14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-07-2026

ਮਿਸਲ ਸ਼ਹੀਦਾਂ ਤਰਨਾ ਦਲ ਬਾਬਾ ਬਕਾਲਾ ਸਾਹਿਬ ਵਲੋਂ ‘ਮੀਰੀ ਪੀਰੀ ਦਿਵਸ’ ਮਨਾਇਆ

ਅਜੀਤ ਡੈਸਕ 27-07-2026

ਬਾਬਾ ਬਕਾਲਾ ਸਾਹਿਬ, 26 ਜੁਲਾਈ (ਸ਼ੇਲਿੰਦਰਜੀਤ ਸਿੰਘ ਰਾਜਨ)-ਅੱਜ ਇੱਥੇ ਪਿੰਡ ਗਾਜੀਵਾਲ ਸਥਿਤ ਗੁਰਦੁਆਰਾ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਵਿਖੇ ਮਿਸਲ ਸ਼ਹੀਦਾਂ ਤਰਨਾ ਦਲ ਦੇ 16ਵੇਂ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਜੋਗਾ ਸਿੰਘ ਦੀ ਅਗਵਾਈ ਹੇਠ ‘ਮੀਰੀ ਪੀਰੀ ਦਿਵਸ’ ਸ਼ਰਧਾ ਨਾਲ ਮਨਾਇਆ ਗਿਆ । ਸਵੇਰੇ ਸ੍ਰੀ ਅਖੰਡ ਪਾਠ ਸਾਹਿਬ ਭੋਗ ਉਪਰੰਤ ਭਾਰੀ ਧਾਰਮਿਕ ਦੀਵਾਨ ਸਜਾਏ ਗਏ, ਜਿਸ ਵਿਚ ਪ੍ਰਸਿੱਧ ਰਾਗੀ-ਢਾਡੀ-ਕਵੀਸਰੀ ਜਥਿਆਂ ਨੇ ਸੰਗਤਾਂ ਨੂੰ ਗੁਰੂ ਜਸ ਸਰਵਣ ਕਰਾਇਆ, ਸ਼ਾਮ ਨੂੰ ਮਹੱਲਾ ਸਜਾਇਆ ਗਿਆ, ਜਿਸ ਵਿਚ ਘੋੜ ਸਵਾਰੀ, ਨੇਜੇਬਾਜੀ ਤੇ ਗਤਕੇ ਦੇ ਜੌਹਰ ਦਿਖਾਏ ਗਏ। ਇਸ ਮੌਕੇ ਮਿਸਲ ਸ਼ਹੀਦਾਂ ਬਾਬਾ ਬਕਾਲਾ ਸਾਹਿਬ ਦੇ ਬਾਬਾ ਸੁੱਖਾ ਸਿੰਘ, ਬਾਬਾ ਅਮਰ ਸਿੰਘ ਜੱਬੋਵਾਲ, ਜ: ਜਰਨੈਲ ਸਿੰਘ ਚੀਮਾਬਾਠ, ਬਾਬਾ ਬਲਬੀਰ ਸਿੰਘ ਬਾਊ, ਬਾਬਾ ਸ਼ੇਰ ਸਿੰਘ ਚੱਬਾ, ਬਾਬਾ ਤਰਨਾ ਸਿੰਘ, ਦਿਲਬਾਗ ਸਿੰਘ ਭੁੱਲਰ, ਹੈੱਡ ਗ੍ਰੰਥੀ ਬਾਬਾ ਗੋਪਾਲ ਸਿੰਘ, ਸਮੂਹ ਗ੍ਰਾਮ ਪੰਚਾਇਤ ਤੇ ਨਗਰ ਵਾਸੀ ਹਾਜ਼ਰ ਸਨ ।

ਪਿਛਲੀ ਖ਼ਬਰ ਭਾਰੀ ਮੀਂਹ ਤੋਂ ਬਾਅਦ ਸੱਕੀ ਨਾਲੇ ਨੇ ਅਜਨਾਲਾ ਨੇੜਲੇ ਪਿੰਡਾਂ ‘ਚ ਮਚਾਈ ਤਬਾਹੀ, ਕਮੀਰਪੁਰਾ ਤੇ ਚੱਕ ਔਲ ਸਮੇਤ ਕਈ ਪਿੰਡਾ... ਅਗਲੀ ਖ਼ਬਰ ਲੋਕ ਭਲਾਈ ਦੀਆਂ ਨੀਤੀਆਂ ਸਦਕਾ ਮੁੜ ‘ਆਪ’ ਸਰਕਾਰ ਬਣੇਗੀ : ਈ. ਟੀ. ਓ.

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।