28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-05-2026

ਜਨਗਣਨਾ 'ਚ ਅਧਿਆਪਕਾਂ ਦੀਆਂ ਡਿਊਟੀਆਂ ਲੱਗਣ ਨਾਲ ਬੱਚਿਆਂ ਦਾ ਭਵਿੱਖ ਲੱਗਾ ਦਾਅ 'ਤੇ <br/>

ਅਜੀਤ ਡੈਸਕ 24-05-2026
ਟਾਹਲੀ ਸਾਹਿਬ, 23 ਮਈ (ਵਿਨੋਦ ਭੀਲੋਵਾਲ)-ਮੌਜੂਦਾ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਰਕਾਰੀ ਸਕੂਲਾਂ ਨੂੰ ਮਾਡਲ ਸਕੂਲ ਬਣਾਉਣ ਤੇ ਬੱਚਿਆਂ ਦੀ ਹਾਜ਼ਰੀ ਵਧਾਉਣ ਦੇ ਨਾਲ ਨਾਲ ਆਧੁਨਿਕ ਪੜ੍ਹਾਈ ਦੇਣ ਦੇ ਕੀਤੇ ਗਏ ਦਾਅਵੇ ਖੋਖਲੇ ਹੋਣ ਕਿਨਾਰੇ ਪਹੁੰਚ ਗਏ ਹਨ ਤੇ ਬੱਚਿਆਂ ਵਲੋਂ ਆਪਣੇ ਭਵਿੱਖ ਨੂੰ ਉਜਲਾ ਬਣਾਉਣ ਲਈ ਲਏ ਜਾ ਰਹੇ ਸੁਪਨੇ ਧੁੰਦਲੇ ਹੁੰਦੇ ਦਿਖਾਈ ਦੇਣ ਲੱਗੇ ਹਨ, ਕਿਉਂਕਿ ਸਰਕਾਰ ਵਲੋਂ ਅਧਿਆਪਕਾਂ 'ਤੇ ਗੈਰ ਵਿਦਿਅਕ ਕੰਮ ਲੈਣ ਨਾਲ ਸਰਕਾਰੀ ਸਕੂਲਾਂ 'ਚ ਪੜ੍ਹਦੇ ਬੱਚਿਆਂ ਦੀ ਪੜ੍ਹਾਈ ਦੇ ਹੋ ਰਹੇ ਨੁਕਸਾਨ ਦਾ ਬੋਝ ਮਾਪਿਆਂ ਨੂੰ ਝੱਲਣਾ ਪੈ ਰਿਹਾ ਹੈ ਤੇ ਸਰਕਾਰੀ ਅਧਿਆਪਕ ਮਰਦਮਸ਼ੁਮਾਰੀ, ਜਨਗਣਨਾ ਤੇ ਹੋਰ ਕੰਮਾਂ ਲਈ ਸਕੂਲਾਂ ਤੋਂ ਬਾਹਰ ਤੋਰੇ ਹੋਏ ਹਨ | ਜਿਸ ਨਾਲ ਸਰਕਾਰੀ ਸਕੂਲ ਜਿੰਦਰੇ ਲੱਗਣ ਕਿਨਾਰੇ ਪਹੁੰਚ ਗਏ ਹਨ | ਕਿਉਂਕਿ ਇਸ ਤੋਂ ਪਹਿਲਾਂ ਅਧਿਆਪਕਾਂ ਦੀ ਡਿਊਟੀ ਐੱਸ. ਆਈ. ਆਰ. ਤੇ ਹੈਲਥ ਕਾਰਡ ਬਣਾਉਣ 'ਚ ਲੱਗੀ ਹੋਈ ਸੀ, ਅਜੇ ਉਹ ਕੰਮ ਮੁੱਕਾ ਨਹੀਂ, ਉਪਰੋਂ ਕਹਿਰ ਦੀ ਗਰਮੀ ਵਿਚ ਮਰਦਮਸ਼ੁਮਾਰੀ 2027 'ਚ ਅਧਿਆਪਕਾਂ ਦੀ 100 ਫ਼ੀਸਦੀ ਡਿਊਟੀ 'ਤੇ ਤੋਰਨ ਨਾਲ ਪ੍ਰਾਈਵੇਟ ਸਕੂਲਾਂ ਦੀ ਹਾਜ਼ਰੀ ਵੱਧ ਰਹੀ ਹੈ | ਸਰਕਾਰ ਦੇ ਅਜਿਹੇ ਰੁਝਾਨ ਦੇ ਮਾੜੇ ਅਸਰ ਨੇ ਮਾਪਿਆਂ ਨੂੰ ਚਿੰਤਾ ਵਿਚ ਡੋਬ ਦਿੱਤਾ ਹੈ | ਇਸ ਸੰਬੰਧੀ ਸਥਾਨਕ ਲੋਕਾਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਸਰਕਾਰ ਨੇ ਵਾਅਦਾ ਕੀਤਾ ਸੀ ਕਿ ਅਧਿਆਪਕਾਂ ਨੂੰ ਸਿਰਫ਼ ਪੜ੍ਹਾਉਣ ਦਾ ਕੰਮ ਦਿੱਤਾ ਜਾਵੇਗਾ ਅਤੇ ਕੋਈ ਗ਼ੈਰ-ਵਿਦਿਅਕ ਕੰਮ ਨਾ ਲਿਆ ਜਾਵੇਗਾ, ਪਰ ਸਰਕਾਰ ਇਸ ਨੂੰ ਲਾਗੂ ਕਰਨ 'ਚ ਅਸਫ਼ਲ ਰਹੀ ਹੈ ਅਤੇ ਸਮਾਰਟ ਸਕੂਲਾਂ ਦੇ ਸੁਪਨੇ ਦੇਣ ਵਾਲੀ ਸਰਕਾਰ ਬੱਚਿਆਂ ਦੇ ਭਵਿੱਖ ਨਾਲ ਖਿਲਵਾੜ ਕਰ ਰਹੀ ਹੈ, ਕਿਉਂਕਿ ਸਕੂਲਾਂ 'ਚ ਘੱਟੋ ਘੱਟ 50 ਫੀਸਦੀ ਸਟਾਫ਼ ਹਾਜ਼ਰ ਰਹਿਣਾ ਯਕੀਨੀ ਬਣਾਇਆ ਜਾਵੇ |

ਪਿਛਲੀ ਖ਼ਬਰ ਕਿਸਾਨੀ ਅੰਦੋਲਨ ਨੂੰ ਤੇਜ਼ ਕਰਨ ਲਈ ਜਥੇਬੰਦੀ ਦੀ ਮੀਟਿੰਗ <br/> ਅਗਲੀ ਖ਼ਬਰ 'ਆਪ' ਦੇ ਸਾਬਕਾ ਹਲਕਾ ਇੰਚਾਰਜ ਜੱਗਾ ਮਜੀਠੀਆ ਨੇ ਸਾਥੀਆਂ ਸਮੇਤ ਪਾਰਟੀ ਨੂੰ ਕਿਹਾ ਅਲਵਿਦਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।