12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-07-2026

ਬਿਆਸ ਦਰਿਆ ’ਚ ਪਾਣੀ ਦੇ ਪੱਧਰ ਦੀ ਸਥਿਤੀ ਅਨੁਕੂਲ

ਅਜੀਤ ਡੈਸਕ 15-07-2026

ਬਿਆਸ, 14 ਜੁਲਾਈ (ਨਰਿੰਦਰ ਸਿੰਘ)- ਬਿਆਸ ਦਰਿਆ ਦੇ ਪਾਣੀ ਦੇ ਪੱਧਰ ਦੀ ਅੱਜ ਦੀ ਸਥਿਤੀ ਗੇਜ 734.60 ਅਤੇ ਡਿਸਾਰਜ ਲੈਵਲ 25,191 ਕਿਊਸਿਕ ਹੈ। ਬਿਆਸ ਦਰਿਆ ਦੇ ਮੁਲਾਜ਼ਮ ਗੇਜ ਰੀਡਰ ਵਿਜੈ ਕੁਮਾਰ ਅਤੇ ਸਹਿਦੇਵ ਦੇ ਕਹਿਣ ਅਨੁਸਾਰ ਇਸ ਵਾਰ ਬਰਸਾਤਾਂ ਕਾਫੀ ਘੱਟ ਹੋਣ ਕਾਰਣ ਜੁਲਾਈ ਦੇ ਮਹੀਨੇ ‘ਚ ਪਾਣੀ ਦੇ ਪੱਧਰ ‘ਚ ਜਿਆਦਾ ਵਾਧਾ ਦੇਖਣ ਨੂੰ ਨਹੀਂ ਮਿਲਿਆ, ਜੋ ਕਿ ਪਿਛਲੇ ਸਾਲ ਜੁਲਾਈ, 2025 ਦੇ ਮਹੀਨੇ ਦੇ ਮੁਕਾਬਲੇ ਇਸ ਵਾਰ ਕਾਫੀ ਘੱਟ ਹੈ। ਬਾਕੀ ਆਉਣ ਵਾਲੇ ਅਗਲੇ ਕੁਝ ਦਿਨਾਂ ‘ਚ ਮੌਸਮ ਵਿਭਾਗ ਅਨੁਸਾਰ ਬਰਸਾਤਾਂ ਹੋਣਗੀਆਂ ਅਤੇ ਫਿਰ ਦੇਖਿਆ ਜਾਵੇਗਾ ਕਿ ਪਾਣੀ ਦੇ ਪੱਧਰ ‘ਚ ਕਿੰਨਾ ਵਾਧਾ ਦਰਜ ਹੁੰਦਾ ਹੈ।

ਪਿਛਲੀ ਖ਼ਬਰ ਪੰਜਾਬ ’ਚ ਆਮ ਆਦਮੀ ਪਾਰਟੀ ਦੀ ਸਰਕਾਰ ਦੁਬਾਰਾ ਬਣੇਗੀ-ਬੱਬਲੂ ਸਿੰਧੀ ਅਗਲੀ ਖ਼ਬਰ ਸਾਧਵੀ ਕਮਲ ਪ੍ਰਗਿਆ ਦੇ ਦਿੱਲੀ ਪ੍ਰਵੇਸ਼ ਮੌਕੇ ਜੰਡਿਆਲਾ ਗੁਰੂ ਤੋਂ ਸ਼ਰਧਾਲੂਆਂ ਦੀ ਬੱਸ ਰਵਾਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।