13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-06-2026

ਸੇਂਟ ਸੋਲਜਰ ਸਕੂਲ ਜੰਡਿਆਲਾ ਗੁਰੂ ਵਿਚ ਵਿਸ਼ਵ ਵਾਤਾਵਰਨ ਦਿਵਸ ਮਨਾਇਆ <br/>

ਸੇਂਟ ਸੋਲਜਰ ਇਲੀਟ ਕਾਨਵੈਂਟ ਸਕੂਲ, ਜੰਡਿਆਲਾ ਗੁਰੂ 'ਚ ਵਿਸ਼ਵ ਵਾਤਾਵਰਨ ਦਿਵਸ ਮੌਕੇ ਬੂਟੇ ਲਾਉਣ ਦੀ ਸ਼ੁਰੂਆਤ ਕਰਦੇ ਹੋਏ ਡਾ. ਮੰਗਲ ਸਿੰਘ, ਸੁਰਿੰਦਰ ਕੁਮਾਰ ਸੋਨੂ, ਅਵਤਾਰ ਸਿੰਘ ਕਾਲਾ, ਪਿ੍ੰਸੀਪਲ ਅਮਰਪ੍ਰੀਤ ਕੌਰ ਤੇ ਹੋਰ | ਤਸਵੀਰ : ਹਰਜਿੰਦਰ ਸਿੰਘ ਕਲੇਰ <br/> 06-06-2026
ਜੰਡਿਆਲਾ ਗੁਰੂ, 5 ਜੂਨ (ਹਰਜਿੰਦਰ ਸਿੰਘ ਕਲੇਰ)-ਵਾਤਾਵਰਨ ਦੀ ਸੰਭਾਲ ਅਤੇ ਹਰਿਆਵਲੀ ਨੂੰ ਉਤਸ਼ਾਹਿਤ ਕਰਨ ਦੇ ਮਕਸਦ ਨਾਲ ਸੇਂਟ ਸੋਲਜ਼ਰ ਇਲੀਟ ਕੌਨਵੈਂਟ ਸਕੂਲ, ਜੰਡਿਆਲਾ ਗੁਰੂ ਵਿਚ ਵਿਸ਼ਵ ਵਾਤਾਵਰਨ ਦਿਵਸ ਉਤਸ਼ਾਹ ਨਾਲ ਮਨਾਇਆ ਗਿਆ | ਇਸ ਮੌਕੇ ਸਕੂਲ ਵੇਹੜੇ 'ਚ ਬੂਟੇ ਲਗਾ ਕੇ ਸਮਾਗਮ ਦੀ ਸ਼ੁਰੂਆਤ ਕੀਤੀ ਗਈ | ਸਮਾਗਮ ਦੌਰਾਨ ਨਗਰ ਕੌਂਸਲ ਮੈਂਬਰ ਸੁਰਿੰਦਰ ਕੁਮਾਰ ਸੋਨੂ, ਅਵਤਾਰ ਸਿੰਘ ਕਾਲਾ ਵਿਸ਼ੇਸ਼ ਤੌਰ 'ਤੇ ਮੌਜੂਦ ਰਹੇ | ਇਸ ਮੌਕੇ ਸਕੂਲ ਦੇ ਮੈਨੇਜਿੰਗ ਡਾਇਰੈਕਟਰ ਡਾ. ਮੰਗਲ ਸਿੰਘ ਕਿਸ਼ਨਪੁਰੀ ਨੇ ਕਿਹਾ ਕਿ ਸਕੂਲ ਪਿਛਲੇ ਤਿੰਨ ਸਾਲਾਂ ਤੋਂ ਹਰ ਸਾਲ 5000 ਤੋਂ ਵੱਧ ਬੂਟੇ ਲਗਾ ਕੇ ਵਾਤਾਵਰਨ ਸੰਭਾਲ ਪ੍ਰਤੀ ਆਪਣੀ ਵਚਨਬੱਧਤਾ ਨਿਭਾ ਰਿਹਾ ਹੈ | ਉਨ੍ਹਾਂ ਕਿਹਾ ਕਿ ਇਸ ਸਾਲ ਵੀ 5000 ਤੋਂ ਵੱਧ ਬੂਟੇ ਲਗਾਉਣ ਦਾ ਟੀਚਾ ਰੱਖਿਆ ਗਿਆ ਹੈ | ਇਸ ਸਬੰਧੀ ਸਕੂਲ ਵਲੋਂ ਜੰਗਲਾਤ ਵਿਭਾਗ ਅਤੇ ਡੀ.ਓ. ਦਫ਼ਤਰ ਨੂੰ ਬੂਟੇ ਮੁਹੱਈਆ ਕਰਵਾਉਣ ਲਈ ਬੇਨਤੀ ਭੇਜੀ ਗਈ ਹੈ | ਇਸ ਮੌਕੇ ਡਾ. ਅਮਰਪ੍ਰੀਤ ਕੌਰ (ਡਾਇਰੈਕਟਰ-ਪਿ੍ੰਸੀਪਲ), ਵਾਈਸ ਪਿ੍ੰਸੀਪਲ ਸ਼੍ਰੀਮਤੀ ਸ਼ਿਲਪਾ ਸ਼ਰਮਾ, ਸ਼੍ਰੀ ਸਾਹਿਲ ਸ਼ਰਮਾ, ਜਸਬੀਰ ਸਿੰਘ, ਰੁਪਿੰਦਰ ਕੌਰ, ਡੀ.ਪੀ. ਰਾਜਬੀਰ ਕੌਰ ਤੇ ਸਕੂਲ ਦੇ ਵਿਦਿਆਰਥੀਆਂ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਮਜੀਠਾ 'ਚ ਬਿਕਰਮ ਸਿੰਘ ਮਜੀਠੀਆ ਦੇ ਹੱਕ 'ਚ ਲੱਗੇ ਪੋਸਟਰ <br/> ਅਗਲੀ ਖ਼ਬਰ ਗੁਰਦੁਆਰਾ ਬਾਬਾ ਜਾਗੋ ਸ਼ਹੀਦ ਜੀ ਵਿਖੇ ਧਾਰਾ 145 ਖ਼ਤਮ ਹੋਣ 'ਤੇ ਸ਼ੁਕਰਾਨਾ ਸਮਾਗਮ ਕਰਵਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।