17-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-05-2026

ਛੀਨਾ ਕਰਮ ਸਿੰਘ ਦੀ ਪੰਚਾਇਤ ਵਲੋਂ ਚਿਰਾਂ ਤੋਂ ਟੁੱਟੀ ਗਲੀ ਨੂੰ ਬਣਾਇਆ <br/>

ਅਜੀਤ ਡੈਸਕ 09-05-2026
ਓਠੀਆਂ, 8 ਮਈ (ਗੁਰਵਿੰਦਰ ਸਿੰਘ ਛੀਨਾ)–ਵਿਧਾਨ ਸਭਾ ਹਲਕਾ ਰਾਜਾਸਾਂਸੀ ਦੇ ਅਧੀਨ ਪੈਂਦੇ ਪਿੰਡ ਛੀਨਾ ਕਰਮ ਸਿੰਘ ਵਿਖੇ ਪਿਛਲੇ ਕੋਈ 20 ਸਾਲਾਂ ਤੋਂ ਟੁੱਟੀ ਗਲੀ ਨੂੰ ਅੱਜ ਆਮ ਆਦਮੀ ਪਾਰਟੀ ਦੀ ਪੰਚਾਇਤ ਵਲੋਂ ਗਲੀ ਨੂੰ ਬਣਾਇਆ ਗਿਆ | ਇਸ ਸੰਬੰਧੀ ਆਮ ਆਦਮੀ ਪਾਰਟੀ ਦੇ ਸਰਪੰਚ ਮਨਜਿੰਦਰ ਕੌਰ ਦੇ ਪਤੀ ਸਾਹਿਬ ਸਿੰਘ ਨੇ ਦੱਸਿਆ ਕਿ ਪਿੰਡ ਵਿਚ ਧੜੇਬੰਦੀ ਕਾਰਨ ਇਸ ਗਲੀ ਟੁੱਟੀ ਨੂੰ ਕੋਈ 20 ਸਾਲ ਹੋ ਗਏ ਸਨ ਅਤੇ ਧੜੇਬੰਦੀ ਕਾਰਨ ਇਸ ਗਲੀ ਨੂੰ ਬਣਾਉਣ ਲਈ ਕਿਸੇ ਵੀ ਸਿਆਸੀ ਪਾਰਟੀ ਨੇ ਪਹਿਲਕਦਮੀ ਨਹੀਂ ਕੀਤੀ ਸੀ ਜਿਸ ਕਾਰਨ ਗਲੀ ਦਾ ਬਹੁਤ ਮੰਦਾ ਹਾਲ ਸੀ ਇਸ ਗਲੀ ਤੋਂ ਲੰਘਣ ਵਾਲਿਆਂ ਨੂੰ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ | ਗਲੀ ਵਾਸੀਆਂ ਨੇ ਇਸ ਸਬੰਧੀ ਕਈ ਪੰਚਾਇਤਾਂ ਦੇ ਤਰਲੇ ਕੱਢੇ ਪਰ ਉਨ•ਾਂ ਦੀ ਕਿਸੇ ਨੇ ਇਕ ਨਹੀਂ ਮੰਨੀ | ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੇ ਗਲੀ ਵਾਸੀਆਂ ਨੂੰ ਕੁਝ ਰਾਹਤ ਮਹਿਸੂਸ ਹੋਈ ਕਿ ਹੁਣ ਸਾਡੀ ਗਲੀ ਦੀ ਸੁਣੀ ਜਾਉ ਕਿਉਂਕਿ ਪੰਜਾਬ ਵਿਚ ਬਣੀ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਸਾਨੂੰ ਆਸਾਂ ਸਨ, ਗਲੀ ਬਨਣ ਤੇ ਅਸੀਂ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਪੰਚਾਇਤ ਦਾ ਧੰਨਵਾਦ ਕਰਦੇ ਹਨ ਜਿਨ੍ਹਾਂ ਨੇ ਇਸ ਨੂੰ ਪਹਿਲ ਦੇ ਅਧਾਰ ਬਣਾਇਆ | ਇਸ ਮੌਕੇ ਤੇ ਗੁਰਸਾਹਿਬ ਸਿੰਘ, ਬਚਿੱਤਰ ਸਿੰਘ, ਧਨਜੀਤ ਸਿੰਘ, ਰਾਣਾ ਮਹਿੰਦਰ ਸਿੰਘ, ਵਰਿੰਦਰ ਸਿੰਘ ਲੱਡੂ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਪੈਨਸ਼ਨਰਜ਼ ਤੇ ਸੀਨੀਅਰ ਸਿਟੀਜ਼ਨ ਵੈੱਲਫੇਅਰ ਐਸੋਸੀਏਸ਼ਨ ਵਲੋਂ ਸਰਕਾਰ ਖ਼ਿਲਾਫ਼ ਰੋਸ ਮੁਜ਼ਾਹਰਾ <br/> ਅਗਲੀ ਖ਼ਬਰ ਸਤਲਾਣੀ ਸਾਹਿਬ ਕਾਲਜ ਵਿਖੇ ਸ੍ਰੀ ਕੀਰਤਪੁਰ ਸਾਹਿਬ ਦੀ 400 ਸਾਲਾ ਸਥਾਪਨਾ ਸ਼ਤਾਬਦੀ ਨੂੰ ਸਮਰਪਿਤ ਸੈਮੀਨਾਰ ਕਰਵਾਇਆ <b...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।