ਬਾਬਾ ਬਕਾਲਾ ਸਾਹਿਬ, 23 ਜੂਨ (ਸ਼ੇਲਿੰਦਰਜੀਤ ਸਿੰਘ ਰਾਜਨ)-ਇੱਥੇ ਡਾ. ਇਕਬਾਲ ਸਿੰਘ ਲਾਲਪੁਰਾ ਪਾਰਲੀਮੈਂਟ ਬੋਰਡ ਭਾਜਪਾ ਮੈਂਬਰ ਅਤੇ ਸਾਬਕਾ ਚੇਅਰਮੈਨ ਰਾਸ਼ਟਰੀ ਘੱਟ ਗਿਣਤੀਆਂ ਕਮਿਸ਼ਨ (ਭਾਰਤ ਸਰਕਾਰ), ਇਤਿਹਾਸਕ ਨਗਰ ਬਾਬਾ ਬਕਾਲਾ ਸਾਹਿਬ ਦੀ ਪ੍ਰੋ: ਕਰਤਾ ਰਾਮ ਕਾਲੋਨੀ ਵਿਖੇ ਸ: ਜਗਤਾਰ ਸਿੰਘ ਗਿੱਲ ਪ੍ਰਧਾਨ ਗੁਰਦੁਆਰਾ ਗੁਰੂ ਨਾਨਕ ਦਰਬਾਰ ਸਾਹਿਬ, ਲੱਖਪੱਤ ਕੱਛ (ਗੁਜਰਾਤ) ਦੇ ਗ੍ਰਹਿ ਵਿਖੇ ਪੁਜੇ, ਜਿੱਥੇ ਕਿ ਉਨ੍ਹਾਂ ਦਾ ਭਰਵਾਂ ਸਵਾਗਤ ਕੀਤਾ ਗਿਆ । ਇਸ ਮੌਕੇ ਸ: ਜਗਤਾਰ ਸਿੰਘ ਗਿੱਲ ਪਰਿਵਾਰ ਨੇ ਡਾ: ਇਕਬਾਲ ਸਿੰਘ ਲਾਲਪੁਰਾ ਦਾ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਅਤੇ ਇਤਿਹਾਸਕ ਨਗਰ ਪੁੱਜਣ ‘ਤੇ ਜੀ ਆਇਆਂ ਨੂੰ ਕਿਹਾ। ਇਸ ਦੌਰਾਨ ਡਾ: ਇਕਬਾਲ ਸਿੰਘ ਲਾਲਪੁਰਾ ਨੇ ਪੰਜਾਬ ਦੇ ਮੌਜੂਦਾ ਹਾਲਾਤਾਂ ਬਾਰੇ ਵਿਸਥਾਰ ਨਾਲ ਚਰਚਾ ਹੋਈ। ਖ਼ਾਸ ਕਰਕੇ ਪਿਛਲੇ 3 ਦਹਾਕਿਆਂ ਤੋਂ ਪੰਜਾਬ ਦੇ ਹਰ ਪੱਖੋਂ ਪਿੱਛੇ ਜਾਣ ਦੇ ਕਾਰਨਾਂ ਉੱਤੇ ਵਿਚਾਰ ਸਾਂਝੇ ਕੀਤੇ ਗਏ ਅਤੇ ਪੰਜਾਬ ਦੇ ਚੰਗੇ ਦਿਨ ਮੁੜ ਵਾਪਸ ਆਉਣ ਲਈ ਅਰਦਾਸ ਕੀਤੀ । ਇਸ ਮੌਕੇ ਅਮਰੀਕ ਸਿੰਘ ਸਿੱਧੂ ਬੇਦਾਦਪੁਰ, ਹਰਜੀਤ ਸਿੰਘ ਰੰਧਾਵਾ, ਗੁਰਮੁੱਖ ਸਿੰਘ ਸੋਨੂੰ ਰੰਧਾਵਾ, ਗੱਬਰ ਸਿੰਘ, ਸਤਨਾਮ ਸਿੰਘ ਸੰਧੂ ਤੇ ਜਗਦੀਸ਼ ਸਿੰਘ ਗਿੱਲ ਵੀ ਹਾਜ਼ਰ ਸਨ।
ਡਾ. ਇਕਬਾਲ ਸਿੰਘ ਲਾਲਪੁਰਾ ਦਾ ਬਾਬਾ ਬਕਾਲਾ ਸਾਹਿਬ ਪੁੱਜਣ ’ਤੇ ਕੀਤਾ ਨਿੱਘਾ ਸਵਾਗਤ
ਅਜੀਤ ਡੈਸਕ
24-06-2026