭਾਈ ਵਿਰਸਾ ਸਿੰਘ ਪੰਜੂਰਾਏ, ਡਾ. ਲਖਵਿੰਦਰ ਸਿੰਘ ਰੈਂਅ, ਭਾਈ ਸੁਖਜੀਤ ਸਿੰਘ ਟਪਿਆਲਾ, ਭਾਈ ਟਹਿਲ ਸਿੰਘ ਤੱਲੇ, ਭਾਈ ਜਸਬੀਰ ਸਿੰਘ ਭੱਖਾ, ਭਾਈ ਅਵਤਾਰ ਸਿੰਘ ਠੱਠੀ, ਬਾਬਾ ਦਲੀਪ ਸਿੰਘ ਸਾਰੰਗੜਾ ਤੋਂ ਇਲਾਵਾ ਇਲਾਕੇ ਦੇ ਵਿਚੋਂ ਗ੍ਰੰਥੀ ਸਾਹਿਬਾਨ ਅਤੇ ਅਖੰਡ ਪਾਠੀ ਸਿੰਘਾਂ ਨੇ ਭਾਗ ਲਿਆ।
ਗ੍ਰੰਥੀ ਸਥਾਪਨਾ ਦਿਵਸ ਨੂੰ ਸਮਰਪਿਤ ਸਾਲਾਨਾ ਗੁਰਮਤਿ ਸਮਾਗਮ ਦੀਆਂ ਤਿਆਰੀਆਂ ਸੰਬੰਧੀ ਮੀਟਿੰਗ
ਅਜੀਤ ਡੈਸਕ
29-07-2026