11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-07-2026

ਜਥੇ. ਜਲਾਲ ਉਸਮਾ ਵਲੋਂ ਸ਼੍ਰੋਮਣੀ ਅਕਾਲੀ ਦਲ (ਬ) ’ਚ ਅਹਿਮ ਨਿਯੁਕਤੀਆਂ

ਅਜੀਤ ਡੈਸਕ 14-07-2026
ਬਾਬਾ ਬਕਾਲਾ ਸਾਹਿਬ, 13 ਜੁਲਾਈ (ਸ਼ੇਲਿੰਦਰਜੀਤ ਸਿੰਘ ਰਾਜਨ) - ਇੱਥੇ ਸ਼੍ਰੋਮਣੀ ਅਕਾਲੀ ਦਲ (ਬ) ਦੇ ਉਪ ਪ੍ਰਧਾਨ ਅਤੇ ਸਾਬਕਾ ਵਿਧਾਇਕ ਜਥੇ. ਬਲਜੀਤ ਸਿੰਘ ਜਲਾਲ ਉਸਮਾ ਨੇ ਹਲਕਾ ਬਾਬਾ ਬਕਾਲਾ ਸਾਹਿਬ ’ਚ ਸ਼੍ਰੋਮਣੀ ਅਕਾਲ ਦਲ ਦੇ ਸਰਕਲ ਬਿਆਸ ’ਚ ਅਹਿਮ ਨਿਯੁਕਤੀਆਂ ਕਰਦਿਆਂ ਅਹੁਦੇਦਾਰਾਂ ਦਾ ਐਲਾਨ ਕੀਤਾ ਹੈ । ਜਿਸ ’ਚ ਸਰਕਲ ਬਿਆਸ ਦਾ ਸੀਨੀ: ਮੀਤ ਪ੍ਰਧਾਨ ਹਰਪ੍ਰੀਤ ਸਿੰਘ ਵਜ਼ੀਰ ਭੁੱਲਰ, ਮੀਤ ਪ੍ਰਧਾਨ ਗੁਰਪ੍ਰੀਤ ਸਿੰਘ ਲੱਖੂਵਾਲ, ਮੀਤ ਪ੍ਰਧਾਨ ਸਰਬਜੀਤ ਸਿੰਘ ਜੱਲੂਵਾਲ, ਯੂਥ ਕੋਆਰਡੀਨੇਟਰ ਅਵਰਜੋਤ ਸਿੰਘ ਫੇਰੂਮਾਨ, ਐੱਸ. ਸੀ. ਵਿੰਗ ਦਾ ਕੋਆਰਡੀਨੇਟਰ ਰਾਜ ਸਿੰਘ, ਜਰਨਲ ਸਕੱਤਰ ਅਵਤਾਰ ਸਿੰਘ ਸੋਹਲ ਬੇਦਾਦਪੁਰ, ਸਕੱਤਰ ਸਰਬਜੀਤ ਸਿੰਘ ਹਸਨਪੁਰ, ਮੈਂਬਰ ਰਣਜੀਤ ਸਿੰਘ ਲੱਖੂਵਾਲ, ਹਰਜਿੰਦਰ ਸਿੰਘ ਫੇਰੂਮਾਨ, ਪਰਮਿੰਦਰ ਸਿੰਘ ਫੇਰੂਮਾਨ ਆਦਿ ਅਹੁਦੇਦਾਰ ਨਿਯੁਕਤ ਕੀਤੇ ਗਏ । ਇਸ ਮੌਕੇ ਗੁੱਜਰ ਭਾਈਚਾਰੇ ਦੇ ਬਹੁਤ ਵੱਡੀ ਗਿਣਤੀ ’ਚ ਵਰਕਰਾਂ ਨੇ ਸ਼ਿਰਕਤ ਕੀਤੀ, ਜਿਨ੍ਹਾਂ ਦੀ ਹਾਜ਼ਰੀ ਵਿਚ ਸ਼ੌਕਤ ਅਲੀ ਨੂੰ ਸਰਕਲ ਗਗੜੇਵਾਲ ਦਾ ਪ੍ਰਧਾਨ ਨਿਯੁਕਤ ਕੀਤਾ । ਜਥੇ. ਜਲਾਲਉਸਮਾ ਨੇ ਗੁੱਜਰ ਭਾਈਚਾਰੇ ਦੇ ਲੋਕਾਂ ਦਾ ਭਰਵਾਂ ਸਵਾਗਤ ਕੀਤਾ ਅਤੇ ਨਵੇਂ ਬਣੇ ਅਹੁਦੇਦਾਰਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ । ਇਸ ਮੌਕੇ ਸੰਬੋਧਿਨ ਕਰਦਿਆਂ ਜਥੇ. ਜਲਾਲ ਉਸਮਾ ਨੇ ਕਿਹਾ ਪੰਜਾਬ ’ਚ ਭਗਵੰਤ ਮਾਨ ਸਰਕਾਰ ਤੋਂ ਲੋਕਾਂ ਦਾ ਮੋਹ ਭੰਗ ਹੋ ਚੁੱਕਾ ਹੈ ਅਤੇ ਲੋਕ ਹੁਣ ਸਰਕਾਰ ਦਾ ਬਿਸਤਰਾ ਗੋਲ ਕਰਨ ਲਈ ਉਤਾਵਲੇ ਹਨ । ਸਰਕਾਰ ਤੋਂ ਹਰੇਕ ਵਰਗ ਦੁਖੀ ਹੈ ਅਤੇ ਲੋਕ ਚਾਹੁੰਦੇ ਹਨ 2022 ’ਚ ਕੀਤੀ ਗਲਤੀ ਨੂੰ ਸੁਧਾਰ ਕੇ ਹੁਣ 2027 ਵਿਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਲਿਆਈਏ । ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀ: ਆਗੂ ਡਾ: ਕੁਲਵਿੰਦਰ ਸਿੰਘ ਬਾਣੀਆਂ, ਪ੍ਰਤਾਪ ਸਿੰਘ ਬਾਬਾ ਬਕਾਲਾ, ਗੁਰਦੇਵ ਸਿੰਘ ਰਾਣਾ ਬੂਲੇ ਨੰਗਲ, ਹਰਦੀਪ ਸਿੰਘ ਵਜ਼ੀਰ ਭੁੱਲਰ ਇੰਚਾਰਜ ਮੈਂਬਰਸ਼ਿਪ, ਸਰਕਲ ਬਿਆਸ ਦਾ ਪ੍ਰਧਾਨ ਸੁਖਜੀਤ ਸਿੰਘ, ਸਰਬਜੀਤ ਸਿੰਘ (ਸੇਵਾ ਮੁਕਤ ਥਾਣੇਦਾਰ) ਦੋਲੋ ਨੰਗਲ, ਗੁਰਦੇਵ ਸਿੰਘ ਬਾਬਾ ਸਾਵਣ ਸਿੰਘ ਨਗਰ, ਜੋਗਿੰਦਰ ਸਿੰਘ ਪਾਇਲਟ ਅਤੇ ਹੋਰ ਅਕਾਲੀ ਦਲ ਦੇ ਵਰਕਰ ਮੌਕੇ ਹਾਜ਼ਰ ਸਨ ।
ਪਿਛਲੀ ਖ਼ਬਰ ਹਰੀਸਿਮਰਨ ਸਿੰਘ ਅਜਨਾਲਾ ਵੈਟਰਨ ਵੈਲਫੇਅਰ ਐਸੋਸੀਏਸ਼ਨ ਤਹਿਸੀਲ ਅਜਨਾਲਾ ਦੇ ਪ੍ਰਧਾਨ ਨਿਯੁਕਤ ਅਗਲੀ ਖ਼ਬਰ ਮੱਖਣਵਿੰਡੀ ਵਿਖੇ ਪੀਰ ਲੱਖਦਾਤਾ ਦੀ ਯਾਦ ’ਚ ਸਾਲਾਨਾ ਮੇਲਾ ਤੇ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।