13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-06-2026

ਮਜੀਠਾ 'ਚ ਬਿਕਰਮ ਸਿੰਘ ਮਜੀਠੀਆ ਦੇ ਹੱਕ 'ਚ ਲੱਗੇ ਪੋਸਟਰ <br/>

ਮਜੀਠਾ ਵਿਖੇ ਮਜੀਠੀਆ ਦੀ ਤਸਵੀਰ ਵਾਲੇ ਲੱਗੇ ਪੋਸਟਰ ਜਿਨ੍ਹਾਂ 'ਤੇ ਲਿਖਿਆ ਹੈ ਕਿ 'ਇਨ੍ਹਾਂ ਰੰਗੇ ਤੇ ਬਿੱਲਿਆਂ ਨੂੰ ਕਹਿ ਦਿਉ ਟਾਈਗਰ ਅਜੇ ਜਿੰਦਾ ਹੈ |' ਤਸਵੀਰ : ਸੋਖੀ <br/> 06-06-2026
ਮਜੀਠਾ, 5 ਜੂਨ (ਮਨਿੰਦਰ ਸਿੰਘ ਸੋਖੀ)-ਪਿਛਲੇ ਦਿਨਾਂ ਤੋਂ ਮਜੀਠਾ ਵਿਖੇ ਦੋ ਪ੍ਰਮੁੱਖ ਸਿਆਸੀ ਪਾਰਟੀਆਂ ਦੀ ਆਪਸ ਵਿਚ ਸਿਆਸੀ ਬਹਿਸਬਾਜ਼ੀ ਨਾਲ ਸਿਆਸਤ ਹੋਰ ਗਰਮਾ ਗਈ ਹੈ | ਪਹਿਲਾਂ ਮਜੀਠਾ ਵਿਖੇ ਕੁਝ ਵਿਅਕਤੀਆਂ ਵਲੋਂ ਬਿਕਰਮ ਸਿੰਘ ਮਜੀਠੀਆ ਦੇ ਸਬੰਧ ਵਿਚ ਪੋਸਟਰ ਲਗਾਏ ਸਨ ਜਿਨ੍ਹਾਂ 'ਤੇ ਲਿਖਿਆ ਸੀ ਕਿ ਬਿਕਰਮ ਸਿੰਘ ਮਜੀਠੀਆ ਗੁੰਮਸ਼ੁਦਾ ਭਗੌੜੇ ਦੀ ਭਾਲ ਅਗਰ ਕਿਸੇ ਵਿਅਕਤੀ ਨੂੰ ਇਸ ਬਾਰੇ ਪਤਾ ਲੱਗੇ ਤਾਂ ਨੇੜਲੇ ਪੁਲਿਸ ਸਟੇਸ਼ਨ ਵਿਚ ਇਤਲਾਹ ਕੀਤੀ ਜਾਵੇ, ਪਰ ਜਦੋਂ ਹਾਈਕੋਰਟ ਵਲੋਂ ਅਕਾਲੀ ਆਗੂ ਜੋਬਨਪ੍ਰੀਤ ਸਿੰਘ ਦੀ ਮਜੀਠਾ ਪੁਲਿਸ ਵਲੋਂ ਕੀਤੀ ਗਈ ਗਿ੍ਫ਼ਤਾਰੀ ਗ਼ੈਰ ਕਾਨੂੰਨੀ ਤੇ ਅਸੰਵਿਧਾਨਕ ਕਰਾਰ ਦੇ ਕੇ ਉਸ ਨੂੰ ਤੁਰੰਤ ਰਿਹਾਅ ਕਰਨ ਦੇ ਹੁਕਮ ਦਿੱਤੇ ਤਾਂ ਉਸ ਵਕਤ ਹੀ ਇਹ ਪੋਸਟਰ ਉਤਾਰ ਦਿੱਤੇ ਗਏ ਸਨ, ਪਰ ਹੁਣ ਬੀਤੀ ਰਾਤ ਕੁਝ ਅਗਿਆਤ ਵਿਅਕਤੀਆਂ ਵਲੋਂ ਮਜੀਠੀਆ ਦੇ ਹੱਕ ਵਿਚ ਪੋਸਟਰ ਲਗਾਏ ਹਨ ਜਿਨ੍ਹਾਂ ਉਪਰ ਲਿਖਿਆ ਹੈ 'ਕਿ ਇਨ੍ਹਾਂ ਰੰਗੇ ਬਿੱਲਿਆਂ ਨੂੰ ਕਹਿ ਦਿਉ ਕਿ ਟਾਈਗਰ ਅਜੇ ਜਿੰਦਾ ਹੈ' | ਜਿਸ ਨਾਲ ਸ਼ਹਿਰ ਮਜੀਠਾ ਅਤੇ ਇਲਾਕੇ ਵਿਚ ਵੱਖ ਵੱਖ ਤਰ੍ਹਾਂ ਦੀਆਂ ਅਟਕਲਾਂ ਦਾ ਬਾਜ਼ਾਰ ਫਿਰ ਗਰਮ ਹੋ ਗਿਆ ਹੈ | ਦੂਸਰੇ ਪਾਸੇ ਮਾਨਯੋਗ ਹਾਈ ਕੋਰਟ ਵਲੋਂ ਗਿ੍ਫਤਾਰ ਅਕਾਲੀ ਵਰਕਰ ਜੋਬਨਪ੍ਰੀਤ ਸਿੰਘ ਨੂੰ ਤੁਰੰਤ ਰਿਹਾਅ ਕਰਨ ਦੇ ਹੁਕਮਾਂ ਦੇ ਬਾਅਦ ਵੀ ਪੁਲਿਸ ਵਲੋਂ ਉਸ ਨੂੰ ਰਿਹਾਅ ਨਹੀਂ ਕੀਤਾ ਗਿਆ | ਜਾਣਕਾਰੀ ਅਨੁਸਾਰ ਕੁਝ ਤਕਨੀਕੀ ਕਾਰਨਾਂ ਕਰਕੇ ਉਸ ਦੀ ਰਿਹਾਈ ਨਹੀਂ ਸੀ ਹੋ ਸਕੀ | ਪਰ ਉਸ ਦੇ ਪਰਿਵਾਰਕ ਮੈਬਰਾਂ ਵਲੋਂ ਅੱਜ ਫਿਰ ਤੋਂ ਮਾਨਯੋਗ ਹਾਈਕੋਰਟ ਦਾ ਰੁਖ ਕਰਕੇ ਦਰਖਾਸਤ ਦਿੱਤੀ ਗਈ ਹੈ ਕਿ ਅਦਾਲਤ ਦੇ ਹੁਕਮਾਂ ਨੂੰ ਨਾ ਮੰਨਦੇ ਹੋਏ ਜੋਬਨਪ੍ਰੀਤ ਸਿੰਘ ਨੂੰ ਰਿਹਾਅ ਨਹੀਂ ਕੀਤਾ ਗਿਆ | ਹੁਣ ਦੇਖਣਾ ਹੋਵੇਗਾ ਕਿ ਹਾਈਕੋਰਟ ਦਾ ਕੀ ਫੈਸਲਾ ਆਉਂਦਾ ਹੈ |

ਪਿਛਲੀ ਖ਼ਬਰ ਸੁਖਵਿੰਦਰ ਸਿੰਘ ਸੁੱਖਾ ਪਿੰਡ ਨਿਰੰਜਨਪੁਰ ਦੇ ਚੌਂਕੀਦਾਰ ਬਣੇ <br/> ਅਗਲੀ ਖ਼ਬਰ ਸੇਂਟ ਸੋਲਜਰ ਸਕੂਲ ਜੰਡਿਆਲਾ ਗੁਰੂ ਵਿਚ ਵਿਸ਼ਵ ਵਾਤਾਵਰਨ ਦਿਵਸ ਮਨਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।