15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-07-2026

ਗਲੋਬਲ ਇੰਸਟੀਚਿਊਟ ਵਿਚ 2026 ਦੇ ਨਵੇਂ ਸੈਸ਼ਨ ਲਈ ਵੱਖ-ਵੱਖ ਕੋਰਸਾਂ ਵਿਚ ਦਾਖ਼ਲਾ ਲੈਣ ਵਾਲੇ ਵਿਦਿਆਰਥੀਆਂ ਨੂੰ ਮਿਲ ਰਹੀ ਪੂਰੀਆਂ ਸਹੂਲਤਾਂ-ਡਾਇਰੈਕਟਰ ਬੀ. ਡੀ. ਸ਼ਰਮਾ

ਅਜੀਤ ਡੈਸਕ 11-07-2026
ਜੇਠੂਵਾਲ, 10 ਜੁਲਾਈ- (ਮਿੱਤਰਪਾਲ ਸਿੰਘ ਰੰਧਾਵਾ)-ਅੰਮ੍ਰਿਤਸਰ ਬਟਾਲਾ ਰੋਡ ‘ਤੇ ਸਥਿਤ ਗਲੋਬਲ ਇੰਸਟੀਚਿਊਟ ਸੋਹੀਆਂ ਖੁਰਦ ਅੰਮ੍ਰਿਤਸਰ ਪੰਜਾਬ ‘ਚ ਤਕਨੀਕੀ ਤੇ ਵਿੱਦਿਅਕ ਖੇਤਰ ਵਿਚ ਆਪਣੀ ਨਿਵੇਕਲੀ ਪਹਿਚਾਣ ਬਣਾ ਚੁੱਕਾ ਹੈ ਤੇ ਵਿਦਿਆਰਥੀਆਂ ਲਈ ਵਰਦਾਨ ਸਾਬਤ ਹੋ ਰਿਹਾ ਹੈ। ਇਸ ਇੰਸਟੀਚਿਊਟ ‘ਚ 2026 ਦੇ ਸੈਸ਼ਨ ਲਈ ਵਿਦਿਅਰਥੀਆਂ ਵਲੋਂ ਵੱਖ-ਵੱਖ ਕੋਰਸਾਂ ਜਿਨ੍ਹਾਂ ਵਿਚ ਫਾਰਮਾ ਡੀ, ਬੀ. ਟੈੱਕ, ਬੀ.ਏ. ਐੱਲ.ਐੱਲ. ਬੀ. ਪੰਜ ਸਾਲਾ ਕੋਰਸ, ਬੀ-ਫਾਰਮੇਸੀ, ਮੈਡੀਕਲ ਲੈਬ, ਸਾਇੰਸ, ਓ.ਟੀ.ਟੀ., ਏ.ਓ.ਟੀ.ਟੀ., ਰੈਡਾਓਲੌਜੀ, ਫੈਸ਼ਨ ਡਿਜ਼ਾਇਨ, ਸਾਇਬਰ ਸਕਿਊਰਟੀ, ਐੱਮ.ਬੀ.ਏ., ਐੱਮ.ਸੀ.ਏ., ਬੀ. ਕਾਮ, ਬੀ. ਸੀ. ਏ., ਟੂਰਿਜ਼ਮ ਐਂਡ ਟਰੈਵਲ ਮੈਨੇਜਮੈਂਟ, ਹੋਟਲ ਮੈਨੇਜਮੈਂਟ ਅਤੇ ਡਿਪਲੋਮਾ ਕੋਰਸਾਂ ਦੀ ਪੜ੍ਹਾਈ ਲਈ ਦਾਖ਼ਲਾ ਲੈਣ ਲਈ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ ਅਤੇ ਕਾਲਜ ਵਲੋਂ ਇਨ੍ਹਾਂ ਵਿਦਿਆਰਥੀਆਂ ਨੂੰ ਮਿਲ ਰਹੀਆਂ ਪੂਰੀਆਂ ਸਹੂਲਤਾਂ ਅਤੇ ਕਾਲਜ ਨੂੰ ਨਾਇਕ ਏ-ਪਲਸ ਗ੍ਰੇਡ ਦਾ ਖੁਦਮੁਖਤਿਆਰ ਦਾ ਦਰਜਾ ਵੀ ਮਿਲਿਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਇੰਸਟੀਚਿਊਟ ਐਡਮਿਸ਼ਨ ਸੈੱਲ ਦੇ ਡਾਇਰੈਕਟਰ ਬੀ.ਡੀ. ਸ਼ਰਮਾ ਨੇ ਦੱਸਿਆ ਕਿ ਇੰਸਟੀਚਿਊਟ ਕੇਵਲ ਪੀ.ਟੀ.ਯੂ. ਦੇ ਸਿਲੇਬਸ ਤੇ ਹੀ ਨਿਰਭਰ ਨਹੀਂ ਕਰਦਾ ਸਗੋਂ ਵਿਦਿਆਰਥੀਆਂ ਦੇ ਕੁਸ਼ਲ ਵਿਕਾਸ ਲਈ ਰੈਗੂਲਰ ਟਾਇਮ ਟੇਬਲ ਸਮੇਤ ਪ੍ਰਸਨੈਲਟੀ ਡਿਵੈਲਪਮੈਂਟ ਕਲਾਸਾਂ ਲੇਟਿਸਟ ਟੈਕਨੀਕਲ ਨਾਲੇਜ ਤੇ ਇਨਵਟਿਵ ‘ਤੇ ਵੀ ਲੈਕਚਰ ਦਿੱਤੇ ਜਾਂਦੇ ਹਨ ਅਤੇ ਦੇਸ਼ ਦੀਆਂ ਨਾਮਵਰ ਕੰਪਨੀਆਂ ਵਲੋਂ ਇੰਸਟੀਚਿਊਟ ਦੇ ਵਿਦਿਆਰਥੀਆਂ ਵਲੋਂ 26 ਤੋਂ ਵੱਧ ਗੋਲਡ ਮੈਡਲ ਜਿੱਤਣਾ ਅਤੇ 1200 ਵਿਦਿਆਰਥੀਆਂ ਦੇ ਟਾਪਰ, 600 ਮੈਰਿਟ ਪੁਜੀਸ਼ਨਾਂ ਅਤੇ ਕਾਲਜ ਦੇ ਮਿਹਨਤੀ ਸਟਾਫ ਸਦਕਾ ਦੇਸ਼ ਵਿਦੇਸ਼ ਦੀਆਂ ਅੰਤਰਰਾਸ਼ਟ੍ਰੀਆ ਕੰਪਨੀਆਂ ਵਲੋਂ ਵਿਦਿਆਰਥੀਆਂ ਦੇ ਹੋ ਰਹੀ ਪਲੇਸਮੈਂਟ ਹੋਣ ਨਾਲ ਇਲਾਕੇ ਵਿਚ ਮਾਣ ਵਾਲੀ ਗੱਲ ਹੈ ਅਤੇ ਇੰਸਟੀਚਿਊਟ ਵਲੋਂ ਵਿਦਿਆਰਥੀਆਂ ਦੀ ਸਹੂਲਤ ਲਈ ਏ.ਸੀ. ਰੂਮ ਤੇ ਪੜ੍ਹਾਈ ਲਈ ਡਿਜ਼ੀਟਲ ਬੋਰਡ ਮੁਹੱਈਆ ਕਰਵਾਏ ਜਾਂਦੇ ਹਨ। ਇਸ ਵਾਰ ਇੰਸਟੀਚਿਊਟ ‘ਚ ਜੰਮੂ ਕਸ਼ਮੀਰ, ਬਿਹਾਰ, ਝਾਰਖੰਡ, ਯੂ.ਪੀ., ਹਿਮਾਚਲ ਪ੍ਰਦੇਸ਼, ਨੇਪਾਲ, ਜਿੰਬਾਬਵੇ, ਨਾਈਜੀਰੀਆ, ਇੰਸਟੀਚਿਊਟ ਸਮੇਤ ਹੋਰ ਸੂਬਿਆਂ ਦੇ ਵਿਦਿਆਰਥੀਆਂ ਨੇ ਵੱਖ-ਵੱਖ ਕੋਰਸਾਂ ‘ਚ ਦਾਖ਼ਲਾ ਲੈ ਰਹੇ ਅਤੇ ਕਾਲਜ ਦੇ ਵਿਦਿਆਰਥੀ ਹਰ ਸਾਲ ਇਨ੍ਹਾਂ ਕੋਰਸਾਂ ਦੇ ਆਉਣ ਵਾਲੇ ਨਤੀਜਿਆਂ ਵਿਚ ਚੰਗੀਆਂ ਪੁਜੀਸ਼ਨਾਂ ਹਾਸਲ ਕਰ ਰਹੇ ਹਨ ਅਤੇ ਕਾਲਜ ਵਲੋਂ ਵਿਦਿਆਰਥੀਆਂ ਨੂੰ ਵਿਦਿਆ ਅਤੇ ਤਕਨੀਕੀ ਖੇਤਰ ਦੇ ਨਾਲ ਨਾਲ ਖੇਡੀ ਪ੍ਰਤੀ ਉਤਸ਼ਾਹਤ ਕਰਨ ਲਈ ਖੇਡ ਟੂਰਨਾਮੈਂਟ ਵੀ ਕਰਵਾਏ ਜਾਂਦੇ ਹਨ ਅਤੇ ਕਾਲਜ ਦੇ ਹੋਣਹਾਰ ਵਿਦਿਆਰਥੀਆਂ ਨੂੰ ਬਣਦੀਆਂ ਸਹੂਲਤਾਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ। ਇਸ ਮੌਕੇ ਪ੍ਰੋ. ਦਲਬੀਰ ਸਿੰਘ ਭੰਮਰਾ, ਮੈਡਮ ਸਗੰਧਾ ਟੂਟੇਜਾ, ਰਜਨੀਤ ਕੌਰ, ਸਮਰਿਧੀ, ਹਰਮਨਦੀਪ ਸਿੰਘ, ਅਨੂੰ ਸੈਣੀ, ਗੌਹਿਸ਼ ਅਰੋੜਾ, ਹਿਤਾਂਸ਼ੀ ਸਮੇਤ ਹੋਰ ਸਟਾਫ਼ ਮੈਂਬਰ ਹਾਜ਼ਰ ਸਨ।
ਪਿਛਲੀ ਖ਼ਬਰ ਫ਼ਿਲਮ ‘ਸਤਲੁਜ’ ’ਤੇ ਲਾਈ ਰੋਕ ਹਟਾਵੇ-ਬਾਬਾ ਮੇਜਰ ਸਿੰਘ ਸੋਢੀ, ਬਾਬਾ ਸੱਜਣ ਸਿੰਘ, ਬਾਬਾ ਕੰਵਲਜੀਤ ਸਿੰਘ ਉਦੋਕੇ ਅਗਲੀ ਖ਼ਬਰ ਐੱਸ. ਸੀ. ਵਿੰਗ ਸਮਾਜਿਕ ਸਨਮਾਨ ਤੇ ਹਰੇਕ ਵਰਗ ਦੀ ਭਲਾਈ ਲਈ ਪੂਰੀ ਨਿਸ਼ਠਾ ਨਾਲ ਕੰਮ ਕਰਦਾ ਰਹੇਗਾ-ਸਰਪੰਚ ਲੁੱਧੜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।