14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-07-2026

ਸਠਿਅਲਾ ਤੋਂ ਗਾਜੀਵਾਲ ਸੰਪਰਕ ਸੜਕ ’ਤੇ ਗਟਕਾ ਪਾਉਣ ਦਾ ਕੰਮ ਸ਼ੁਰੂ

ਅਜੀਤ ਡੈਸਕ 16-07-2026

ਸਠਿਅਲਾ, 15 ਜੁਲਾਈ (ਜਗੀਰ ਸਿੰਘ ਸਫਰੀ)-ਪਿੰਡ ਸਠਿਅਲਾ ਤੋਂ ਗਾਜੀਵਾਲ ਨੂੰ ਜੋੜਨ ਵਾਲੀ ਸੰਪਰਕ ਸੜਕ ਦੀ ਖ਼ਰਾਬ ਹਾਲਤ ਨੂੰ ਲੈ ਕੇ ਲੋਕਾਂ ਵਲੋਂ ਲੰਬੇ ਸਮੇਂ ਤੋਂ ਆਵਾਜ਼ ਉਠਾਈ ਜਾ ਰਹੀ ਸੀ। ਇਸ ਸੰਬੰਧੀ ਰੋਜ਼ਾਨਾ ‘ਅਜੀਤ’ ਵਿਚ ਪ੍ਰਕਾਸ਼ਿਤ ਖ਼ਬਰ ਤੋਂ ਬਾਅਦ ਪ੍ਰਸ਼ਾਸਨ ਹਰਕਤ ਵਿਚ ਆਇਆ ਅਤੇ ਸੜਕ ‘ਤੇ ਗਟਕਾ ਪਾਉਣ ਦਾ ਕੰਮ ਸ਼ੁਰੂ ਕਰਵਾ ਦਿੱਤਾ ਗਿਆ। ਇਸ ਮੌਕੇ ਆਲ ਇੰਡੀਆ ਰੰਘਰੇਟਾ ਦਲ ਦੇ ਜਰਨਲ ਸਕੱਤਰ ਪਰਮਜੀਤ ਸਿੰਘ ਸਿਤਾਰਾ ਨੇ ਦੱਸਿਆ ਹੈ ਕਿ ਪੀ. ਡਬਲਿਊ. ਡੀ. ਮਹਿਕਮੇਂ ਦੇ ਐੱਸ. ਡੀ. ਓ. ਨੂੰ ਕਈ ਵਾਰ ਜਾਣੂ ਕਰਵਾਇਆ ਗਿਆ ਸੀ ਪਰ ਉਨ੍ਹਾਂ ਨੇ ਸੜਕ ਬਣਾਉਣ ‘ਚ ਦਿਲਚਸਪੀ ਨਹੀਂ ਦਿਖਾਈ। ਉਨ੍ਹਾਂ ਨੇ ਕਿਹਾ ਕਿ ਇਹ ਸੜਕ ਕਾਫ਼ੀ ਸਮੇਂ ਤੋਂ ਟੁੱਟੀ ਹੋਈ ਸੀ, ਜਿਸ ਕਾਰਨ ਰਾਹਗੀਰਾਂ, ਸਕੂਲੀ ਵਿਦਿਆਰਥੀਆਂ ਅਤੇ ਵਾਹਨ ਚਾਲਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਤੇ ਹੁਣ ਗਟਕਾ ਪਾਏ ਜਾਣ ਨਾਲ ਆਵਾਜਾਈ ਸੁਖਾਲੀ ਹੋਵੇਗੀ ਅਤੇ ਹਾਦਸਿਆਂ ਦਾ ਖ਼ਤਰਾ ਵੀ ਘਟੇਗਾ। ਉਨ੍ਹਾਂ ਨੇ ਦੱਸਿਆ ਹੈ ਕਿ 2018 ਤੋਂ ਇਸ ਸੜਕ ’ਤੇ ਮਹਿਕਮੇ ਵਲੋਂ ਲੁੱਕ ਨਾ ਪੈਣ ’ਤੇ ਸੜਕ ਥਾਂ-ਥਾਂ ਤੋਂ ਟੁੱਟ ਚੁੱਕੀ ਹੈ। ਉਨ੍ਹਾਂ ਨੇ ਦੱਸਿਆ ਹੈ ਕਿ ਐਕਸੀਅਨ ਨਿਰਮਲ ਵਲੋਂ ਅਧਿਕਾਰੀਆਂ ਨੂੰ ਨਿਰਦੇਸ਼ ਦੇਣ ’ਤੇ ਗਟਕਾ ਪਾਉੇਣਾ ਸ਼ੁਰੂ ਕੀਤਾ ਗਿਆ। ਇਸ ਮੌਕੇ ਮੈਂਬਰ ਹਰਭਜਨ ਸਿੰਘ, ਅਵਤਾਰ ਸਿੰਘ, ਬਾਬਾ ਕਸ਼ਮੀਰ ਸਿੰਘ, ਬਾਬਾ ਰਾਜਵਿੰਦਰ ਸਿੰਘ, ਰਘਬੀਰ ਸਿੰਘ ਫੌਜੀ ਤੇ ਭਜਨ ਸਿੰਘ ਸਮਾਜ ਸੇਵਕ ਪਰਮਜੀਤ ਸਿੰਘ ਸਿਤਾਰਾ, ਸਰਪੰਚ ਦਲਬੀਰ ਸਿੰਘ ਤੇ ਐਕਸੀਅਨ ਨਿਰਮਲ ਸਿੰਘ ਦਾ ਧੰਨਵਾਦ ਕਰਦਿਆਂ ਕਿਹਾ ਕਿ ਗਟਕਾ ਪਾਉਣ ਤੋਂ ਬਾਅਦ ਸੜਕ ਦੀ ਪੱਕੀ ਮੁਰੰਮਤ ਵੀ ਜਲਦੀ ਕਰਵਾਈ ਜਾਵੇ ਤਾਂ ਜੋ ਲੋਕਾਂ ਨੂੰ ਲੰਬੇ ਸਮੇਂ ਲਈ ਰਾਹਤ ਮਿਲ ਸਕੇ।

ਪਿਛਲੀ ਖ਼ਬਰ ਵਿਧਾਇਕ ਜਸਵਿੰਦਰ ਸਿੰਘ ਰਮਦਾਸ ਅਗਵਾਈ ’ਚ ‘ਮਾਵਾਂ ਧੀਆਂ ਸਤਿਕਾਰ ਯੋਜਨਾ’ ਦੀ ਹਰ ਔਰਤ ਨੂੰ ਮਿਲੇਗੀ ਸਹੂਲਤ-ਤਰਸੇਮ ਸਹੋਤਾ... ਅਗਲੀ ਖ਼ਬਰ ਬੀ. ਐੱਸ. ਐੱਫ਼. ਦੇ ਮੁੱਖ ਦਫਤਰ ਖਾਸਾ ਦੀ ਗਰਾਊਂਡ ਵਿਖੇ ਪੰਜਾਬ ਪੱਧਰੀ ਫੁੱਟਬਾਲ ਟੂਰਨਾਮੈਂਟ ਦਾ ਆਗਾਜ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।