ਰਮਦਾਸ, 23 ਜੂਨ (ਜਸਵੰਤ ਸਿੰਘ ਵਾਹਲਾ)- ਨਗਰ ਕੌਸਲ ਰਮਦਾਸ ਦੀ ਪ੍ਰਧਾਨਗੀ ਦੀ ਚੋਣ ਐੱਸ. ਡੀ. ਐੱਮ. ਅਜਨਾਲਾ ਡਾ. ਚਾਰੂਮਿਤਾ ਦੀ ਅਗਵਾਈ ‘ਚ ਹੋਈ, ਜਿਸ ਵਿਚ ਮੈਂਬਰਾਂ ਦੀ ਸਹਿਮਤੀ ਨਾਲ ਵਾਰਡ ਨੰ: 3 ਦੀ ਕੌਂਸਲਰ ਅਮਨਦੀਪ ਕੌਰ ਸਿੰਧੀ ਨੂੰ ਪ੍ਰਧਾਨ, ਵਾਰਡ ਨੰ: 11 ਤੋਂ ਕੌਂਸਲਰ ਰਮਨਦੀਪ ਕੌਰ ਖਹਿਰਾ ਨੂੰ ਸੀਨੀਅਰ ਮੀਤ ਪ੍ਰਧਾਨ, ਵਾਰਡ ਨੰ: 5 ਤੋਂ ਕੌਂਸਲਰ ਕਰਨਜੀਤ ਸਿੰਘ ਬਿੱਟੂ ਨੂੰ ਮੀਤ ਪ੍ਰਧਾਨ ਚੁਣਿਆ ਗਿਆ । ਇਸ ਦੌਰਾਨ ਹਲਕਾ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ । ਨਵੇਂ ਚੁਣੇ ਗਏ ਪ੍ਰਧਾਨ ਅਮਨਦੀਪ ਕੌਰ ਸਿੰਧੀ, ਸੀਨੀਅਰ ਮੀਤ ਪ੍ਰਧਾਨ ਰਮਨਦੀਪ ਕੌਰ ਖਹਿਰਾ, ਮੀਤ ਪ੍ਰਧਾਨ ਕਰਨਜੀਤ ਸਿੰਘ ਬਿੱਟੂ ਨੂੰ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਵਧਾਈ ਦਿੱਤੀ ਤੇ ਕਿਹਾ ਕਿ ਉਹ ਆਪਣੀਆਂ ਜ਼ਿੰਮੇਵਾਰੀਆਂ ਨੂੰ ਪੂਰੀ ਇਮਾਨਦਾਰੀ ਤੇ ਮਿਹਨਤ ਨਾਲ ਨਿਭਾਉਣ ਤਾਂ ਕਿ ਸ਼ਹਿਰ ਵਾਸੀਆਂ ਦੀਆਂ ਸਮੱਸਿਆਵਾਂ ਦਾ ਹੱਲ ਅਤੇ ਵਿਕਾਸ ਕਾਰਜਾਂ ਨੂੰ ਪਹਿਲ ਦੇ ਅਧਾਰ ਤੇ ਕਰਵਾਇਆ ਜਾਵੇ। ਉਨ੍ਹਾਂ ਕਿਹਾ ਕਿ ਇਤਿਹਾਸਿਕ ਕਸਬਾ ਰਮਦਾਸ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦੀ ਵਰਸੋਈ ਨਗਰੀ ਦਾ ਰਿਕਾਰਡਤੋੜ ਵਿਕਾਸ ਕਰਵਾਇਆ ਜਾਵੇਗਾ । ਇਸ ਮੌਕੇ ਸ਼ਹਿਰੀ ਪ੍ਰਧਾਨ ਹਰਪਾਲ ਸਿੰਘ ਸਿੰਧੀ, ਬਲਾਕ ਪ੍ਰਧਾਨ ਸੰਦੀਪ ਸਿੰਘ ਖਹਿਰਾ, ਕੌਂਸਲਰ ਤਰਵਿੰਦਰ ਸਿੰਘ ਰੰਧਾਵਾ, ਕੌਂਸਲਰ ਰਣਜੀਤ ਸਿੰਘ ਬੱਗੂ, ਕੌਂਸਲਰ ਗੌਰਵ ਭੰਡਾਰੀ, ਕੌਂਸਲਰ ਦਲਜੀਤ ਕੁਮਾਰ, ਕੌਂਸਲਰ ਗੁਰਮੀਤ ਕੌਰ, ਡਾਇਰੈਕਟਰ ਕੰਵਲਜੀਤ ਸਿੰਘ ਗਿੱਲ, ਚੇਅਰਮੈਨ ਪ੍ਰਿਥਵੀਪਾਲ ਸਿੰਘ ਵਾਹਲਾ, ਸਰਪੰਚ ਬਲਜੀਤ ਸਿੰਘ ਅੜਾਇਆ, ਸਰਪੰਚ ਸੰਤੋਖ ਸਿੰਘ ਜੌਹਲ, ਸਾਬਕਾ ਸਰਪੰਚ ਕਾਬਲ ਸਿੰਘ ਪਸ਼ੀਆ, ਸਰਪੰਚ ਰਾਜਵਿੰਦਰ ਸਿੰਘ, ਸਰਪੰਚ ਅੰਮ੍ਰਿਤਪਾਲ ਸਿੰਘ ਪੰਡੋਰੀ, ਸਰਪੰਚ ਬਲਰਾਜ ਸਿੰਘ ਗਿੱਲ, ਸਰਪੰਚ ਸੁਖਰਾਜ ਸਿੰਘ, ਬੰਟੀ ਰਮਦਾਸ, ਬੱਬਲਾ ਭੰਡਾਰੀ, ਰਜੀਵ ਭੰਡਾਰੀ, ਅਜੈ ਸੋਨੀ ਤੇ ਨਰਿੰਦਰ ਸਿੰਘ ਆਦਿ ਮੌਜੂਦ ਸਨ ।
ਨਗਰ ਕੌਂਸਲ ਰਮਦਾਸ ਦੇ ਪ੍ਰਧਾਨ ਅਮਨਦੀਪ ਕੌਰ, ਸੀਨੀਅਰ ਮੀਤ ਪ੍ਰਧਾਨ ਰਮਨਦੀਪ ਕੌਰ ਤੇ ਮੀਤ ਪ੍ਰਧਾਨ ਕਰਨਜੀਤ ਸਿੰਘ ਬਿੱਟੂ ਚੁਣੇ
ਅਜੀਤ ਡੈਸਕ
24-06-2026