11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-07-2026

ਮੱਖਣਵਿੰਡੀ ਵਿਖੇ ਪੀਰ ਲੱਖਦਾਤਾ ਦੀ ਯਾਦ ’ਚ ਸਾਲਾਨਾ ਮੇਲਾ ਤੇ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ

ਅਜੀਤ ਡੈਸਕ 14-07-2026
ਨਵਾਂ ਪਿੰਡ, 13 ਜੁਲਾਈ (ਜਸਪਾਲ ਸਿੰਘ)-ਪਿੰਡ ਮੱਖਣਵਿੰਡੀ ਵਿਖੇ ਪੀਰ ਬਾਬਾ ਲੱਖਦਾਤਾ ਦੀ ਯਾਦ ‘ਚ ਮੁੱਖ ਸੇਵਾਦਾਰ ਸਾਈਂ ਤਰਸੇਮ ਲਾਲ ਦੀ ਦੇਖ-ਰੇਖ ਹੇਠ ਪ੍ਰਬੰਧਕਾਂ ਵਲੋਂ ਸਮੂਹ ਸਥਾਨਕ ਲੋਕਾਂ ਦੇ ਸਹਿਯੋਗ ਨਾਲ ਸਾਲਾਨਾ ਮੇਲਾ ਤੇ ਸਭਿਆਚਾਰਕ ਪ੍ਰੋਗਰਾਮ ਕਰਵਾਇਆ ਗਿਆ। ਮੇਲੇ ਦੀ ਸ਼ੁਰੂਆਤ ਰਾਤ ਮਹਿੰਦੀ ਦੀ ਰਸਮ ਤੇ ਸਵੇਰੇ ਝੰਡਾ ਚੜ੍ਹਾਉਣ ਉਪਰੰਤ ਸਾਈਂ ਦੀ ਮੁਕੱਦਸ ਦਰਗਾਹ ‘ਤੇ ਚਾਦਰ ਚੜ੍ਹਾਉਣ ਨਾਲ ਹੋਈ। ਇਸ ਮੌਕੇ ਪੀਰ ਦੇ ਮੁਰੀਦਾਂ ਤੇ ਸੁੱਖਣਾਧਰਕਾਂ ਵਲੋਂ ਮੁਕੱਦਸ ਦਰਗਾਹ ‘ਤੇ ਆਪਣੇ ਮੁਰਸ਼ਦ ਨੂੰ ਸਿਜਦਾ ਭੇਂਟ ਕੀਤਾ ਗਿਆ। ਬਾਅਦ ਦੁਪਿਹਰ ਲੱਗੇ ਖੁਲ੍ਹੇ ਅਖਾੜੇ ‘ਚ ਪ੍ਰਸਿੱਧ ਪੰਜਾਬੀ ਗਾਇਕ ਜੋੜੀ ਸਰਬਜੀਤ ਬੁੱਗਾ ਤੇ ਬੀਬਾ ਮਨਪ੍ਰੀਤ ਬੁੱਗਾ ਵਲੋਂ ਇਕ ਤੋਂ ਬਾਅਦ ਇਕ ਪੰਜਾਬੀ ਗੀਤਾਂ ਰਾਹੀਂ ਪੰਜਾਬ ਦੇ ਸਭਿਆਚਾਰ ਤੇ ਇਸਦੇ ਅਮੀਰ ਵਿਰਸੇ ਨੂੰ ਸਰੋਤਿਆਂ ਦੇ ਰੂਹ-ਬਰੂ ਕਰਦਿਆਂ ਉਨ੍ਹਾਂ ਦਾ ਭਰਪੂਰ ਮਨੋਰੰਜਨ ਕੀਤਾ ਗਿਆ ਤੇ ਉਸਦੀਆਂ ਖੂਬ ਤਾੜੀਆਂ ਝੋਲੀ ਪਈਆਂ। ਪ੍ਰੋਗਰਾਮ ਦੀ ਸਮਾਪਤੀ ਉਪਰੰਤ ਬਾਬਾ ਤਰਸੇਮ ਲਾਲ, ਪ੍ਰਬੰਧਕ ਪੰਚ ਹਰਜੀਤ ਸਿੰਘ ਲਾਡੀ, ਗੁਰਪ੍ਰੀਤ ਸਿੰਘ ਲਾਡੀ, ਹਰਪ੍ਰੀਤ ਸਿੰਘ ਨੰਬਰਦਾਰ, ਰੋਹਿਤ ਕੁਮਾਰ, ਅਮਰਜੀਤ ਸਿੰਘ, ਗੁਰਪ੍ਰੀਤ ਸਿੰਘ, ਚਰਨਪ੍ਰੀਤ ਸਿੰਘ, ਮਹਿਤਾਬ ਸਿੰਘ ਬਾਊ ਤੇ ਨਿਸ਼ਾਨ ਸਿੰਘ ਆਦਿ ਵਲੋਂ ਗਾਇਕ ਜੋੜੀ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੁਖਰਾਜ ਸਿੰਘ ਸੋਹਲ ਜੰਡ ਚੇਅਰਮੈਨ ਸਰਬੱਤ ਦਾ ਭਲਾ ਤੇ ਐਜੂਕੇਸ਼ਨ ਸੋਸਾਇਟੀ ਵਲੋਂ ਸਰੋਤਿਆਂ ਨਾਲ ਹਾਜ਼ਰੀ ਭਰੀ ਗਈ।
ਪਿਛਲੀ ਖ਼ਬਰ ਜਥੇ. ਜਲਾਲ ਉਸਮਾ ਵਲੋਂ ਸ਼੍ਰੋਮਣੀ ਅਕਾਲੀ ਦਲ (ਬ) ’ਚ ਅਹਿਮ ਨਿਯੁਕਤੀਆਂ ਅਗਲੀ ਖ਼ਬਰ ਈ.ਟੀ.ਓ. ਨੇ ਪਿੰਡ ਨਿੱਜਰਪੁਰਾ ਅਤੇ ਅਮਰਕੋਟ ਵਿਖੇ ਲੋਕ ਮਿਲਣੀਆਂ ਕਰਕੇ ਸੁਣੀਆਂ ਲੋਕਾਂ ਦੀਆਂ ਸਮੱਸਿਆਵਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।