20-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-07-2026

ਕਾਂਗਰਸੀ ਆਗੂ ਪੰਜਾਬ ਦੇ ਲੋਕਾਂ ਲਈ ਨਹੀਂ ਸਗੋਂ ਕੁਰਸੀਆਂ ਲਈ ਲੜ ਰਹੇ ਹਨ-ਸਾਬਕਾ ਵਿਧਾਇਕ ਮੰਨਾ

ਅਜੀਤ ਡੈਸਕ 10-07-2026

ਬਾਬਾ ਬਕਾਲਾ ਸਾਹਿਬ, 9 ਜੁਲਾਈ (ਸ਼ੇਲਿੰਦਰਜੀਤ ਸਿੰਘ ਰਾਜਨ)-ਇੱਥੇ ਸਾਬਕਾ ਵਿਧਇਕ ਤੇ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਦੇ ਕਾਰਜਕਾਰੀ ਪ੍ਰਧਾਨ ਮਨਜੀਤ ਸਿੰਘ ਮੰਨਾ ਨੇ ਪੰਜਾਬ ਕਾਂਗਰਸ ‘ਤੇ ਤਿੱਖਾ ਨਿਸ਼ਾਨਾ ਸਾਧਦਿਆਂ ਕਿਹਾ ਕਿ ਕਾਂਗਰਸ ਪਾਰਟੀ ਦੇ ਆਗੂ ਹੁਣ ਲੋਕਾਂ ਦੇ ਮੁੱਦਿਆਂ ਲਈ ਨਹੀਂ, ਸਗੋਂ ਆਪਣੀਆਂ ਕੁਰਸੀਆਂ ਬਚਾਉਣ ਲਈ ਲੜ ਰਹੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਦੇ ਅੰਦਰੂਨੀ ਕਲੇਸ਼ ਦੀ ਸੱਚਾਈ ਹੁਣ ਕਿਸੇ ਤੋਂ ਲੁਕੀ ਨਹੀਂ ਰਹੀ ਅਤੇ ਭਾਵੇਂ ਪਾਰਟੀ ਦੇ ਆਗੂ ਕਿੰਨੀਆਂ ਵੀ ਸਫ਼ਾਈਆਂ ਦੇਣ, ਪਰ ਹਕੀਕਤ ਕੁਝ ਹੋਰ ਹੀ ਬਿਆਨ ਕਰ ਰਹੀ ਹੈ। ਸ: ਮੰਨਾ ਨੇ ਪੰਜਾਬ ਕਾਂਗਰਸ ਦੇ ਇੰਚਾਰਜ਼ ਭੁਪੇਸ਼ ਬਘੇਲ ਨੂੰ ਸਵਾਲ ਕਰਦਿਆਂ ਕਿਹਾ ਕਿ ਜੇਕਰ ਪਾਰਟੀ ਵਿਚ ਸਭ ਕੁਝ ਠੀਕ ਹੈ ਤਾਂ ਫਿਰ ਕਈ ਸੀਨੀਅਰ ਆਗੂ ਅਹਿਮ ਮੀਟਿੰਗਾਂ ਤੋਂ ਦੂਰ ਕਿਉਂ ਹਨ ਅਤੇ ਦਿੱਲੀ ‘ਚ ਕਿਉਂ ਬੈਠੇ ਹਨ? ਸ: ਮੰਨਾ ਨੇ ਕਿਹਾ ਕਿ ਦੇਸ਼ ਵਿਚ ਭਾਰਤੀ ਜਨਤਾ ਪਾਰਟੀ ਦੀ ਲੋਕਪ੍ਰਿਅਤਾ ਦਿਨ-ਬ-ਦਿਨ ਵੱਧਦੀ ਜਾ ਰਹੀ ਹੈ ਅਤੇ ਲੋਕ ਪ੍ਰਧਾਨ ਮੰਤਰੀ ਨਰਿੰਧਰ ਮੋਦੀ ਦੀ ਅਗਵਾਈ ਹੇਠ ਭਾਜਪਾ ਸਰਕਾਰ ਦੀਆਂ ਨੀਤੀਆਂ ਅਤੇ ਪ੍ਰਾਪਤੀਆਂ ਤੋਂ ਪੂਰੀ ਤਰ੍ਹਾਂ ਖੁਸ਼ ਹਨ। ਇਹੀ ਕਾਰਨ ਹੈ ਕਿ ਹੁਣ 2027 ‘ਚ ਪੰਜਾਬ ਵਿਚ ਵੀ ਭਾਜਪਾ ਦੀ ਸਰਕਾਰ ਬਣਨ ਜਾ ਰਹੀ ਹੈ ਤੇ ਪੰਜਾਬ ਵਿਚ ਵੀ ਭਾਜਪਾ ਜਿੱਤ ਦਾ ਪਰਚਮ ਲਹਿਰਾਵੇਗੀ। ਇਸ ਮੌਕੇ ਚੇਅਰਮੈਨ ਰਣਜੀਤ ਸਿੰਘ ਮੀਆਂਵਿੰਡ, ਜ਼ਿਲ੍ਹਾ ਅੰਮ੍ਰਿਤਸਰ ਦੇ ਜਨਰਲ ਸੈਕਟਰੀ ਰਾਜੇਸ਼ ਟਾਂਗਰੀ, ਸਰਕਲ ਪ੍ਰਧਾਨ ਰਾਜੇਸ਼ ਦਨਿਆਲ, ਹਰਪ੍ਰੀਤ ਸਿੰਘ ਹੈਪੀ ਖੱਖ ਪੀ. ਏ., ਜਸਵੰਤ ਸਿੰਘ ਡਿੰਪੀ ਮੀਆਂਵਿੰਡ, ਕਰਮ ਸਿੰਘ ਸੁਧਾਰ, ਲਾਟ ਸਾਹਿਬ ਬਿਆਸ, ਪਿੰਦਰ ਦੌਲੋਨੰਗਲ, ਰਵੀ ਟਪਿਆਲਾ, ਬਲਵਿੰਦਰ ਸਿੰਘ ਭੁੱਲਰ ਬਾਬਾ ਬਕਾਲਾ, ਪੰਮਾ ਛਾਪਿਆਂਵਾਲੀ, ਮਾਹਣ ਸਿੰਘ ਬਿਆਸ, ਮਨਜੀਤ ਸਿੰਘ ਤਰਸਿੱਕਾ, ਅੰਗਰੇਜ ਸਿੰਘ ਵਡਾਲਾ, ਹੈਪੀ ਮੀਆਂਵਿੰਡ, ਅਰਜਨ ਸਿੰਘ ਰਈਆ, ਅਮਰੀਕ ਸਿੰਘ, ਜਸਪ੍ਰੀਤ ਸਿੰਘ, ਰਣਜੀਤ ਸਿੰਘ ਵਡਾਲਾ, ਰਜੇਸ਼ ਦਨਿਆਲ, ਮਲੂਕ ਸਿੰਘ ਮੱਧ, ਗਾਂਧੀ ਭਿੰਡਰ ਆਦਿ ਵੀ ਹਾਜ਼ਰ ਸਨ ।

ਪਿਛਲੀ ਖ਼ਬਰ ਭਗਵੰਤ ਮਾਨ ਸਰਕਾਰ ਆਪਣੇ ਇਤਿਹਾਸਕ ਕਾਰਜਾਂ ਕਰ ਕੇ ਮੁੜ ਸੱਤਾ ਵਿਚ ਆਵੇਗੀ-ਵਿਧਾਇਕ ਟੌਂਗ ਅਗਲੀ ਖ਼ਬਰ ਡੇਂਗੂ ਜਾਗਰੂਕਤਾ ਤੇ ਰੋਕਥਾਮ ਮੁਹਿੰਮ ਨੂੰ ਜਨ-ਅੰਦੋਲਨ ਬਣਾਉਣ ਲਈ ਸਿਵਲ ਸਰਜਨ ਵਲੋਂ ਸੱਦਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।