02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-07-2026

ਹਰ ਮਹਿਲਾ ਦੇ ਕਰੀਬ 50 ਹਜ਼ਾਰ ਡਕਾਰ ਗਈ ਮਾਨ ਸਰਕਾਰ-ਸੱਚਰ

ਅਜੀਤ ਡੈਸਕ 13-07-2026

ਕੱਥੂਨੰਗਲ, 11 ਜੁਲਾਈ (ਦਲਵਿੰਦਰ ਸਿੰਘ ਰੰਧਾਵਾ)- ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਅਤੇ ਹਲਕਾ ਮਜੀਠਾ ਦੇ ਇੰਚਾਰਜ ਭਗਵੰਤ ਪਾਲ ਸਿੰਘ ਸੱਚਰ ਨੇ ਆਮ ਆਦਮੀ ਪਾਰਟੀ ਦੀ ਸਰਕਾਰ ’ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਪੰਜਾਬ ਦੀਆਂ ਮਹਿਲਾਵਾਂ ਦੇ ਖਾਤਿਆਂ ਵਿਚ ਹਰ ਮਹੀਨੇ 1000 ਪਾਉਣ ਦਾ ਵਾਅਦਾ ਹੁਣ ਤੱਕ ਦਾ ਸਭ ਤੋਂ ਵੱਡਾ ਚੋਣੀ ਧੋਖਾ ਸਾਬਤ ਹੋਇਆ ਹੈ। ਉਨ੍ਹਾਂ ਕਿਹਾ ਕਿ ਚੋਣਾਂ ਤੋਂ ਪਹਿਲਾਂ ਵੱਡੇ-ਵੱਡੇ ਦਾਅਵੇ ਕਰਨ ਵਾਲੀ ਮਾਨ ਸਰਕਾਰ ਸੱਤਾ ’ਚ ਆਉਣ ਤੋਂ ਬਾਅਦ ਆਪਣੇ ਹੀ ਵਾਅਦੇ ਤੋਂ ਮੁੱਕਰ ਗਈ ਹੈ। ਸ: ਸੱਚਰ ਨੇ ਕਿਹਾ ਕਿ ਜੇਕਰ ਸਰਕਾਰ ਆਪਣੇ ਵਾਅਦੇ ਅਨੁਸਾਰ ਸਮੇਂ ਸਿਰ ਇਹ ਸਕੀਮ ਲਾਗੂ ਕਰਦੀ ਤਾਂ ਅੱਜ ਤੱਕ ਹਰ ਯੋਗ ਮਹਿਲਾ ਦੇ ਖਾਤੇ ਵਿੱਚ ਲਗਭਗ 50,000 ਪਹੁੰਚ ਚੁੱਕੇ ਹੁੰਦੇ। ਪਰ ਅੱਜ ਵੀ ਲੱਖਾਂ ਮਾਵਾਂ, ਭੈਣਾਂ ਅਤੇ ਧੀਆਂ ਆਪਣੇ ਖਾਤਿਆਂ ਵਿਚ ਇਕ ਵੀ ਕਿਸ਼ਤ ਆਉਣ ਦੀ ਉਡੀਕ ਕਰ ਰਹੀਆਂ ਹਨ। ਇਹ ਸਿਰਫ਼ ਇਕ ਵਾਅਦਾ ਨਹੀਂ ਟੁੱਟਿਆ, ਸਗੋਂ ਪੰਜਾਬ ਦੀਆਂ ਮਹਿਲਾਵਾਂ ਦੇ ਭਰੋਸੇ ਨਾਲ ਵੀ ਧੋਖਾ ਹੋਇਆ ਹੈ। ਉਨ੍ਹਾਂ ਕਿਹਾ ਕਿ ਜਦੋਂ ਵੀ ਚੋਣਾਂ ਆਉਂਦੀਆਂ ਹਨ ਤਾਂ ਆਮ ਆਦਮੀ ਪਾਰਟੀ ਲੋਕਾਂ ਨੂੰ ਨਵੀਆਂ ਗਾਰੰਟੀਆਂ ਦਿੰਦੀ ਹੈ, ਪਰ ਪੁਰਾਣੀਆਂ ਗਾਰੰਟੀਆਂ ਦਾ ਕੋਈ ਹਿਸਾਬ ਨਹੀਂ ਦਿੰਦੀ। ਇਸ ਮੌਕੇ ਸਰਪੰਚ ਸ਼ਮਸ਼ੇਰ ਸਿੰਘ ਬਾਬੋਵਾਲ , ਸਾਬਕਾ ਸਰਪੰਚ ਸਤਨਾਮ ਸਿੰਘ ਚਾਚੋਵਾਲੀ, ਸਾਬਕਾ ਸਰਪੰਚ ਅਵਤਾਰ ਸਿੰਘ ਤੇ ਕੁਲਦੀਪ ਸਿੰਘ ਚਾਚੋਵਾਲੀ ਵੀ ਹਾਜ਼ਰ ਸਨ ।

ਪਿਛਲੀ ਖ਼ਬਰ ਡੂੰਘੇ ਅਰਥ ਰੱਖਦੀ ਹੈ ਸ੍ਰੀ ਹਰਿਮੰਦਰ ਸਾਹਿਬ ਦੀ ਭਵਨ ਨਿਰਮਾਣ ਕਲਾ ਅਗਲੀ ਖ਼ਬਰ ਜੇ.ਈ. ਦਿਲਬਾਗ ਸਿੰਘ ਦੀ ਸਿਆਸੀ ਬਦਲਾਖੋਰੀ ਨਾਲ ਕੀਤੀ ਗਈ ਬਦਲੀ ਦਾ ਮਾਮਲਾ ਗਰਮਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।