ਬਾਬਾ ਬਕਾਲਾ ਸਾਹਿਬ, 23 ਜੂਨ (ਸ਼ੇਲਿੰਦਰਜੀਤ ਸਿੰਘ ਰਾਜਨ)-ਹਲਕਾ ਬਾਬਾ ਬਕਾਲਾ ਦੇ ਸਾਬਕਾ ਵਿਧਾਇਕ ਸੰਤੋਖ ਸਿੰਘ ਭਲਾਈਪੁਰ ਦੇ ਫਰਜੰਦ ਪ੍ਰਦੀਪ ਸਿੰਘ ਭਲਾਈਪੁਰ ਵੱਡੀ ਲੀਡ ਨਾਲ ਜਿੱਤ ਪ੍ਰਾਪਤ ਕਰਕੇ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਦੇ ਯੂਥ ਕਾਂਗਰਸ ਦੇ ਪ੍ਰਧਾਨ ਬਣੇ ਹਨ। ਇਸ ਤੋਂ ਇਲਾਵਾ ਅਜ਼ਾਦ ਸਿੰਘ ਕੰਗ ਪ੍ਰਧਾਨ ਹਲਕਾ ਬਾਬਾ ਬਕਾਲਾ ਸਾਹਿਬ, ਸੁਖਦੀਪ ਸਿੰਘ ਸ਼ਾਹ ਪ੍ਰਧਾਨ ਯੂਥ ਕਾਂਗਰਸ ਬਲਾਕ ਜਲਾਲਾਂਬਾਦ ਅਤੇ ਬਚਿੱਤਰ ਸਿੰਘ ਪ੍ਰਧਾਨ ਯੂਥ ਕਾਂਗਰਸ ਬਲਾਕ ਰਈਆ ਚੁਣੇ ਗਏ ਹਨ। ਇਨ੍ਹਾਂ ਨਿਯੁਕਤੀਆਂ ਤੇ ਕਾਂਗਰਸ ਵਰਕਰਾਂ ਵਿਚ ਵੱਡੀ ਖੁਸ਼ੀ ਪਾਈ ਜਾ ਰਹੀ ਹੈ। ਸਾਬਕਾ ਵਿਧਾਇਕ ਸ. ਭਲਾਈਪੁਰ ਨੇ ਜਿੱਥੇ ਇਨ੍ਹਾਂ ਨੌਜਵਾਨਾਂ ਦੀ ਸ਼ਾਨਦਾਰ ਜਿੱਤ ਤੇ ਖੁਸ਼ੀ ਪ੍ਰਗਟਾਈ ਹੈ, ੳਥੇ ਸਭ ਦਾ ਹਾਰਦਕਿ ਧੰਨਵਾਦ ਕਰਦਿਆ ਕਿਹਾ ਹੈ ਕਿ ਹਲਕੇ ‘ਚ ਕਾਂਗਰਸ ਪਾਰਟੀ ਪੂਰੀ ਜ਼ਰਤ੍ਹਾਂ ਮਜ਼ਬੂਤ ਹੈ। ਖੁਸ਼ੀ ਪ੍ਰਗਟ ਕਰਨ ਵਾਲਿਆਂ ਵਿਚ ਚੇਅਰਮੈਨ ਬਲਕਾਰ ਸਿੰਘ ਬਲਸਰਾਏ, ਡਾ: ਬਿਕਰਮਜੀਤ ਸਿੰਘ ਬਾਠ, ਸਰਪੰਚ ਦਲਜੀਤ ਸਿੰਘ ਭੱਪੀ, ਸਰਪੰਚ ਇਕਬਾਲ ਸਿੰਘ ਬੱਲ ਸੱਤੋਵਾਲ (ਦੋਵੇਂ ਮੈਂਬਰ ਬਲਾਕ ਸੰਮਤੀ), ਗੁਰਦਿਆਲ ਸਿੰਘ ਕੰਗ ਬੁਟਾਰੀ, ਰੌਬਿਨ ਮਾਨ ਸਾ: ਪ੍ਰਧਾਨ, ਹਰਪਾਲ ਸਿੰਘ ਜਲਾਲਾਬਾਦ, ਨਿਰਮਲ ਸਿੰਘ ਪੱਡਾ, ਸਰਪੰਚ ਪ੍ਰਭ ਥੋਥੀਆਂ, ਜੈਵਿੰਦਰ ਸਿੰਘ ਭੁੱਲਰ ਪ੍ਰਧਾਨ ਸ਼ਹਿਰੀ, ਚੈਂਚਲ ਸਿੰਘ ਭੁੱਲਰ ਪੈਲੇਸ, ਠੇਕੇਦਾਰ ਮਲਕੀਅਤ ਸਿੰਘ ਬੇਦਾਦਪੁਰ, ਗੁਰਦੀਪ ਸਿੰਘ ਕੌਂਸਲਰ, ਪ੍ਰਧਾਨ ਅਰਸ਼ ਬੱਲ, ਹੈਪੀ ਟੋਂਗ ਸਾ: ਸਰਪੰਚ, ਦਲੇਰ ਸਿੰਘ ਸਰਲੀ, ਸਰਪੰਚ ਸਵਿੰਦਰ ਸਿੰਘ ਬੱਲ, ਪਰਮਪ੍ਰੀਤ ਸਿੰਘ ਸਾਹਬੀ ਪ੍ਰਧਾਨ ਕਿਸਾਨ ਵਿੰਗ, ਬਲਦੇਵ ਸਿੰਘ ਏਕਲਗੱਡਾ, ਬਾਜ ਸਿੰਘ ਭਲਾਈਪੁਰ, ਗੁਰਮੇਜ ਸਿੰਘ ਚੀਮਾਂ ਵੜੈਚ, ਚੇਅਰਮੈਨ ਸਤਨਾਮ ਸਿੰਘ ਬਿੱਟੂ ਤਖਤੂ ਚੱਕ, ਹਰਿੰਦਰਪਾਲ ਸਿੰਘ ਮੱਲ੍ਹਾ, ਸਰਪੰਚ ਜਸਪਾਲ ਸਿੰਘ ਟੋਨੀ ਦਨਿਆਲ, ਗੁਰਬਿੰਦਰ ਸਿੰਘ ਸਾਬੀ ਕੋਟ ਮਹਿਤਾਬ, ਵਾਇਸ ਚੇਅਰਮੈਨ ਨਰਿੰਦਰਪਾਲ ਸਿੰਘ ਢਿੱਲੋਂ ਦੌਲੋ ਨੰਗਲ, ਚੇਅਰਮੈਨ ਨਿਰਵੈਰ ਸਿੰਘ ਸਾਬੀ, ਬਲਜਿੰਦਰ ਸਿੰਘ ਚਾਹਲ, ਦਲਬੀਰ ਸਿੰਘ ਸਰਪੰਚ ਸਠਿਆਲਾ, ਜਗਦੀਪ ਸਿੰਘ ਮਾਨ, ਸਰਪੰਚ ਦਲਬੀਰ ਸਿੰਘ ਸਠਿਆਲਾ, ਲਖਵਿੰਦਰ ਸਿੰਘ ਭਿੰਡਰ ਤੇ ਹੋਰ ਵਰਕਰ ਮੌਜੂਦ ਸਨ ।
ਪ੍ਰਦੀਪ ਸਿੰਘ ਭਲਾਈਪੁਰ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਯੂਥ ਕਾਂਗਰਸ ਦੇ ਪ੍ਰਧਾਨ ਬਣੇ
ਅਜੀਤ ਡੈਸਕ
24-06-2026