18-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-05-2026

ਮਾਨ ਸਰਕਾਰ ਦੇ ਰਾਜ ਦੌਰਾਨ ਸ਼ਰੇਆਮ ਨਸ਼ਾ ਵਿੱਕ ਰਿਹਾ ਹੈ-ਹਰਪ੍ਰਤਾਪ ਸਿੰਘ ਅਜਨਾਲਾ <br/>

ਸਾਬਕਾ ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ ਕਾਂਗਰਸੀ ਉਮੀਦਵਾਰਾਂ ਦੇ ਹੱਕ ਵਿਚ ਘਰ-ਘਰ ਜਾ ਕੇ ਵੋਟਰਾਂ ਨੂੰ ਲਾਮਬੰਦ ਕਰਦੇ ਹੋਏ ਉਨ੍ਹਾਂ ਨਾਲ ਹੋਰ | ਤਸਵੀਰ : ਜਸਵੰਤ ਸਿੰਘ ਵਾਹਲਾ <br/> 23-05-2026
ਰਮਦਾਸ, 22 ਮਈ (ਜਸਵੰਤ ਸਿੰਘ ਵਾਹਲਾ)-ਪੰਜਾਬ ਪ੍ਰਦੇਸ਼ ਕਾਂਗਰਸ ਦੇ ਜ਼ਿਲ੍ਹਾ ਦਿਹਾਤੀ ਪ੍ਰਧਾਨ ਤੇ ਸਾਬਕਾ ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ ਨੇ ਨਗਰ ਕੌਂਸਲ ਰਮਦਾਸ ਤੋਂ ਕਾਂਗਰਸੀ ਉਮੀਦਵਾਰ ਵਾਰਡ ਨੰਬਰ 9, 10, 11 'ਚ ਘਰ-ਘਰ ਜਾ ਕੇ ਵੋਟਰਾਂ ਨੂੰ ਕਾਂਗਰਸੀ ਉਮੀਦਵਾਰਾਂ ਦੇ ਹੱਕ ਵਿਚ ਵੋਟਾਂ ਪਾਉਣ ਲਈ ਲਾਮਬੰਦ ਕੀਤਾ | ਉਪਰੰਤ ਹਰਪ੍ਰਤਾਪ ਸਿੰਘ ਅਜਨਾਲਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮਾਨ ਸਰਕਾਰ ਦੇ ਰਾਜ ਦੌਰਾਨ ਸ਼ਰੇਆਮ ਨਸ਼ਾ ਵਿੱਕ ਰਿਹਾ ਹੈ, ਜਿਸ ਨਾਲ ਨੌਜਵਾਨ ਪੀੜੀ ਨਸ਼ਿਆਂ ਦੀ ਦਲ-ਦਲ ਵਿਚ ਫਸਦੀ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਪੰਜਾਬ ਦਾ ਕੋਈ ਵਿਕਾਸ ਨਹੀਂ ਹੋਇਆ ਸਗੋਂ ਵਿਨਾਸ਼ ਹੀ ਹੋਇਆ ਹੈ ਪੰਜਾਬ ਦਾ ਵਿਕਾਸ ਕਾਂਗਰਸ ਦੇ ਰਾਜ ਦੌਰਾਨ ਹੀ ਹੋਇਆ ਹੈ, ਜਿਸ ਕਰਕੇ ਸੂਝਵਾਨ ਲੋਕ ਕਾਂਗਰਸ ਦੇ ਉਮੀਦਵਾਰਾਂ ਦੇ ਹੱਕ ਵਿਚ ਵੋਟਾਂ ਪਾ ਕੇ ਕਾਂਗਰਸ ਦੇ ਉਮੀਦਵਾਰ ਨੂੰ ਜਿਤਾਉਣਗੇ | ਇਸ ਮੌਕੇ ਬਲਾਕ ਪ੍ਰਧਾਨ ਰਣਬੀਰ ਸਿੰਘ ਭੱਖਾ, ਗੁਰਪਾਲ ਸਿੰਘ ਸਿੰਧੀ, ਸ਼ਹਿਰੀ ਪ੍ਰਧਾਨ ਸੋਨੂੰ ਵਾਹਲਾ, ਰਾਕੇਸ਼ ਚੰਦਰ ਕਾਠੀਆ, ਅਨਿਲ ਕੁਮਾਰ ਲੱਕੀ, ਪ੍ਰਧਾਨ ਦਿਲਬਾਗ ਸਿੰਘ, ਇੰਦਰਜੀਤ ਸਿੰਘ ਕਾਠੀਆ, ਚੇਅਰਮੈਨ ਬੂਟੀ ਰਾਮ, ਨਰਿੰਦਰ ਸਿੰਘ ਖਹਿਰਾ, ਯੂਥ ਆਗੂ ਵਰਿੰਦਰਪਾਲ ਸਿੰਘ ਵਿੱਕੀ, ਮਨਪ੍ਰੀਤ ਸਿੰਘ, ਨੰਬਰਦਾਰ ਮਨਪ੍ਰੀਤ ਸਿੰਘ, ਮਨੋਹਰ ਲਾਲ ਬਿੱਟੂ ਭੰਡਾਰੀ, ਧਰਮਪਾਲ ਸਿੰਘ, ਦਰਜੋਧਨ, ਬੀਬੀ ਮਨਜੀਤ ਕੌਰ, ਰਮੇਸ਼ ਰਾਣੀ, ਮਨਪ੍ਰੀਤ ਕੌਰ, ਕਸ਼ਮੀਰੋ ਰਾਣੀ ਤੇ ਬਲਜਿੰਦਰ ਕੌਰ ਆਦਿ ਮੌਜੂਦ ਸਨ |

ਪਿਛਲੀ ਖ਼ਬਰ ਨਗਰ ਕੌਂਸਲ ਰਮਦਾਸ ਤੋਂ 'ਆਪ' ਉਮੀਦਵਾਰਾਂ ਦੇ ਹੱਕ 'ਚ ਐਡਵੋਕੇਟ ਅਮਨਦੀਪ ਕੌਰ ਧਾਲੀਵਾਲ ਨੇ ਵੋਟਰਾਂ ਨੂੰ ਕੀਤਾ ਲਾਮਬੰਧ... ਅਗਲੀ ਖ਼ਬਰ ਸੋਨੂੰ ਭਲਾਈਪੁਰ ਪੰਜਾਬ ਪ੍ਰਦੇਸ਼ ਕਾਂਗਰਸ ਦੇ ਐੱਸ. ਸੀ. ਵਿੰਗ ਦਾ ਜਰਨਲ ਸਕੱਤਰ ਨਿਯੁਕਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।