ਚੋਗਾਵਾਂ, 28 ਜੁਲਾਈ (ਗੁਰਵਿੰਦਰ ਸਿੰਘ ਕਲਸੀ)- ਦਰਗਾਹ ਪੀਰ ਬਾਬਾ ਮਸੀਤਾਂ ਵਾਲਾ ਪਿੰਡ ਭੱਗੂਪੁਰ ਬੇਟ ਵਿਖੇ ਸਾਲਾਨਾ ਸੱਭਿਆਚਾਰਕ ਮੇਲਾ ਸਮੂਹ ਨਗਰ ਤੇ ਮੇਲਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਕਰਵਾਇਆ ਗਿਆ । ਦਰਗਾਹ ਉਪਰ ਵੱਡੀ ਗਿਣਤੀ ਵਿਚ ਸੰਗਤਾਂ ਨੇ ਮੱਥਾ ਟੇਕਿਆ। ਮਨੋਕਾਮਨਾਵਾਂ ਪੂਰੀਆਂ ਹੋਣ ‘ਤੇ ਦਰਗਾਹ ‘ਤੇ ਫਲ ਮਠਿਆਈਆਂ, ਚੂਰਮੇ ਦੇ ਪ੍ਰਸ਼ਾਦ ਚੜਾਏ। ਮੇਲੇ ਦੀ ਰਸਮੀ ਸ਼ੁਰੂਆਤ ਸੇਵਾਦਾਰਾਂ ਨੇ ਦਰਗਾਹ ਉੱਪਰ ਚਾਦਰ ਚੜ੍ਹਾ ਕੇ ਕੀਤੀ । ਉਪਰੰਤ ਪੰਜਾਬੀ ਗਾਇਕ ਜੋੜੀ ਨਵ ਰਾਜਸਥਾਨੀ ਅਤੇ ਕਮਲ ਸ਼ੇਰ ਗਿੱਲ ਨੇ ਆਏ ਹੋਏ ਸਰੋਤਿਆਂ ਦਾ ਭਰਪੂਰ ਮਨੋਰੰਜਨ ਕੀਤਾ । ਇਸ ਮੌਕੇ ਸਰਪੰਚ ਮੱਸੂ ਸਿੰਘ ਨੇ ਕਿਹਾ ਕਿ ਦਰਗਾਹਾ ਉਪਰ ਲੱਗਦੇ ਮੇਲੇ ਆਪਸੀ ਭਾਈਚਾਰਕ ਦੀ ਸਾਂਝ ਪਾਉਂਦੇ ਹਨ। ਇਸ ਮੌਕੇ ਸਰਪੰਚ ਮੱਸੂ ਸਿੰਘ, ਮੈਂਬਰ ਮਲਕੀਤ ਸਿੰਘ, ਮੈਂਬਰ ਨਿਰਵੈਲ ਸਿੰਘ, ਮੈਂਬਰ ਮੁਖਤਾਰ ਸਿੰਘ, ਕੁਲਵੰਤ ਸਿੰਘ, ਸਤਨਾਮ ਸਿੰਘ ਫੌਜੀ ਆਦਿ ਹਾਜ਼ਰ ਸਨ।
ਪੀਰਾਂ ਦੀ ਦਰਗਾਹ ’ਤੇ ਸਾਲਾਨਾ ਮੇਲਾ ਕਰਵਾਇਆ
ਅਜੀਤ ਡੈਸਕ
29-07-2026